ਮੱਕਾ ਮਸਜਿਦ ਧਮਾਕੇ ਮਾਮਲੇ 'ਚ ਅਸੀਮਾਨੰਦ ਨੂੰ ਬਰੀ ਕੀਤੇ, ਜਾਣ ਵਾਲੇ ਜੱਜ 'ਬੀਜੀਪੀ 'ਚ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

 ਮੱਕਾ ਮਸਜਿਦ ਬੰਬ ਧਮਾਕੇ ਮਾਮਲੇ ਵਿਚ ਫੈਸਲਾ ਸੁਣਾਉਣ ਦੇ ਕੁੱਝ ਘੰਟਿਆਂ ਬਾਅਦ ਹੀ ਅਸਤੀਫ਼ਾ ਦੇਣ ਵਾਲੇ ਜਸਟਿਸ ਰਵਿੰਦਰ ਰੈਡੀ ਨੇ ਹੁਣ ਬੀਜੇਪੀ ਨੂੰ ਸਵੀਕਾਰ ਕਰਨ ਦੀ ਇੱਛਾ

Mecca Masjid blast case

ਹੈਦਰਾਬਾਦ : ਮੱਕਾ ਮਸਜਿਦ ਬੰਬ ਧਮਾਕੇ ਮਾਮਲੇ ਵਿਚ ਫੈਸਲਾ ਸੁਣਾਉਣ ਦੇ ਕੁੱਝ ਘੰਟਿਆਂ ਬਾਅਦ ਹੀ ਅਸਤੀਫ਼ਾ ਦੇਣ ਵਾਲੇ ਜਸਟਿਸ ਰਵਿੰਦਰ ਰੈਡੀ ਨੇ ਹੁਣ ਬੀਜੇਪੀ ਨੂੰ ਸਵੀਕਾਰ ਕਰਨ ਦੀ ਇੱਛਾ ਸਾਹਮਣੇ ਰੱਖੀ ਹੈ। ਵੀਰਵਾਰ ਨੂੰ ਬੀਜੇਪੀ ਨੂੰ ਇਕ ਦੇਸ਼ਭਗਤ ਪਾਰਟੀ ਦੱਸਦੇ ਹੋਏ ਰਵਿੰਦਰ ਰੈਡੀ ਨੇ ਪਾਰਟੀ ਵਿਚ ਸ਼ਾਮਿਲ ਹੋਣ ਦੀ ਇਛਾ ਸਾਹਮਣੇ ਰੱਖੀ ਹੈ। ਇਸ ਬਿਆਨ ਦੇ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਬੀਜੇਪੀ ਹੀ ਇਕ ਅਜਿਹੀ ਪਾਰਟੀ ਹੈ , ਜਿਸ ਵਿਚ ਪਰਵਾਰਕ ਨਿਯਮ ਨਹੀਂ ਹਨ।

ਰੈਡੀ ਦੇ ਇਸ ਬਿਆਨ ਵਿਚ ਤੇਲੰਗਾਨਾ ਦੇ ਬੀਜੇਪੀ ਮੁੱਖ ਦਫ਼ਤਰ ਵਿਚ ਉਨ੍ਹਾਂ ਦੇ ਸਵਾਗਤ ਲਈ ਇਸ਼ਤਿਹਾਰ ਲਗਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਰੈਡੀ ਵੀਰਵਾਰ ਨੂੰ ਹੀ ਬੀਜੇਪੀ ਦੇ ਮੈਂਬਰ ਬਣਨ ਵਾਲੇ ਹਨ, ਪਰ ਬਾਅਦ ਵਿਚ ਇਸ ਪ੍ਰੋਗਰਾਮ ਨੂੰ ਟਾਲ ਦਿਤਾ ਗਿਆ। ਧਿਆਨ ਯੋਗ ਹੈ ਕਿ ਵਿਸ਼ੇਸ਼ ਅਤਿਵਾਦ ਵਿਰੋਧੀ ਅਦਾਲਤ ਦੇ ਉਸ ਸਮੇਂ ਦੇ ਜੱਜ ਰਵਿੰਦਰ ਰੈਡੀ ਨੇ ਇਸ ਸਾਲ 16 ਅਪ੍ਰੈਲ ਨੂੰ ਮੱਕਾ ਮਸਜਿਦ ਬੰਬ ਧਮਾਕਾ ਮਾਮਲੇ ਵਿਚ ਸਵਾਮੀ ਅਸੀਮਾਨੰਦ ਅਤੇ ਚਾਰ ਹੋਰ ਨੂੰ ਬਰੀ ਕਰਨ ਦਾ ਆਦੇਸ਼ ਦਿਤਾ ਸੀ। ਇਸ ਫੈਸਲੇ ਤੋਂ ਬਾਅਦ ਅਸਤੀਫ਼ਾ ਦੇਣ ਵਾਲੇ ਰੈਡੀ ਨੇ ਹੁਣ ਬੀਜੇਪੀ ਦਾ ਹੱਥ ਫੜ੍ਹਨ ਦੀ ਇੱਛਾ ਜ਼ਾਹਰ ਕੀਤੀ ਹੈ।

