ਫਰਜ਼ੀ ਦਸਤਾਵੇਜ਼ ’ਤੇ ਨੌਕਰੀ ਕਰਨ ਵਾਲੀ ਮਹਿਲਾ ਅਧਿਆਪਕ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਵਿਚ ਪਿਛਲੇ ਸਾਲ ਅਨਾਮਿਕਾ ਸ਼ੁਕਲਾ (Police arrest Anamika Shukla) ਨਾਂਅ ਦੀ ਮਹਿਲਾ ਅਧਿਆਪਕ ਕਾਫੀ ਚਰਚਾ ਵਿਚ ਰਹੀ।

Police arrest Anamika Shukla

ਲਖਨਊ: ਉੱਤਰ ਪ੍ਰਦੇਸ਼ ਵਿਚ ਪਿਛਲੇ ਸਾਲ ਅਨਾਮਿਕਾ ਸ਼ੁਕਲਾ (Police arrest Anamika Shukla) ਨਾਂਅ ਦੀ ਮਹਿਲਾ ਅਧਿਆਪਕ ਕਾਫੀ ਚਰਚਾ ਵਿਚ ਰਹੀ। ਦਰਅਸਲ ਇਹ ਅਧਿਆਪਕਾ ਕਈ ਜ਼ਿਲ੍ਹਿਆਂ ਦੇ ਕਸਤੂਰਬਾ ਗਾਂਧੀ ਰਿਹਾਇਸ਼ੀ ਸਕੂਲਾਂ ਵਿਚ ਫਰਜ਼ੀ ਦਸਤਾਵੇਜ਼ ਜ਼ਰੀਏ ਨੌਕਰੀ ਕਰ ਰਹੀ ਸੀ। ਇਸ ਫਰਜ਼ੀ ਮਹਿਲਾ ਅਧਿਆਪਕ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਰਾਏਬਰੇਲੀ ਪੁਲਿਸ ਨੇ ਅਨਾਮਿਕਾ ਸ਼ੁਕਲਾ ’ਤੇ 15 ਹਜ਼ਾਰ ਦਾ ਇਨਾਮ ਵੀ ਰੱਖਿਆ ਸੀ।

ਹੋਰ ਪੜ੍ਹੋ: ਚਲਦੀ ਟਰੇਨ 'ਚੋਂ ਡਿੱਗੀ 2 ਸਾਲਾ ਬੱਚੀ, ਬਚਾਉਣ ਲਈ ਮਾਂ ਨੇ ਨੰਗੇ ਪੈਰੀਂ ਪਟੜੀ 'ਤੇ ਲਗਾਈ ਦੌੜ

ਇਸ ਮਾਮਲੇ ਵਿਚ ਬੀਐਸਏ ਆਨੰਦ ਪ੍ਰਕਾਸ਼ ਸ਼ਰਮਾ ਨੇ ਪਿਛਲੇ ਸਾਲ ਬਛਰਾਵਾਂ ਥਾਣੇ ਵਿਚ ਐਫਆਈਆਰ ਦਰਜ ਕਰਵਾਈ ਸੀ। ਇਸ ਮਹਿਲਾ ਦਾ ਅਸਲੀ ਨਾਮ ਮੰਜੇਸ਼ ਕੁਮਾਰੀ ਉਰਫ ਅੰਜਲੀ ਹੈ। ਮੰਜੇਸ਼ ਕਨੌਜ ਦੇ ਸੌਰਿਖ ਦੀ ਰਹਿਣ ਵਾਲੀ ਹੈ। ਖ਼ਬਰਾਂ ਮੁਤਾਬਕ ਹੁਣ ਅੰਜਲੀ ਲਖਨਊ ਦੇ ਕਿਸੇ ਨਿੱਜੀ ਹਸਪਤਾਲ ਵਿਚ ਨਰਸ ਦੀ ਨੌਕਰੀ ਕਰ ਰਹੀ ਸੀ। ਦਰਅਸਲ ਸਾਲ 2020 ਵਿਚ ਉੱਤਰ ਪ੍ਰਦੇਸ਼ (Uttar Pradesh) ਵਿਚ ਵੱਡਾ ਘੁਟਾਲਾ ਸਾਹਮਣੇ ਆਇਆ ਸੀ।

ਹੋਰ ਪੜ੍ਹੋ: ਕੋਟਕਪੂਰਾ ਗੋਲੀ ਕਾਂਡ ਦੀ ਸਹੀ ਜਾਂਚ ਲਈ ਪ੍ਰਕਾਸ਼ ਸਿੰਘ ਬਾਦਲ ਦਾ ਨਾਰਕੋ ਟੈਸਟ ਜ਼ਰੂਰੀ: ਸੰਧਵਾਂ

ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਅਧਿਆਪਕਾਂ ਦਾ ਇਕ ਡੇਟਾਬੇਸ ਬਣਾਇਆ ਜਾ ਰਿਹਾ ਸੀ। ਮਨੁੱਖੀ ਸੇਵਾਵਾਂ ਪੋਰਟਲ 'ਤੇ ਅਧਿਆਪਕਾਂ ਦੇ ਡਿਜੀਟਲ ਡੇਟਾਬੇਸ ਵਿਚ ਅਧਿਆਪਕਾਂ ਦੇ ਨਿੱਜੀ ਰਿਕਾਰਡ, ਜੁਆਇਨ ਹੋਣ ਦੀ ਮਿਤੀ ਅਤੇ ਤਰੱਕੀ ਦੀ ਜ਼ਰੂਰਤ ਹੁੰਦੀ ਹੈ। ਰਿਕਾਰਡ ਅਪਲੋਡ ਕੀਤੇ ਜਾਣ ਤੋਂ ਬਾਅਦ ਇਸ ਦਾ ਪਰਦਾਫਾਸ਼ ਹੋਇਆ।  

ਹੋਰ ਪੜ੍ਹੋ: ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁੱਛਗਿੱਛ ਹੋਈ ਮੁਕੰਮਲ 

ਇਸ ਤੋਂ ਬਾਅਦ ਮੁੱਢਲੀ ਸਿੱਖਿਆ ਅਧਿਕਾਰੀ ਦੇ ਨਿਰਦੇਸ਼ ’ਤੇ 20 ਜੂਨ 2020 ਨੂੰ ਫਰਜ਼ੀ ਅਨਾਮਿਕਾ ਸ਼ੁਕਲਾ (Anamika Shukla case) ਖਿਲਾਫ਼ ਕੇਸ ਦਰਜ ਕਰਵਾਇਆ ਗਿਆ, ਉਦੋਂ ਤੋਂ ਹੀ ਭਾਲ ਜਾਰੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਅਨਾਮਿਕਾ ਸ਼ੁਕਲਾ ਦੇ ਦਸਤਾਵੇਜ਼ਾਂ ਦੇ ਅਧਾਰ ’ਤੇ ਸੂਬੇ ਦੇ 8 ਜ਼ਿਲ੍ਹਿਆ ਦੇ ਕਸਤੂਰਬਾ ਗਾਂਧੀ ਰਿਹਾਇਸ਼ੀ ਸਕੂਲਾਂ ਵਿਚ ਸਾਇੰਸ ਅਧਿਆਪਕ ਦੀ ਨੌਕਰੀ ਕੀਤੀ ਜਾ ਰਹੀ ਸੀ।

ਹੋਰ ਪੜ੍ਹੋ: ਭਾਜਪਾ ਨੇਤਾ ਨੇ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਮੇਅਰ ਨੂੰ ਦੱਸਿਆ LKG Student, ਮੇਅਰ ਦਾ ਜਵਾਬ ਵਾਇਰਲ

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਸਲੀ ਅਨਾਮਿਕਾ ਸ਼ੁਕਲਾ (Anamika Shukla teacher) ਨੇ ਦੱਸਿਆ ਕਿ ਉਹ ਹੁਣ ਤੱਕ ਬੇਰੁਜ਼ਗਾਰ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਹਨਾਂ ਦੀ ਮੈਰਿਟ ਜ਼ਿਆਦਾ ਸੀ। ਉਹਨਾਂ ਨੇ ਪੰਜ ਜ਼ਿਲ਼੍ਹਿਆਂ- ਸੁਲਤਾਨਪੁਰ, ਜੌਨਪੁਰ, ਬਸਤੀ, ਮਿਰਜ਼ਾਪੁਰ, ਲਖਨਊ ਵਿਚ ਸਾਲ 2017 ਵਿਚ ਕਸਤੂਰਬਾ ਗਾਂਧੀ ਸਕੂਲ ਵਿਚ ਵਿਗਿਆਨ ਅਧਿਆਪਕ ਲਈ ਅਪਲਾਈ ਕੀਤਾ ਸੀ। ਜਦੋਂ ਕਾਊਂਸਲਿੰਗ ਦਾ ਸਮਾਂ ਆਇਆ ਤਾਂ ਉਹ ਸ਼ਾਮਲ ਨਹੀਂ ਹੋ ਸਕੀ। ਉਸ ਸਮੇਂ ਉਹਨਾਂ ਨੇ ਬੇਟੀ ਨੂੰ ਜਨਮ ਦਿੱਤਾ ਸੀ ਤੇ ਸਾਲ 2019 ਵਿਚ ਉਹਨਾਂ ਦੇ ਬੇਟੇ ਨੇ ਜਨਮ ਲਿਆ। ਦੋ ਬੱਚੇ ਛੋਟੇ ਹਣ ਕਾਰਨ ਉਹ ਨੌਕਰੀ ਕਰਨ ਤੋਂ ਅਸਮਰੱਥ ਸੀ, ਇਸ ਲਈ ਅਜੇ ਵੀ ਬੇਰੁਜ਼ਗਾਰ ਹੈ।