6 ਮਹੀਨੇ ਤੱਕ ਡਿਫ਼ਾਲਟਰਾਂ ਦੇ ਨਹੀਂ ਕੱਟੇ ਜਾਣਗੇ ਬਿਜਲੀ ਕੁਨੈਕਸ਼ਨ: ਪਾਵਰਕਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਕਾਇਆ ਰਕਮ ਦੇਣ ਵਾਲਿਆਂ ਤੋਂ ਵਸੂਲਿਆ ਜਾਵੇਗਾ ਆਸਾਨ ਵਿਆਜ...

PSPCL

ਜਲੰਧਰ: ਲੰਬੇ ਸਮੇਂ ਤੋਂ ਬਕਾਇਆ ਰਕਮ ਦੇਣ ਵਾਲਿਆਂ ਨੂੰ ਪਾਵਰਕਾਮ ਨੇ ਰਾਹਤ ਦਿੰਦੇ ਹੋਏ ਉਨ੍ਹਾਂ ਲਈ ਯਕ ਮੁਸ਼ਤ ਨੀਤੀ ਜਾਰੀ ਕਰ ਦਿੱਤਾ ਹੈ। ਇਸ ਤਰ੍ਹਾਂ ਦੇ ਖ਼ਪਤਕਾਰਾਂ ਨੂੰ ਵੱਡੇ ਰਾਹਤ ਇਹ ਵੀ ਦਿੱਤੀ ਗਈ ਹੈ ਕਿ ਜਿੰਨੀ ਦੇਰ 6 ਮਹੀਨੇ ਤੱਕ ਇਹ ਨੀਤੀ ਲਾਗੂ ਰਹੇਗੀ ਉਨ੍ਹਾਂ ਦੇ ਬਿਜਲੀ ਦੇ ਕੁਨੈਕਸ਼ਨ ਨਹੀਂ ਕੱਟੇ ਜਾਣਗੇ। ਪਾਵਰਕਾਮ ਦੀ ਜਾਰੀ ਇਸ ਨੀਤੀ ਨਾਲ ਨਾ ਸਿਰਫ਼ ਆਮ ਖ਼ਪਤਕਾਰ ਸਗੋਂ ਸਰਕਾਰੀ ਵਿਭਾਗ ਗੈਰ ਸਰਕਾਰੀ ਵਿਭਾਗ, ਕਈ ਸਨਅਤੀ ਇਕਾਈਆਂ ਸ਼ਾਮਲ ਹਨ। ਭਾਰੀ ਵਿਆਜ, ਸਰਚਾਰਜ ਕਰਕੇ ਕਈ ਸਨਅਤੀ ਇਕਾਈਆਂ ਕੋਲ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਹੀਂ ਹੋਈ ਸੀ।

 ਜਿਸ ਕਰਕੇ ਹੁਣ ਉਹ ਵੀ ਰਾਹਤ ਪਾਉਣ ਵਾਲਿਆਂ ਵਿਚ ਹੋਣਗੇ। ਪਾਵਰਕਾਮ ਵੱਲੋਂ ਜਾਰੀ ਇਸ ਨੀਤੀ ਤਹਿਤ ਕਈਆਂ ਦੇ ਬਿਜਲੀ ਕੁਨੈਕਸ਼ਨ ਕੱਟਣ ਦਾ ਕੰਮ ਪਾਵਰਕਾਮ ਵੱਲੋਂ ਸ਼ੁਰੂ ਕਰ ਦਿੱਤਾ ਜਾਂਦਾ ਸੀ। ਪਾਵਰਕਾਮ ਆਪਣੇ ਖ਼ਪਤਕਾਰਾਂ ਨੂੰ ਜਿਹੜੇ ਬਿਜਲੀ ਦੇ ਬਿੱਲ ਭੇਜਦਾ ਹੈ ਉਸ ਵਿਚ ਅੰਦਾਜ਼ਨ ਹਰ ਮਹੀਨੇ ਬਿੱਲ ਦੀ ਰਕਮ ਵਿਚ 5 ਫ਼ੀਸਦੀ ਸਰਚਾਰਜ ਤੋਂ ਇਲਾਵਾ ਡੇਢ ਫ਼ੀਸਦੀ ਵਿਭਾਜ ਹਰ ਮਹੀਨੇ ਸ਼ਾਮਲ ਕੀਤਾ ਜਾਂਦਾ ਸੀ। ਜੇਕਰ ਕਿਸੇ ਨੇ ਲੰਬੇ ਸਮੇਂ ਤੋਂ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਹੁੰਦੀ ਸੀ ਤਾਂ ਇਹ ਰਕਮ ਪਾਵਰਕਾਮ ਵੱਲੋਂ ਲਗਾਤਾਰ ਬਿੱਲਾਂ ਵਿਚ ਪਾਈ ਦਰਸਾ ਦਿੱਤੀ ਜਾਂਦੀ ਸੀ।

