ਕੇਰਲ ਦੇ ਹੜ੍ਹ ਪੀੜਿਤਾਂ ਨੂੰ ਸ਼ਾਹਿਦ ਅਫ਼ਰੀਦੀ ਨੇ ਭੇਜਿਆ ਜਜ਼ਬਾਤੀ ਸੰਦੇਸ਼
ਮੀਂਹ ਦੇ ਰੁੱਕਣ ਤੋਂ ਬਾਦ ਕੇਰਲ ਵਿਚ ਸੋਮਵਾਰ ਤੋਂ ਆਖ਼ਰਕਾਰ ਹੜ੍ਹਾਂ ਤੋਂ ਲੋਕਾਂ ਨੂੰ ਥੋੜ੍ਹੀ ਜਿਹੀ ਰਾਹਤ ਮਿਲੀ ਹੈ ਅਤੇ ਨਦੀਆਂ ਦੇ ਪਾਣੀ ਦੇ ਪੱਧਰ ਵਿਚ ਕਮੀ..........
Shahid Afridi
ਨਵੀਂ ਦਿੱਲੀ : ਮੀਂਹ ਦੇ ਰੁੱਕਣ ਤੋਂ ਬਾਦ ਕੇਰਲ ਵਿਚ ਸੋਮਵਾਰ ਤੋਂ ਆਖ਼ਰਕਾਰ ਹੜ੍ਹਾਂ ਤੋਂ ਲੋਕਾਂ ਨੂੰ ਥੋੜ੍ਹੀ ਜਿਹੀ ਰਾਹਤ ਮਿਲੀ ਹੈ ਅਤੇ ਨਦੀਆਂ ਦੇ ਪਾਣੀ ਦੇ ਪੱਧਰ ਵਿਚ ਕਮੀ ਆਈ ਹੈ। ਹੜ੍ਹ ਕਾਰਨ ਬੇਘਰ ਹੋਏ ਲੋਕ ਦੀ ਗਿਣਛੀ ਕਾਫ਼ੀ ਜ਼ਿਆਦਾ ਹੋ ਗਈ ਹੈ। ਰਾਹਤ ਕੈਂਪਾਂ ਵਿਚ 10 ਲਖ ਤੋਂ ਵਧ ਲੋਕਾਂ ਨੇ ਸ਼ਰਣ ਲਈ ਹੈ। ਕੇਰਲ ਦੇ ਹੜ੍ਹ ਪੀੜ੍ਹਿਤਾਂ ਲਈ ਪੂਰੀ ਦੁਨੀਆਂ ਅਰਦਾਸ ਕਰ ਰਹੀ ਹੈ ਅਤੇ ਮੱਦਦ ਲਈ ਵੀ ਅੱਗੇ ਆ ਰਹੀ ਹੈ।
ਇਸੇ ਦੌਰਾਨ ਪਾਕਿਸਤਾਨ ਕ੍ਰਿਕੇਟ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਵੀ ਕੇਰਲਾ ਵਾਸੀਆਂ ਲਈ ਇਕ ਜਜ਼ਬਾਤੀ ਸੰਦੇਸ਼ ਭੇਜਿਆ ਹੈ ਅਤੇ ਕਿਹਾ ਕਿ ਉਨ੍ਹਾਂ ਦੀ ਸ਼ਾਹਿਦ ਅਫ਼ਰੀਦੀ ਫ਼ਾਊਂਡੇਸ਼ਨ ਕੇਰਲ ਦੇ ਵਾਸੀਆਂ ਲਈ ਤਿਆਰ ਬਰ ਤਿਆਰ ਖੜੀ ਹੈ ਅਤੇ ਅੱਲ੍ਹਾ ਨੂੰ ਅਰਦਾਸ ਕਰਦੀ ਹੈ ਕਿ ਪੀੜ੍ਹਿਤਾਂ ਨੂੰ ਜਲਦ ਰਾਹਤ ਦੇਵੇ। (ਏਜੰਸੀ)