ਹਰਿਆਣਾ ਸਮੇਤ ਕਈ ਰਾਜਾਂ ਦੇ ਰਾਜਪਾਲ ਬਦਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਹਾਰ ਦੇ ਰਾਜਪਾਲ ਸਤਪਾਲ ਮਲਿਕ ਨੂੰ ਜੰਮੂ ਕਸ਼ਮੀਰ ਦਾ ਰਾਜਪਾਲ ਬਣਾਇਆ ਗਿਆ ਹੈ.............

Governor Lal Ji Tandon

ਨਵੀਂ ਦਿੱਲੀ : ਬਿਹਾਰ ਦੇ ਰਾਜਪਾਲ ਸਤਪਾਲ ਮਲਿਕ ਨੂੰ ਜੰਮੂ ਕਸ਼ਮੀਰ ਦਾ ਰਾਜਪਾਲ ਬਣਾਇਆ ਗਿਆ ਹੈ। ਉਹ ਐਨ ਐਨ ਵੋਹਰਾ ਦੀ ਥਾਂ ਲੈਣਗੇ। ਰਾਸ਼ਟਰਪਤੀ ਭਵਨ ਤੋਂ ਜਾਰੀ ਬਿਆਨ ਮੁਤਾਬਕ ਸੀਨੀਅਰ ਭਾਜਪਾ ਆਗੂ ਲਾਲ ਜੀ ਟੰਡਨ ਬਿਹਾਰ ਦੇ ਰਾਜਪਾਲ ਬਣਾਏ ਗਏ ਹਨ। ਉਹ ਮਲਿਕ ਦੀ ਜਗ੍ਹਾ ਲੈਣਗੇ। ਸਤਯਦੇਵ ਨਾਰਾਇਣ ਆਰਿਆ ਹਰਿਆਣਾ ਦੇ ਨਵੇਂ ਰਾਜਪਾਲ ਹੋਣਗੇ। ਬੇਬੀ ਰਾਣੀ ਮੌਰਿਆ ਉਤਰਾਖੰਡ ਦੀ ਨਵੀਂ ਰਾਜਪਾਲ ਹੋਵੇਗੀ।ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੂੰ ਤ੍ਰਿਪੁਰਾ ਭੇਜ ਦਿਤਾ ਗਿਆ ਹੈ। ਤ੍ਰਿਪੁਰਾ ਦੇ ਰਾਜਪਾਲ ਤਥਾਗਤ ਰਾਏ ਹੁਣ ਮੇਘਾਲਿਆ ਦੇ ਰਾਜਪਾਲ ਹੋਣਗੇ।

ਮੇਘਾਲਿਆ ਦੇ ਰਾਜਪਾਲ ਗੰਗਾਪ੍ਰਸਾਦ ਦਾ ਤਬਾਦਲਾ ਸਿੱਕਮ ਕਰ ਦਿਤਾ ਗਿਆ ਹੈ। ਮਲਿਕ ਨੂੰ ਪਿਛਲੇ ਸਾਲ ਸਤੰਬਰ ਵਿਚ ਬਿਹਾਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਉਹ ਜੰਮੂ ਕਸ਼ਮੀਰ ਦਾ ਚਾਰਜ ਉਦੋਂ ਲੈ ਰਹੇ ਹਨ ਜਦ ਸੂਬੇ ਵਿਚ ਗਵਰਨਰੀ ਰਾਜ ਲੱਗਾ ਹੋਇਆ ਹੈ। ਮਲਿਕ ਕੇਂਦਰ ਵਿਚ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਰਹੇ ਹਨ। ਇਸ ਤੋਂ ਇਲਾਵਾ ਉਹ ਯੂਪੀ ਸਰਕਾਰਾਂ ਵਿਚ ਵੀ ਅਹਿਮ ਅਹੁਦਿਆਂ 'ਤੇ ਰਹੇ ਹਨ। ਵੋਹਰਾ 10 ਸਾਲ ਤੋਂ ਕਸ਼ਮੀਰ ਦੇ ਰਾਜਪਾਲ ਸਨ।  (ਏਜੰਸੀ)