ਜੰਮੂ-ਕਸ਼ਮੀਰ: ਬਾਰਾਮੁੱਲਾ ਵਿਚ ਅਤਿਵਾਦੀ ਢੇਰ, ਸੁਰੱਖਿਆ ਬਲਾਂ ਦੀ ਕਾਰਵਾਈ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਬਾਰਾਮੁੱਲਾ ਵਿਚ ਇਕ ਵਾਰ ਫਿਰ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚ ਮੁੱਠਭੇੜ ਚੱਲ ਰਹੀ ਹੈ।

Encounter in baramulla of jammu kashmir

ਬਾਰਾਮੁੱਲਾ: ਜੰਮੂ-ਕਸ਼ਮੀਰ ਦੇ ਬਾਰਾਮੁੱਲਾ ਵਿਚ ਇਕ ਵਾਰ ਫਿਰ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚ ਮੁੱਠਭੇੜ ਚੱਲ ਰਹੀ ਹੈ। ਇਸ ਦੌਰਾਨ ਸੁਰੱਖਿਆ ਕਰਮਚਾਰੀਆਂ ਨੇ ਅਤਿਵਾਦੀ ਨੂੰ ਢੇਰ ਕਰ ਦਿੱਤਾ ਹੈ। ਜੰਮੂ ਕਸ਼ਮੀਰ ਦੀ ਪੁਲਿਸ ਨੇ ਦੱਸਿਆ ਕਿ ਕਾਰਵਾਈ ਹਾਲੇ ਵੀ ਜਾਰੀ ਹੈ। ਬਾਰਾਮੁੱਲਾ ਦੇ ਸਲੂਸਾ ਇਲਾਕੇ ਵਿਚ ਹਾਲੇ ਵੀ ਮੁਠਭੇੜ ਜਾਰੀ ਹੈ। ਪੁਲਿਸ, ਫੌਜ ਅਤੇ ਸੀਆਰਪੀਐਫ ਨੇ ਸਾਂਝੇ ਅਪਰੇਸ਼ਨ ਤਹਿਤ ਅਤਿਵਾਦੀਆਂ ਖ਼ਿਲਾਫ ਮੁਹਿੰਮ ਚਲਾਈ ਹੈ।

ਦੂਜੇ ਪਾਸੇ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਪਾਕਿਸਤਾਨੀ ਰੇਂਜਰਾਂ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਅਤੇ ਬਿਨਾਂ ਕਿਸੇ ਭੜਕਾਹਟ ਦੇ ਅੰਤਰ ਰਾਸ਼ਟਰੀ ਸਰਹੱਦ 'ਤੇ ਫਾਇਰਿੰਗ ਕੀਤੀ। ਅਧਿਕਾਰੀਆਂ ਨੇ ਦੱਸਿਆ ਹੀਰਾਨਗਰ ਸੈਕਟਰ ਦੇ ਕਰੋਲ ਮਥਨਾ ਇਲਾਕੇ ਵਿਚ ਸੀਮਾ ਚੌਕੀ ‘ਤੇ ਜੰਗਬੰਦੀ ਦੀ ਉਲੰਘਣਾ ਦੀ ਘਟਨਾ ਸ਼ੁੱਕਰਵਾਰ  ਰਾਤ ਸਾਢੇ ਗਿਆਰਾਂ ਵਜੇ ਹੋਈ, ਜਿਸ ਤੋਂ ਬਾਅਦ ਬੀਐਸਐਫ ਨੇ ਵੀ ਮੂੰਹਤੋੜ ਜਵਾਬ ਦਿੱਤਾ।

ਉਹਨਾਂ ਨੇ ਦੱਸਿਆ ਕਿ ਦੋਵੇਂ ਪਾਸਿਓਂ ਰਾਤ ਭਰ ਗੋਲੀਆਂ ਚੱਲੀਆਂ ਅਤੇ ਸ਼ਨੀਵਾਰ ਸਵੇਰੇ 4.40 ਵਜੇ ਗੋਲੀਬਾਰੀ ਬੰਦ ਹੋਈ।  ਇਸ ਵਿਚ ਭਾਰਤ ਵਾਲੇ ਪਾਸੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਗੋਲੀਬਾਰੀ ਨੇ ਸਰਹੱਦੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਵਿਚ ਦਹਿਸ਼ਤ ਪੈਦਾ ਕਰ ਦਿੱਤੀ ਹੈ।