ਇੰਡੀਆ ਨਹੀਂ ਜਿੱਤਿਆ ਤਾਂ ਦੇਸ਼ ਮਨੀਪੁਰ ਅਤੇ ਹਰਿਆਣਾ ਬਣ ਜਾਵੇਗਾ: ਐਮ.ਕੇ. ਸਟਾਲਿਨ
ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਦੀ ਸੱਤਾਧਾਰੀ ਪਾਰਟੀ ਨੇ ਪਿਛਲੇ 9 ਸਾਲਾਂ ਦੇ ਕਾਰਜਕਾਲ ਵਿਚ ਸਮਾਜ ਭਲਾਈ ਨਾਲ ਸਬੰਧਤ ਕੋਈ ਚੋਣ ਵਾਅਦਾ ਪੂਰਾ ਨਹੀਂ ਕੀਤਾ।
ਨਵੀਂ ਦਿੱਲੀ: ਸਨਾਤਨ ਧਰਮ 'ਤੇ ਅਪਣੇ ਮੰਤਰੀ ਪੁੱਤਰ ਉਧਯਨਿਧੀ ਸਟਾਲਿਨ ਦੇ ਵਿਵਾਦਤ ਬਿਆਨ ਦੇ ਵਿਚਕਾਰ ਭਾਜਪਾ ਦੇ ਹਮਲੇ ਦੇ ਘੇਰੇ 'ਚ ਆਏ ਡੀ.ਐਮ.ਕੇ. ਪ੍ਰਧਾਨ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਅਪਣੀ ਪੋਡਕਾਸਟ ਲੜੀ ਦੇ ਪਹਿਲੇ ਐਪੀਸੋਡ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ 'ਤੇ ਹਮਲਾ ਬੋਲਿਆ ਹੈ। ਚਾਰ ਵੱਖ-ਵੱਖ ਭਾਸ਼ਾਵਾਂ- ਮਲਿਆਲਮ, ਤਾਮਿਲ, ਤੇਲਗੂ, ਕੰਨੜ ਅਤੇ ਹਿੰਦੀ 'ਚ ਰਿਲੀਜ਼ ਹੋਏ ਅਪਣੇ ਪਹਿਲੇ ਪੋਡਕਾਸਟ ਐਪੀਸੋਡ 'ਸਪੀਕਿੰਗ ਫਾਰ ਇੰਡੀਆ' 'ਚ ਸਟਾਲਿਨ ਨੇ ਦਾਅਵਾ ਕੀਤਾ ਕਿ ਕੇਂਦਰ 'ਚ ਸੱਤਾਧਾਰੀ ਪਾਰਟੀ ਨੇ ਸਮਾਜਕ ਸਥਿਤੀ ਨੂੰ ਸੁਧਾਰਨ ਲਈ ਕੁੱਝ ਨਹੀਂ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਦੀ ਸੱਤਾਧਾਰੀ ਪਾਰਟੀ ਨੇ ਪਿਛਲੇ 9 ਸਾਲਾਂ ਦੇ ਕਾਰਜਕਾਲ ਵਿਚ ਸਮਾਜ ਭਲਾਈ ਨਾਲ ਸਬੰਧਤ ਕੋਈ ਚੋਣ ਵਾਅਦਾ ਪੂਰਾ ਨਹੀਂ ਕੀਤਾ।
ਇਹ ਵੀ ਪੜ੍ਹੋ: ਸਿੱਖਾਂ ਵਿਰੁਧ ਨਫ਼ਰਤੀ ਅਪਰਾਧ : ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਨੇ ਅਮਰੀਕੀ ਵਿਦੇਸ਼ ਸਕੱਤਰ ਨੂੰ ਲਿਖੀ ਚਿੱਠੀ
ਭਾਜਪਾ 'ਤੇ ਤਿੱਖਾ ਹਮਲਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, 'ਵਾਅਦੇ ਮੁਤਾਬਕ ਸਾਰੇ ਨਾਗਰਿਕਾਂ ਦੇ ਖਾਤਿਆਂ 'ਚ 15-15 ਲੱਖ ਰੁਪਏ ਜਮ੍ਹਾ ਨਹੀਂ ਕਰਵਾਏ ਗਏ, ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਕੀਤੀ ਗਈ, ਹਰ ਸਾਲ ਦੋ ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਗਿਆ ਸੀ ਪਰ ਇਹ ਅਜਿਹਾ ਨਹੀਂ ਹੋਇਆ।" ਇਸ ਦੇ ਜਵਾਬ ਵਿਚ ਭਾਜਪਾ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਨੇ ਕਦੇ ਵੀ ਇਹ ਵਾਅਦਾ ਨਹੀਂ ਕੀਤਾ ਸੀ ਕਿ ਹਰ ਕਿਸੇ ਦੇ ਖਾਤੇ ਵਿਚ 15 ਲੱਖ ਰੁਪਏ ਆਉਣਗੇ। ਸਟਾਲਿਨ ਦੇ ਪੋਡਕਾਸਟ ਵਿਚ ਕੀਤੇ ਗਏ ਦਾਅਵੇ ਝੂਠੇ ਹਨ।"
