ਸੀ.ਬੀ.ਆਈ. ਦੇ ਵਿਸ਼ੇਸ਼ ਨਿਰਦੇਸ਼ਕ ਦੇ ਖ਼ਿਲਾਫ਼ ਐਫ.ਆਈ.ਆਰ. ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀਬੀਆਈ ਖ਼ੁਦ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਸੀਬੀਆਈ ਦੇ ਅਧਿਕਾਰੀ ਇਕ ਦੂਜੇ ਦੇ ਉਪਰ ਭ੍ਰਿਸ਼ਟਾਚਾਰ ਦਾ ਦੋਸ਼...

FIR against Special Director of CBI

ਨਵੀਂ ਦਿੱਲੀ (ਭਾਸ਼ਾ) :  ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀਬੀਆਈ ਖ਼ੁਦ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਸੀਬੀਆਈ ਦੇ ਅਧਿਕਾਰੀ ਇਕ ਦੂਜੇ ਦੇ ਉਪਰ ਭ੍ਰਿਸ਼ਟਾਚਾਰ ਦਾ ਦੋਸ਼ ਲਗਾ ਰਹੇ ਹਨ। ਮਾਮਲਾ ਹੁਣ ਐਫਆਈਆਰ ਤੱਕ ਪਹੁੰਚ ਗਿਆ ਹੈ। ਸੀਬੀਆਈ ਨੇ ਅਪਣੇ ਹੀ ਵਿਸ਼ੇਸ਼ ਨਿਰਦੇਸ਼ਕ ਮਤਲਬ ਨੰ. 2 ਦਾ ਅਹੁਦਾ ਸੰਭਾਲਣ ਵਾਲੇ ਰਾਕੇਸ਼ ਅਸਥਾਨਾ ‘ਤੇ ਕੇਸ ਦਰਜ ਕੀਤਾ ਗਿਆ ਹੈ।

ਇਸ ਪੂਰੀ ਘਟਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਦਫ਼ਤਰ (ਪੀਏਮਓ) ਨਾਰਾਜ਼ ਹੈ। ਸੂਤਰਾਂ ਦੇ ਮੁਤਾਬਕ, ਐਫਆਈਆਰ ਦਾ ਮਾਮਲਾ ਕੋਰਟ ਵਿਚ ਜਾ ਸਕਦਾ ਹੈ। ਰਾਕੇਸ਼ ਅਸਥਾਨਾ ਦੇ ਖ਼ਿਲਾਫ਼ ਐਫਆਈਆਰ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਰੜੇ ਹੱਥੀ ਲਿਆ ਹੈ। ਰਾਹੁਲ ਗਾਂਧੀ ਨੇ ਅੱਜ ਟਵੀਟ ਕਰ ਕੇ ਕਿਹਾ, ਗੋਧਰਾ ਐਸਆਈਟੀ ਫੇਮ, ਸੀਬੀਆਈ ਵਿਚ ਨੰ. 2 ਅਹੁਦੇ ‘ਤੇ ਬੈਠਣ ਵਾਲੇ ਗੁਜਰਾਤ ਕੈਡਰ ਦੇ ਅਧਿਕਾਰੀ ਅਤੇ ਪੀਐਮ ਦੇ ਪ੍ਰਸ਼ੰਸਕ ਹੁਣ ਰਿਸ਼ਵਤਖ਼ੋਰੀ ਦੇ ਮਾਮਲੇ ਵਿਚ ਫਸ ਗਏ ਹਨ।

ਇਸ ਪ੍ਰਧਾਨ ਮੰਤਰੀ ਦੇ ਕਾਰਜਕਾਲ ਵਿਚ ਸੀਬੀਆਈ ਰਾਜਨੀਤਿਕ ਬਦਲੇ ਦੀ ਕਾਰਵਾਈ ਦਾ ਹਥਿਆਰ ਬਣ ਗਈ ਹੈ। ਅੰਦਰੂਨੀ ਲੜਾਈ ਦੀ ਵਜ੍ਹਾ ਕਰ ਕੇ ਇਹ ਸੰਸਥਾ ਪਤਨ ‘ਤੇ ਹੈ। ਉਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਸੀਬੀਆਈ ਦੇ ਬਹਾਨੇ ਕਾਂਗਰਸ ਅਤੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ, ਕਾਂਗਰਸ ਦੇ ਸ਼ਾਸਨਕਾਲ ਵਿਚ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਪਿੰਜਰੇ ਵਿਚ ਬੰਦ ਤੋਤਾ ਦੱਸਿਆ ਸੀ।

ਮੋਦੀ ਸਰਕਾਰ ਨੇ ਕਾਂਗਰਸ ਦੇ ਰਿਕਾਰਡ ਨੂੰ ਤੋੜ ਦਿਤਾ ਹੈ। ਅੱਜ ਰਾਜਨੀਤਿਕ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਇਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਨੇ ਸੀਬੀਆਈ ਨੂੰ ਰਾਸ਼ਟਰੀ ਸ਼ਰਮ ਵਿਚ ਬਦਲ ਦਿਤਾ ਹੈ।