ਸ਼ੁਕਰਵਾਰ ਨੂੰ ਇਕ ਪ੍ਰੈਸ ਕਾਂਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬੀਜੇਪੀ ਸਵੀਕਾਰ ਕਰਨ ਦੇ ਪ੍ਰੋਗਰਾਮ ਨੂੰ ਫਿਲਹਾਲ ਅੱਗੇ ਕਰ ਦਿਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਅਤੇ ਸਿਕੰਦਰਾਬਾਦ ਦੇ ਸਾਂਸਦ ਬੰਡਾਰੂ ਦਤਾਤਰੇਅ ਨੇ ਮੇਰਾ ਸਨਮਾਨ ਕਰਦੇ ਹੋਏ ਮੈਨੂੰ ਪਾਰਟੀ ਵਿਚ ਸ਼ਾਮਿਲ ਹੋਣ ਲਈ ਸੱਦਾ ਦਿਤਾ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਲਈ ਵੀ ਚਾਹਵਾਨ ਹਾਂ ਕਿਉਂਕਿ ਬੀਜੇਪੀ ਦੇਸ਼ ਹਿਤ ਲਈ ਸੋਚਣ ਵਾਲੀ ਪਾਰਟੀ ਹੈ ਅਤੇ ਇਹ ਇਕਮਾਤਰ ਅਜਿਹਾ ਦਲ ਹੈ, ਜਿਸ ਵਿਚ ਪਰਵਾਰਕ ਨਿਯਮ ਨਹੀਂ ਹਨ।

ਰੈਡੀ ਨੇ ਇਹ ਵੀ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਨੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਸੀ। ਉਥੇ ਹੀ ਜੱਜ ਰੈਡੀ ਇਸ ਪ੍ਰੈਸ ਕਾਂਨਫਰੰਸ ‘ਤੇ ਨਿਸ਼ਾਨਾ ਸਾਧਦੇ ਹੋਏ ‘ਏ ਆਈ ਐਮ ਆਈ ਐਮ ਦੇ ਚੀਫ਼ ਅਤੇ ਹੈਦਰਾਬਾਦ ਦੇ ਸਾਂਸਦ ਅਸੱਦੁਦੀਨ ਓਵੈਸੀ ਨੇ ਅਪਣੇ ਟਵੀਟ ਵਿਚ ਲਿਖਿਆ, ਹਾਂ ਰਿਟਾਇਰਡ ਜੱਜ ਸਾਹਿਬ, ਅਸੀਂ ਜਾਣਦੇ ਹਾਂ ਕਿ ਤੁਸੀਂ ਕਿਥੇ ਜਾਣਾ ਚਾਹੁੰਦੇ ਹੋ। ਤੁਹਾਡੇ ਲਈ ਸਵਾਮੀ ਅਸੀਮਾਨੰਦ ਅਤੇ ਉਨ੍ਹਾਂ ਦੀ ਟੀਮ ਪ੍ਰਚਾਰ ਵੀ ਕਰੇਗੀ ਪਰ ਅਸੀਂ ਜਾਣਦੇ ਹਾਂ ਕਿ ਤੁਸੀਂ ਚੋਣਾਂ ਵਿਚ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕਦੇ।

ਸੂਤਰਾਂ ਦੇ ਅਨੁਸਾਰ ਜੱਜ ਰੈਡੀ ਵੀਰਵਾਰ ਨੂੰ ਤੇਲੰਗਾਨਾ ਬੀਜੇਪੀ ਦਫ਼ਤਰ ਵਿਚ ਬੀਜੇਪੀ ਦੀ ਮੈਂਬਰੀ ਲੈਣ ਪੁੱਜੇ ਸਨ,  ਪਰ ਪਾਰਟੀ ਨੇ ਉਨ੍ਹਾਂ ਨੂੰ ਇਸ ਲਈ ਹੁਣੇ ਥੋੜ੍ਹਾ ਇੰਤਜਾਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਬਾਅਦ ਦਫ਼ਤਰ ਵਿਚ ਪ੍ਰਸਤਾਵਿਤ ਮੈਂਬਰੀ ਸਮਾਰੋਹ ਨੂੰ ਵੀ ਟਾਲ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਜਸਟੀਸ ਰੈਡੀ ਰਾਜ ਦੀ ਕਰੀਮ ਨਗਰ ਵਿਧਾਨਸਭਾ ਤੋਂ ਚੋਣ ਲੜਨਾ ਚਾਹੁੰਦੇ ਹਨ, ਅਤੇ ਇਸ ਲਈ ਉਨ੍ਹਾਂ ਨੇ ਬੀਜੇਪੀ ਦਾ ਹੱਥ ਫੜ੍ਹਨ ਦਾ ਮਨ ਬਣਾਇਆ ਹੈ।