23 ਜੂਨ ਨੂੰ ਦੋ ਦਿਨਾਂ ਕਸ਼ਮੀਰ ਦੌਰੇ ’ਤੇ ਜਾਣਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਈ ਵਿਕਾਸ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ

Union Home Minister visiting J&K on June 23-24

 

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 23-24 ਜੂਨ ਨੂੰ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਹੋਣਗੇ। ਇਸ ਦੌਰਾਨ ਉਹ ਜੰਮੂ ਅਤੇ ਸ਼੍ਰੀਨਗਰ 'ਚ ਕਈ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ। ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਨੇ ਦਸਿਆ ਕਿ ਅਮਿਤ ਸ਼ਾਹ ਸ਼ੁਕਰਵਾਰ ਸਵੇਰੇ ਜੰਮੂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਚਾਰਕ ਅਤੇ ਭਾਰਤੀ ਜਨ ਸੰਘ ਦੇ ਸੰਸਥਾਪਕ ਸਿਆਮਾ ਪ੍ਰਸਾਦ ਮੁਖਰਜੀ ਦੀ ਮੂਰਤੀ 'ਤੇ ਫੁੱਲ ਚੜ੍ਹਾ ਕੇ ਜੰਮੂ-ਕਸ਼ਮੀਰ ਦੇ ਅਪਣੇ ਦੌਰੇ ਦੀ ਸ਼ੁਰੂਆਤ ਕਰਨਗੇ।

ਇਹ ਵੀ ਪੜ੍ਹੋ: ਸ਼ਰਾਬ ਦੀਆਂ ਬੋਤਲਾਂ ’ਚ 38 ਕਰੋੜ ਦੀ ਕੋਕੀਨ ਭਰ ਕੇ ਲਿਆਈ ਕੀਨੀਆਈ ਮਹਿਲਾ, ਦਿੱਲੀ ਹਵਾਈ ਅੱਡੇ ’ਤੇ ਗ੍ਰਿਫ਼ਤਾਰ

ਸੂਤਰਾਂ ਮੁਤਾਬਕ ਇਸ ਤੋਂ ਬਾਅਦ ਸ਼ਾਹ ਸਾਂਬਾ ਵਿਖੇ ਕੇਂਦਰੀ ਫੋਰੈਂਸਿਕ ਸਾਇੰਸ ਲੈਬਾਰਟਰੀ ਦਾ ਨੀਂਹ ਪੱਥਰ ਰੱਖਣਗੇ। ਉਹ ਸ਼ਹਿਰ ਵਿਚ ਕਈ ਹੋਰ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਸੂਤਰਾਂ ਮੁਤਾਬਕ ਦੁਪਹਿਰ ਬਾਅਦ ਸ਼ਾਹ ਸ਼੍ਰੀਨਗਰ ਲਈ ਰਵਾਨਾ ਹੋਣਗੇ, ਜਿਥੇ ਉਹ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਲਈ ਰਾਜ ਭਵਨ 'ਚ ਆਯੋਜਤ ਪ੍ਰੋਗਰਾਮ 'ਚ ਹਿੱਸਾ ਲੈਣਗੇ।

ਇਹ ਵੀ ਪੜ੍ਹੋ: ਮੋਗਾ: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਦੇ ਘਰ 'ਚ ਹਮਲਾ, ਮਾਂ ਜ਼ਖ਼ਮੀ, ਹਾਲਤ ਗੰਭੀਰ 

ਸੂਤਰਾਂ ਨੇ ਦਸਿਆ ਕਿ ਸ਼ਾਮ ਨੂੰ ਗ੍ਰਹਿ ਮੰਤਰੀ ਕੇਂਦਰੀ ਸੱਭਿਆਚਾਰਕ ਮੰਤਰਾਲੇ ਵਲੋਂ ਸ਼ਹਿਰ 'ਚ ਆਯੋਜਤ 'ਵਿਤਾਸਤਾ' ਸਮਾਰੋਹ 'ਚ ਸ਼ਿਰਕਤ ਕਰਨਗੇ। ਸੂਤਰਾਂ ਮੁਤਾਬਕ ਸ਼ਨਿਚਰਵਾਰ ਨੂੰ ਰਾਸ਼ਟਰੀ ਰਾਜਧਾਨੀ ਪਰਤਣ ਤੋਂ ਪਹਿਲਾਂ ਸ਼ਾਹ ਸ਼੍ਰੀਨਗਰ 'ਚ 'ਬਲੀਦਾਨ ਸਤੰਭ’ ਦਾ ਨੀਂਹ ਪੱਥਰ ਰੱਖਣਗੇ।