ਇਹ ਵੀ ਪੜ੍ਹੋ: RTI 'ਚ ਖੁਲਾਸਾ: ਗਿੱਦੜਬਾਹਾ ਦੇ ਪਿੰਡਾਂ 'ਚ ਵੱਡਾ ਘੁਟਾਲਾ, 400 ਰੁਪਏ ਦੀ ਖਰੀਦੀ 1 ਇੱਟ
ਉਤਰ-ਪੂਰਬੀ ਰਾਜ ਮਨੀਪੁਰ ਵਿਚ ਵੱਡੇ ਪੱਧਰ 'ਤੇ ਜਾਤੀ ਹਿੰਸਾ ਅਤੇ ਹਰਿਆਣਾ ਦੇ ਮੇਵਾਤ ਵਿਚ ਇਕ ਧਾਰਮਕ ਜਲੂਸ 'ਤੇ ਹਮਲੇ ਤੋਂ ਬਾਅਦ ਹਾਲ ਹੀ ਵਿਚ ਹੋਈ ਫਿਰਕੂ ਹਿੰਸਾ ਦਾ ਜ਼ਿਕਰ ਕਰਦੇ ਹੋਏ ਸਟਾਲਿਨ ਨੇ ਕਿਹਾ ਕਿ ਜੇਕਰ ਇੰਡੀਆ ਗਠਜੋੜ ਨਹੀਂ ਜਿੱਤਦਾ ਤਾਂ ਪੂਰਾ ਭਾਰਤ ਤਬਾਹ ਹੋ ਜਾਵੇਗਾ।
ਪੂਰੇ ਭਾਰਤ ਨੂੰ ਮਨੀਪੁਰ ਅਤੇ ਹਰਿਆਣਾ ਬਣਨ ਤੋਂ ਰੋਕਣ ਲਈ ਇੰਡੀਆ ਗਠਜੋੜ ਨੂੰ ਜਿੱਤਣਾ ਪਵੇਗਾ।
ਇਹ ਵੀ ਪੜ੍ਹੋ: ਬਰਨਾਲਾ ਜੇਲ੍ਹ 'ਚ ਸਰਚ ਆਪਰੇਸ਼ਨ ਦੌਰਾਨ ਬਰਾਮਦ ਹੋਏ ਦੋ ਮੋਬਾਈਲ ਫੋਨ
ਐਮ.ਕੇ. ਸਟਾਲਿਨ ਨੇ ਕਿਹਾ ਕਿ ਭਾਜਪਾ ਸਰਕਾਰ ਜਨਤਕ ਖੇਤਰ ਦੇ ਅਦਾਰਿਆਂ ਨੂੰ ‘ਖਤਮ’ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਦੋਸਤਾਨਾ ਕਾਰਪੋਰੇਸ਼ਨਾਂ ਦੇ ਹਵਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਏਅਰ ਇੰਡੀਆ ਦੀ ਵਿਕਰੀ ਵਰਗੇ ਵੱਡੇ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਫਿਰਕਾਪ੍ਰਸਤੀ ਦਾ ਸਹਾਰਾ ਲੈਂਦੀ ਹੈ। ਸਟਾਲਿਨ ਨੇ ਕਿਹਾ ਕਿ ਹਵਾਈ ਅੱਡੇ ਅਤੇ ਬੰਦਰਗਾਹਾਂ ਪਾਰ ਦੇਸ਼ ਨੂੰ ਪ੍ਰਾਈਵੇਟ ਖਿਡਾਰੀਆਂ ਨੂੰ ਵੇਚ ਦਿਤਾ ਗਿਆ ਜੋ ਭਾਜਪਾ ਦੇ ਨੇੜੇ ਸਨ।
ਇਹ ਵੀ ਪੜ੍ਹੋ: ਨਸ਼ਾ ਤਸਕਰਾਂ ਵਿਰੁਧ ਬਰਨਾਲਾ ਪੁਲਿਸ ਦੀ ਵੱਡੀ ਕਾਰਵਾਈ, ਕਰੀਬ ਤਿੰਨ ਕਰੋੜ ਦੀ ਜਾਇਦਾਦ ਕੁਰਕ
ਡੀ.ਐਮ.ਕੇ. ਮੁਖੀ ਨੇ 2002 ਦੇ ਗੁਜਰਾਤ ਦੰਗਿਆਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ 2002 ਵਿਚ ਗੁਜਰਾਤ ਵਿਚ ਬੀਜੀ ਗਈ ਨਫ਼ਰਤ ਦੇ ਨਤੀਜੇ ਵਜੋਂ ਮਨੀਪੁਰ ਵਿਚ ਫਿਰਕੂ ਹਿੰਸਾ ਅਤੇ 2023 ਵਿਚ ਹਰਿਆਣਾ ਵਿਚ ਫਿਰਕੂ ਝੜਪਾਂ ਹੋਈਆਂ। ਸਟਾਲਿਨ ਨੇ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਨੂੰ ਹੁਣੇ ਨਾ ਰੋਕਿਆ ਗਿਆ ਤਾਂ ਭਾਰਤ ਨੂੰ ਕੋਈ ਨਹੀਂ ਬਚਾ ਸਕਦਾ। ਉਨ੍ਹਾਂ ਕਿਹਾ ਕਿ ਇੰਡੀਆ ਗਠਜੋੜ ਸਮਾਜਕ ਨਿਆਂ, ਸਮਾਜਕ ਸਦਭਾਵਨਾ, ਸੰਘਵਾਦ, ਧਰਮ ਨਿਰਪੱਖ ਰਾਜਨੀਤੀ ਅਤੇ ਸਮਾਜਵਾਦ ਨੂੰ ਬਹਾਲ ਕਰਨ ਲਈ ਬਣਾਇਆ ਗਿਆ ਹੈ। ਐਮ.ਕੇ. ਸਟਾਲਿਨ ਨੇ ਕਿਹਾ, "ਜਦੋਂ ਵੀ ਸੰਘਵਾਦ ਨੂੰ ਖਤਰਾ ਪੈਦਾ ਹੋਇਆ ਹੈ, ਡੀ.ਐਮ.ਕੇ. ਹਮੇਸ਼ਾ ਸੱਭ ਤੋਂ ਅੱਗੇ ਰਹੀ ਹੈ।"