ਫੇਸਬੁੱਕ ਨੇ ਐਨਆਰਆਈ ਔਰਤ ਨੂੰ 40 ਸਾਲ ਬਾਅਦ ਵਿਛੜੀ ਭੈਣ ਨਾਲ ਮਿਲਾਇਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਐਨਆਰਆਈ ਔਰਤ ਦੀ ਭੈਣ ਦਾ ਵਿਆਹ 1980 ਵਿਚ ਹੋਇਆ ਸੀ

NRI reconnects with sister after four decades through Facebook

ਨਵੀਂ ਦਿੱਲੀ: ਲੋਕਾਂ ਨੂੰ ਜੋੜਨ ਵਾਲੀ ਸੋਸ਼ਲ ਸਾਈਟ ਫੇਸਬੁੱਕ ਹੁਣ ਵਿਛੜੇ ਲੋਕਾਂ ਨੂੰ ਮਿਲਾਉਣ ਦਾ ਕੰਮ ਵੀ ਕਰ ਰਹੀ ਹੈ। ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਨ ਵਾਲੀ ਐਨਆਰਆਈ ਔਰਤ ਨੇ 20 ਸਾਲ ਪਹਿਲਾਂ ਗੁਆਚੀ ਭੈਣ ਨੂੰ ਲੱਭਣ ਲਈ ਫੇਸਬੁੱਕ ਦਾ ਸਹਾਰਾ ਲਿਆ ਅਤੇ ਫੇਸਬੁੱਕ ਨੇ ਉਸ ਨੂੰ ਲੱਭ ਲਿਆ। ਐਨਆਰਆਈ ਔਰਤ ਦੀ ਭੈਣ ਦਾ ਵਿਆਹ 1980 ਵਿਚ ਹੋਇਆ ਸੀ। ਉਸ ਤੋਂ ਬਾਅਦ ਤੋਂ ਹੀ ਉਹ ਅਪਣੀ ਭੈਣ ਨੂੰ ਨਹੀਂ ਮਿਲੀ ਸੀ। 

ਫੇਸਬੁੱਕ ਨੇ 40 ਸਾਲ ਬਾਅਦ ਐਨਆਰਆਈ ਨੂੰ ਉਸ ਦੀ ਭੈਣ ਨਾਲ ਮਿਲਾਇਆ ਹੈ। ਅਮਰੀਕਾ ਵਿਚ ਅਪਣੇ ਪਤੀ ਨਾਲ ਕੰਮ ਕਰਨ ਵਾਲੀ ਜਯੋਤੀ ਇਡਲਾ ਰੁਦਰਪਤੀ ਪਿਛਲੇ 20 ਸਾਲਾਂ ਤੋਂ ਅਪਣੀ ਭੈਣ ਕਮਲਾ ਦੀ ਤਲਾਸ਼ ਕਰ ਰਹੀ ਸੀ। ਪਰ ਉਸ ਨੂੰ ਸਫ਼ਲਤਾ ਨਹੀਂ ਮਿਲੀ। ਰੁਦਰਪਤੀ ਨੂੰ ਥੋੜਾ ਬਹੁਤ ਵਿਸ਼ਵਾਸ ਸੀ ਕਿ ਉਸ ਦੀ ਭੈਣ ਮਿਜ਼ੋਰਮ ਵਿਚ ਹੋ ਸਕਦੀ ਹੈ।

ਪਿਛਲੇ ਕੁੱਝ ਦਿਨਾਂ ਵਿਚ ਉਸ ਨੇ ਇਕ ਮਿਜ਼ੋਰਮ ਦੇ ਫੇਸਬੁੱਕ ਗਰੁੱਪ ਵਿਚ ਪੋਸਟ ਪਾਈ ਤਾਂ ਕਿ ਉਸ ਦੀ ਭੈਣ ਮਿਲ ਜਾਵੇ। ਉਸ ਨੇ ਅਪਣੀ ਭੈਣ ਦੀ ਇਕ ਪੁਰਾਣੀ ਫੋਟੋ ਫੇਸਬੁੱਕ ਗਰੁੱਪ ਵਿਚ ਪੋਸਟ ਕਰਦੇ ਹੋਏ ਲਿਖਿਆ ਕਿ ਇਹ ਹਿਮਗਲਿਆਨਾ ਅਪਣੀ ਪਤਨੀ ਕਮਲਾ ਦੇ ਨਾਲ ਹੈ ਜੋ ਮਿਜ਼ੋਰਮ ਚਲੇ ਗਏ। ਉਸ ਤੋਂ ਬਾਅਦ ਉਹਨਾਂ ਦਾ ਕੋਈ ਸੰਪਰਕ ਨਹੀਂ ਹੋ ਸਕਿਆ। ਉਹ ਤੇਲੰਗਾਨਾ ਆਂਧਰ ਪ੍ਰਦੇਸ਼ ਤੋਂ ਹੈ।

