ਚਿਦੰਬਰਮ ਤੋਂ ਪਹਿਲਾਂ ਇਨ੍ਹਾਂ ਦਿੱਗਜ਼ਾਂ ਦੀ ਸੰਘੀ ਨੱਪ ਚੁੱਕੀ ਹੈ ਸੀਬੀਆਈ

ਏਜੰਸੀ

ਖ਼ਬਰਾਂ, ਰਾਸ਼ਟਰੀ

CBI ਨੇ ਕੰਧ ਟੱਪ ਕੇ ਕਾਬੂ ਕੀਤੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ

CBI officers scale wall to arrest Chidambaram

ਨਵੀਂ ਦਿੱਲੀ: ਸੀਬੀਆਈ ਵੱਲੋਂ ਕਾਂਗਰਸ ਦੇ ਇਕ ਵੱਡੇ ਦਿੱਗਜ਼ ਨੇਤਾ ਨੂੰ ਆਈਐਨਐਕਸ ਘਪਲਾ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਸਿਆਸਤ ਵਿਚ ਵੱਡਾ ਭੂਚਾਲ ਆ ਗਿਆ ਹੈ। ਉਂਝ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਸੀਬੀਆਈ ਨੇ ਕਿਸੇ ਦਿੱਗਜ਼ ਨੇਤਾ ਨੂੰ ਇਸ ਤਰ੍ਹਾਂ ਗ੍ਰਿਫ਼ਤਾਰ ਕੀਤਾ ਹੋਵੇ। ਇਸ ਤੋਂ ਪਹਿਲਾਂ ਵੀ ਕਈ ਦਿੱਗਜ਼ ਨੇਤਾਵਾਂ ਦੀਆਂ ਗ੍ਰਿਫ਼ਤਾਰੀਆਂ ਕਾਰਨ ਸਿਆਸਤ ਵਿਚ ਤਹਿਲਕਾ ਮੱਚ ਚੁੱਕਿਆ ਹੈ।

ਜੁਲਾਈ 2001 ਨੂੰ  ਉਸ ਸਮੇਂ ਸਿਆਸਤ ਵਿਚ ਭੂਚਾਲ ਆ ਗਿਆ ਸੀ ਜਦੋਂ ਡੀਐਮਕੇ ਦੇ ਮੁਖੀ ਕਰੁਣਾਨਿਧੀ ਨੂੰ ਪੁਲਿਸ ਨੇ ਪੁਲ ਨਿਰਮਾਣ ਘੁਟਾਲੇ  ਕਾਰਨ ਦੁਪਹਿਰ 2 ਵਜੇ ਉਹਨਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਸੀ।ਕਰੁਣਾਨਿਧੀ 'ਤੇ ਚੇਨਈ ਦੇ ਪੁਲ ਨਿਰਮਾਣ ਮਾਮਲੇ 'ਚ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਗਾਇਆ ਗਿਆ ਸੀ। ਜਨਵਰੀ 2018 ਨੂੰ ਰਾਸ਼ਟਰੀ ਜਨਤਾ ਦਲ ਦੇ ਪਧਾਨ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਰਾਂਚੀ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ 37 ਕਰੋੜ ਰੁਪਏ ਦੇ ਚਾਰਾ ਘੁਟਾਲੇ ਵਿੱਚ ਦੋਸ਼ੀ ਠਹਿਰਾ ਕੇ 5 ਸਾਲ ਦੀ ਸਜ਼ਾ ਅਤੇ 5 ਲੱਖ ਰੁਪਏ ਜੁਰਮਾਨਾ ਵੀ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਇਹ ਤੀਸਰਾ ਚਾਰਾ ਘੁਟਾਲਾ ਹੈ ਜਿਸ ਵਿੱਚ ਲਾਲੂ ਪ੍ਰਸਾਦ ਨੂੰ ਦੋਸ਼ੀ ਪਾਇਆ ਗਿਆ ਸੀ ਅਤੇ ਲਾਲੂ ਪ੍ਰਸਾਦ ਯਾਦਵ ਹੁਣ ਵੀ ਜੇਲ ਵਿੱਚ ਸਜ਼ਾ ਭੁਗਤ ਰਹੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਜੇਪੀ ਨੂੰ ਵੀ ਪਹਿਲਾ ਸੀਬੀਆਈ ਦਾ ਛੇਕ ਲੱਗ ਚੁੱਕਿਆ ਹੈ।ਬੀਜੇਪੀ ਦੇ ਸਾਬਕਾ ਪ੍ਰਧਾਨ ਬੰਗਾਰੂ ਲਕਸ਼ਮਣ ਨੂੰ 2001 ਦੇ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਤਹਿਲਕਾ ਸਟਿੰਗ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਦੀ ਜਿਸ ਤੋਂ ਬਾਅਦ ਸਿਆਸਤ ਕਾਫ਼ੀ ਜ਼ਿਆਦਾ ਗਰਮਾ ਗਈ ਸੀ ਅਤੇ 2012 ਵਿਚ ਦਿੱਗਜ਼ ਨੇਤਾ ਬੰਗਾਰੂ ਲਕਸ਼ਮਣ ਨੂੰ ਸੀਬੀਆਈ ਅਦਾਲਤ ਨੇ 4 ਸਾਲ ਦੀ ਸਜਾ ਸੁਣਾਈ ਸੀ।

ਦੱਸ ਦੇਈਏ ਕਿ ਤਹਿਲਕਾ ਸਟਿੰਗ ਕੇਸ ਬਹੁ ਚਰਚਿਤ ਰਿਹਾ ਸੀ ਜਿਸ ਨੇ ਕਾਫ਼ੀ ਸੁਰਖੀਆਂ ਬਟੋਰੀਆਂ ਸਨ। 1996 ਵਿਚ ਦਿੱਗਜ਼ ਨੇਤਾ ਪੀ ਵੀ ਨਰਸਿਮਹਾ ਰਾਓ ਦੀ ਸਰਕਾਰ ਵਿਚ ਉਸ ਸਮੇਂ ਤਹਿਲਕਾ ਮੱਚ ਗਿਆ ਸੀ ਜਦੋਂ ਦੂਰਸੰਚਾਰ ਮੰਤਰੀ ਸੁਖਰਾਮ ਨੂੰ ਸੀਬੀਆਈ ਨੇ ਵੱਡਾ ਝਟਕਾ ਦਿੱਤਾ ਸੀ। ਦਰਅਸਲ ਸੀਬੀਆਈ ਨੇ ਸੁਖਰਾਮ ਦੀ ਰਸਮੀ ਰਿਹਾਇਸ਼ ਤੋਂ ਬੈਗਾਂ ਅਤੇ ਸੂਟਕੇਸਾਂ ਵਿਚ 3.6 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ।

2002 ਵਿਚ ਦਿੱਲੀ ਦੀ ਇਕ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾ ਕੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਸੁਪਰੀਮ ਕੋਰਟ ਨੇ 18 ਨਵੰਬਰ 2011 ਨੂੰ ਇਸ ਫੈਸਲੇ ਨੂੰ ਬਰਕਰਾਰ ਰੱਖਿਆ ਅਤੇ ਸੁਖਰਾਮ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ।ਦੱਸ ਦੇਈਏ ਕਿ ਇਹਨਾਂ ਦਿੱਗਜ਼ ਨੇਤਾਵਾਂ ਦੀਆਂ ਗ੍ਰਿਫ਼ਤਾਰੀਆਂ ਨੇ ਰਾਸ਼ਟਰੀ ਰਾਜਨੀਤੀ ਵਿੱਚ ਹੱਲਚੱਲ ਮਚਾ ਦਿੱਤੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।