'ਸਨਾਤਨਾ ਧਰਮ' 'ਤੇ ਟਿੱਪਣੀ ਦੇ ਮਾਮਲੇ 'ਚ ਤਾਮਿਲਨਾਡੂ ਸਰਕਾਰ ਅਤੇ ਉਦੈਨਿਧੀ ਸਟਾਲਿਨ ਨੂੰ ਸੁਪ੍ਰੀਮ ਕੋਰਟ ਦਾ ਨੋਟਿਸ
ਪਟੀਸ਼ਨ 'ਚ ਸਨਾਤਨ ਧਰਮ ਨੂੰ ਖਤਮ ਕਰਨ ਸਬੰਧੀ ਦਿਤੇ ਬਿਆਨ ਨੂੰ ਲੈ ਕੇ ਉਦੈਨਿਧੀ ਸਟਾਲਿਨ ਵਿਰੁਧ ਐਫ.ਆਈ.ਆਰ. ਦਰਜ ਕਰਨ ਦੀ ਅਪੀਲ ਕੀਤੀ ਗਈ ਹੈ।
ਨਵੀਂ ਦਿੱਲੀ: ਸੁਪ੍ਰੀਮ ਕੋਰਟ ਨੇ 'ਸਨਾਤਨਾ ਧਰਮ' 'ਤੇ ਟਿੱਪਣੀ ਦੇ ਮਾਮਲੇ 'ਚ ਤਾਮਿਲਨਾਡੂ ਸਰਕਾਰ ਦੀ ਮੰਤਰੀ ਅਤੇ ਡੀ.ਐਮ.ਕੇ. ਨੇਤਾ ਉਦੈਨਿਧੀ ਸਟਾਲਿਨ ਨੂੰ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨ 'ਚ ਸਨਾਤਨ ਧਰਮ ਨੂੰ ਖਤਮ ਕਰਨ ਸਬੰਧੀ ਦਿਤੇ ਬਿਆਨ ਨੂੰ ਲੈ ਕੇ ਉਦੈਨਿਧੀ ਸਟਾਲਿਨ ਵਿਰੁਧ ਐਫ.ਆਈ.ਆਰ. ਦਰਜ ਕਰਨ ਦੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ: ਨਹੀਂ ਰਹੇ ਮਸ਼ਹੂਰ ਕਬੱਡੀ ਖਿਡਾਰੀ ਸੁਲਤਾਨ ਸੀਹਾਂਦੌਦ
ਸੁਪ੍ਰੀਮ ਕੋਰਟ ਨੇ ਸੰਸਦ ਮੈਂਬਰ ਏ. ਰਾਜਾ, ਸੰਸਦ ਮੈਂਬਰ ਤਿਰੁਮਾਵਲਵਨ, ਸੰਸਦ ਮੈਂਬਰ ਸੁ ਵੈਂਕਟੇਸ਼ਨ, ਤਾਮਿਲਨਾਡੂ ਦੇ ਡੀ.ਜੀ.ਪੀ., ਗ੍ਰੇਟਰ ਚੇਨਈ ਪੁਲਿਸ ਕਮਿਸ਼ਨਰ, ਕੇਂਦਰੀ ਗ੍ਰਹਿ ਮੰਤਰਾਲੇ, ਹਿੰਦੂ ਧਾਰਮਿਕ ਅਤੇ ਚੈਰੀਟੇਬਲ ਐਂਡੋਮੈਂਟ ਵਿਭਾਗ ਦੇ ਮੰਤਰੀ ਪੀ.ਕੇ. ਸ਼ੇਖਰ ਬਾਬੂ, ਤਾਮਿਲਨਾਡੂ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਪੀਟਰ ਅਲਫੋਂਸ ਅਤੇ ਹੋਰਾਂ ਨੂੰ ਵੀ ਨੋਟਿਸ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ: ਯੂਥ ਕਾਂਗਰਸ ਦੇ ਆਗੂ ਅਕਸ਼ੇ ਸ਼ਰਮਾ ਨੇ ਕਾਂਗਰਸ ਛੱਡ ਫੜਿਆ ਭਾਜਪਾ ਦਾ ਪੱਲਾ
ਦੱਸ ਦੇਈਏ ਕਿ ਸਨਾਤਨ ਧਰਮ 'ਤੇ ਟਿੱਪਣੀਆਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਲੈ ਕੇ ਸੁਪ੍ਰੀਮ ਕੋਰਟ 'ਚ ਇਕ ਹੋਰ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਵਿਚ ਤਾਮਿਲਨਾਡੂ ਅਤੇ ਕੇਰਲ ਦੇ ਪੁਲਿਸ ਡਾਇਰੈਕਟਰ ਜਨਰਲਾਂ ਦੇ ਵਿਰੁਧ ਅਦਾਲਤੀ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ: ਜ਼ਿਆਦਾਤਰ ਕੈਨੇਡੀਅਨ ਸਿੱਖ ਭੈਣ-ਭਰਾ ਗਰਮਖਿਆਲੀ ਲਹਿਰ ਦਾ ਸਮਰਥਨ ਨਹੀਂ ਕਰਦੇ: ਚੰਦਰ ਆਰੀਆ
ਜ਼ਿਕਰਯੋਗ ਹੈ ਕਿ ਤਾਮਿਲਨਾਡੂ ਦੇ ਯੁਵਾ ਕਲਿਆਣ ਮੰਤਰੀ ਉਦੈਨਿਧੀ ਸਟਾਲਿਨ ਨੇ ਇਹ ਟਿੱਪਣੀ ਕਰ ਕੇ ਵਿਵਾਦ ਪੈਦਾ ਕਰ ਦਿਤਾ ਸੀ ਕਿ 'ਸਨਾਤਨ ਧਰਮ' ਬਰਾਬਰੀ ਅਤੇ ਸਮਾਜਿਕ ਨਿਆਂ ਦੇ ਵਿਰੁਧ ਹੈ ਅਤੇ ਇਸ ਨੂੰ ਖਤਮ ਕੀਤੇ ਜਾਣ ਦੀ ਲੋੜ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੇ ਪੁੱਤਰ ਉਦੈਨਿਧੀ ਨੇ 'ਸਨਾਤਨ ਧਰਮ' ਦੀ ਤੁਲਨਾ ਕੋਰੋਨਾ ਵਾਇਰਸ, ਮਲੇਰੀਆ ਅਤੇ ਡੇਂਗੂ ਨਾਲ ਕੀਤੀ ਸੀ ਅਤੇ ਕਿਹਾ ਸੀ ਕਿ ਅਜਿਹੀਆਂ ਚੀਜ਼ਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ, ਸਗੋਂ ਨਸ਼ਟ ਕਰਨਾ ਚਾਹੀਦਾ ਹੈ।