ਹਿਮਗਲਿਆਨਾ ਸੀਆਰਪੀਐਫ ਤੋਂ ਸੇਵਾ ਮੁਕਤ ਹੋ ਚੁੱਕੇ ਹਨ। ਇਸ ਪਰਵਾਰ ਨਾਲ ਉਹਨਾਂ ਦਾ ਸੰਪਰਕ ਟੁੱਟ ਚੁੱਕਿਆ ਹੈ। ਉਹ ਪਿਛਲੇ 20 ਸਾਲਾਂ ਤੋਂ ਉਹਨਾਂ ਦੀ ਖੋਜ ਕਰ ਰਹੇ ਹਨ। ਪੋਸਟ ਦੇ ਚਾਰ ਘੰਟੇ ਬਾਅਦ ਰੁਦਰਪਤੀ ਨੂੰ ਅਪਣੀ ਭੈਣ ਮਿਲ ਗਈ। ਇਸ ਗਰੁੱਪ ਦਾ ਇਕ ਮੈਂਬਰ ਹਿਮਗਲਿਆਨਾ ਦਾ ਭਤੀਜਾ ਨਿਕਲਿਆ। ਉਸ ਨੇ ਅਪਣੀ ਚਾਚੀ ਕਮਲਾ ਨੂੰ ਤੁਰੰਤ ਇਸ ਦੀ ਖ਼ਬਰ ਦਿੱਤੀ। ਫਿਲਹਾਲ ਉੱਤਰੀ ਮਿਜ਼ੋਰਮ ਦੇ ਕੋਲਾਸਿਬ ਸ਼ਹਿਰ ਵਿਚ ਰਹਿ ਰਹੀ ਹੈ।

ਬਾਅਦ ਵਿਚ ਗਰੁੱਪ ਦੇ ਹੋਰ ਮੈਂਬਰਾਂ ਨੇ ਕਮਲਾ ਦੇ ਪੁੱਤਰ ਜੋਰਮਮਵਿਆ ਦਾ ਟੈਲੀਫ਼ੋਨ ਨੰਬਰ ਪੋਸਟ ਕੀਤਾ। ਰੁਦਰਪਤੀ ਨੇ ਅਪਣੇ ਭਾਣਜੇ ਦੇ ਨੰਬਰ ਤੇ ਫ਼ੋਨ ਕੀਤਾ ਤਾਂ ਉਸ ਨੇ ਅਪਣੀ ਮਾਂ ਕਮਲਾ ਦਾ ਨੰਬਰ ਦਿੱਤਾ। ਦੋਵੇਂ ਭੈਣਾਂ ਜਦੋਂ ਫ਼ੋਨ ਤੇ ਜੁੜੀਆਂ ਤਾਂ ਰੋਣ ਲੱਗ ਗਈਆਂ। ਰੁਦਰਪਤੀ ਨੇ ਫੇਸਬੁੱਕ ਗਰੁੱਪ ਦੇ ਪੇਜ਼ 'ਤੇ ਲਿਖਿਆ ਧੰਨਵਾਦ ਉਹਨਾਂ ਦੀ ਭੈਣ ਮਿਲ ਗਈ ਹੈ। ਰੁਦਰਪਤੀ ਮੂਲਤ ਤੇਲੰਗਾਨਾ ਤੋਂ ਹੈ। ਫਿਲਹਾਲ ਉਹ ਅਮਰੀਕਾ ਵਿਚ ਅਪਣੇ ਪਤੀ ਨਾਲ ਕੰਮ ਕਰ ਰਹੀ ਹੈ।

ਉਸ ਨੇ ਕਿਹਾ ਕਿ ਉਹ ਭਾਰਤ ਆ ਕੇ ਅਪਣੀ ਭੈਣ ਨੂੰ ਮਿਲਣਾ ਚਾਹੁੰਦੀ ਹੈ। ਕਮਲਾ ਦੇ ਬੇਟੇ ਤੋਂ ਰੁਦਰਪਤੀ ਨੂੰ ਪਤਾ ਚੱਲਿਆ ਕਿ ਵਿਆਹ ਤੋਂ ਬਾਅਦ ਉਸ ਦੇ ਮਾਤਾ-ਪਿਤਾ ਮਿਜ਼ੋਰਮ ਚਲੇ ਗਏ ਸਨ। ਸੀਆਰਪੀਐਫ ਤੋਂ ਰਿਟਾਇਰ ਹੋਣ ਤੋਂ ਪਹਿਲਾਂ ਹੀ ਉਹ ਮਿਜ਼ੋਰਮ ਆ ਗਏ। ਰਿਟਾਇਰ ਤੋਂ ਪਹਿਲਾਂ ਹੀ ਪਿਤਾ ਨੇ ਨੌਕਰੀ ਛੱਡ ਦਿੱਤੀ। ਉਹਨਾਂ ਦੀ ਆਰਥਿਕ ਹਾਲਾਤ ਠੀਕ ਨਹੀਂ ਸੀ।

ਪਿਤਾ ਦਾ ਦੇਹਾਂਤ ਕੈਂਸਰ ਨਾਲ 2013 ਵਿਚ ਹੋ ਗਿਆ। ਕਮਲਾ ਦੇ ਬੇਟੇ ਨੇ ਕਿਹਾ ਕਿ ਉਹ ਮਾਂ ਦੇ ਪਰਵਾਰ ਨੂੰ ਮਿਲਣਾ ਚਾਹੁੰਦੇ ਸਨ ਪਰ ਆਰਥਿਕ ਤੰਗੀ ਕਰ ਕੇ ਤੇਲੰਗਾਨਾ ਜਾਣਾ ਸੰਭਵ ਨਹੀ ਹੋ ਸਕਿਆ।