ਜਸਵੰਤ ਸਿੰਘ ਪੁਰੀ ਨੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਸੌਂਪੀ ਅਪਣੀ ਨਵੀਂ ਕਿਤਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਘੇ ਲੇਖਕ ਜਸਵੰਤ ਸਿੰਘ ਪੁਰੀ ਨੇ ਅਪਣੀ ਨਵੀਂ ਕਿਤਾਬ 'ਰਾਈਜ਼ ਐਂਡ ਡਿਕਲਾਈਨ ਆਫ਼ ਦਾ ਮੁਗ਼ਲ ਇੰਪਾਇਰ' ਦੀ ਕਾਪੀ ਵਿਸ਼ੇਸ਼ ਸਮਾਗਮ ਦੌਰਾਨ..............

ReshmaJaswant Singh Puri, author of the book, handed over a book to V.P. Singh Badnore

ਚੰਡੀਗੜ੍ਹ : ਉਘੇ ਲੇਖਕ ਜਸਵੰਤ ਸਿੰਘ ਪੁਰੀ ਨੇ ਅਪਣੀ ਨਵੀਂ ਕਿਤਾਬ 'ਰਾਈਜ਼ ਐਂਡ ਡਿਕਲਾਈਨ ਆਫ਼ ਦਾ ਮੁਗ਼ਲ ਇੰਪਾਇਰ' ਦੀ ਕਾਪੀ ਵਿਸ਼ੇਸ਼ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਅਤੇ  ਯੂ. ਟੀ.  ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੂੰ ਸੌਂਪੀ। ਇਹ ਸਮਾਗਮ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਬੀਤੇ ਦਿਨੀਂ ਹੋਇਆ। ਜਸਵੰਤ ਸਿੰਘ ਪੁਰੀ ਨੂੰ ਡਾਕਟਰ ਆਫ਼ ਲੈਟਰਜ਼ (ਆਨਰੇਰੀ) ਡਿਗਰੀ ਮਿਲੀ ਹੋਈ ਹੈ।

ਇਸ ਕਿਤਾਬ ਦਾ ਮੁੱਖਬੰਧ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦੁਆਰਾ ਲਿਖਿਆ ਗਿਆ ਹੈ। ਅੰਤਰਰਾਸ਼ਟਰੀ ਪੱਧਰ 'ਤੇ ਮਸ਼ਹੂਰ ਰਾਈਟਰਜ਼ ਪਬਲੀਕੇਸ਼ਨਜ਼ ਹਾਊਸ, ਅਹਿਮਦਾਬਾਦ ਨੇ ਇਸ ਕਿਤਾਬ ਨੂੰ ਛਾਪਿਆ ਹੈ। ਡਾ. ਜਸਵੰਤ ਸਿੰਘ ਪੁਰੀ ਪੁਰਾਣੀ ਪਟਿਆਲਾ ਰਿਆਸਤ ਦੇ ਦੀਵਾਨ ਪਰਵਾਰਕ ਮੈਂਬਰ ਹਨ।