ਪਾਵਰਕਾਮ ਵੱਲੋਂ ਜਾਰੀ ਆਪਣੇ ਸਰਕੁਲਰ ਵਿਚ ਜਾਰੀ ਕੀਤੀ ਗਈ ਨਵੀਂ ਨੀਤੀ ਵਿਚ ਬਕਾਏਦਾਰਾਂਨੂੰ ਸਰਚਾਰਜ, ਵਿਆਜ ਦੀ ਰਕਮ ਘਟਾ ਕੇ ਸਹੂਲਤ ਦਿੱਤਾ ਜਾਵੇਗੀ। ਇਸ ਨੀਤੀ ਤਹਿਤ ਪਾਵਰਕਾਮ ਨੇ ਦਰਿਆ-ਦਿੱਲੀ ਦਿਖਾਈ ਹੈ, ਕਿਉਂਕਿ ਬਕਾਏਦਾਰਾਂ ਤੋਂ ਸਾਲਾਨਾ ਸਰਚਾਰਜ ਦੀ ਇਕ ਆਸਾਨ ਰਕਮ ਵਸੂਲ ਕੀਤੀ ਜਾਵੇਗੀ। ਸਰਚਾਰਜ ਵਿਆਜ ਦੀ ਰਕਮ ਘਟਣ ਨਾਲ ਹੀ ਬਕਾਏਦਾਰਾਂ ਦੇ ਬਿੱਲਾਂ ਦੀ ਰਕਮ ਕਾਫ਼ੀ ਘੱਟ ਜਾਵੇਗੀ। ਪਾਵਰਕਾਮ ਦਾ ਇਸ ਵੇਲੇ ਬਕਾਏਦਾਰਾਂ ਵੱਲ 600 ਕਰੋੜ ਰੁਪਏ ਖੜਾ ਹੈ ਤੇ ਕਈ ਸਰਕਾਰੀ ਵਿਭਾਗਾਂ ਸਮੇਤ ਹੋਰ ਵੀ ਕਈ ਖ਼ਪਤਕਾਰ ਇਸ ਰਕਮ ਦੀ ਅਦਾਇਗੀ ਨਹੀਂ ਕਰ ਰਹੇ।

ਪਾਵਰਕਾਮ ਨੂੰ ਆਸ ਹੈ ਕਿ ਇਸ ਨੀਤੀ ਦੇ ਜਾਰੀ ਹੋਣ ਨਾਲ ਖ਼ਪਤਕਾਰਾਂ ਨੂੰ ਲਾਭ ਹੋਵੇਗਾ, ਕਿਉਂਕਿ ਸਰਚਾਰਜ, ਵਿਆਜ ਦੀ ਰਕਮ ਘੱਟ ਜਾਵੇਗੀ। ਜਿਹੜੇ ਖ਼ਪਤਕਾਰ ਲੰਬੇ ਸਮੇਂ ਤੋਂ ਬਿਜਲੀ ਦੇ ਬਿਲਾਂ ਦੀ ਰਕਮ ਨਹੀਂ ਦੇ ਰਹੇ ਹਨ ਉਨ੍ਹਾਂ ਖ਼ਪਤਕਾਰਾਂ, ਅਦਾਰਿਆਂ, ਸਨਅਤੀ ਇਕਾਈਆਂ ਨੂੰ ਪਾਵਰਕਾਮ ਵੱਲੋਂ ਨੋਟਿਸ ਜਾਰੀ ਕੀਤੇ ਜਾਣਗੇ ਤਾਂ ਕਿ ਉਨ੍ਹਾਂ ਨੂੰ ਜਾਣਕਾਰੀ ਮਿਲ ਸਕੇ। ਪਾਵਰਕਾਮ ਨੇ ਇਸ ਤਰ੍ਹਾਂ ਦੇ ਖ਼ਪਤਕਾਰਾਂ ਲਈ ਇਹ ਰਾਹਤ ਵੀ ਦਿੱਤਾ ਹੈ ਕਿ ਉਹ ਆਪਣੀਆਂ ਰਕਮਾਂ ਕਿਸ਼ਤਾਂ ਵਿਚ ਵੀ ਜਮ੍ਹਾ ਕਰਵ ਸਕਦੇ ਹਨ।  

Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