ਜਲੰਧਰ ਕਾਰ ਬੰਬ ਧਮਾਕਾ: ਸੀਬੀਆਈ ਨੇ ਨਾਮਧਾਰੀ ਸਮੂਹ ਦੇ ਸਾਥੀ ਨੂੰ ਕੀਤਾ ਥਾਈਲੈਂਡ ਤੋਂ ਗ੍ਰਿਫ਼ਤਾਰ
ਸੈਂਟਰਲ ਬਿਊਰੋ ਆਫ਼ ਇੰਨਵੈਸਟੀਗੇਸ਼ਨ (ਸੀ.ਬੀ.ਆਈ.) ਨੇ ਜਲੰਧਰ ਟਿਫਨ ਕਾਰ ਬੰਬ ਬਲਾਸਟ ਮਾਮਲੇ ਵਿਚ ਇਕ ਮੁਲਾਜ਼ਮ ਨੂੰ ...
CBI arrested Namdhari group's companion from Thailand
ਜਲੰਧਰ (ਭਾਸ਼ਾ) : ਸੈਂਟਰਲ ਬਿਊਰੋ ਆਫ਼ ਇੰਨਵੈਸਟੀਗੇਸ਼ਨ (ਸੀ.ਬੀ.ਆਈ.) ਨੇ ਜਲੰਧਰ ਟਿਫਨ ਕਾਰ ਬੰਬ ਬਲਾਸਟ ਮਾਮਲੇ ਵਿਚ ਇਕ ਮੁਲਾਜ਼ਮ ਨੂੰ ਬੈਂਕਾਕ (ਥਾਇਲੈਂਡ) ਤੋਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦੇ ਅਨੁਸਾਰ ਪਲਵਿੰਦਰ ਸਿੰਘ ਉਰਫ਼ ਡਿੰਪਲ ਨਾਲ ਬੰਬ ਵਿਸਫੋਟ ਮਾਮਲੇ ਵਿਚ ਉਸ ਦੀ ਕਥਿਤ ਭੂਮਿਕਾ ਨੂੰ ਲੈ ਕੇ ਪੁਛਗਿੱਛ ਕੀਤੀ ਜਾ ਰਹੀ ਹੈ।
ਹਾਲਾਂਕਿ ਏਜੰਸੀ ਵਲੋਂ ਇਸ ਬਾਰੇ ਵਿਚ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋ ਸਕੀ ਪਰ ਸੂਤਰਾਂ ਦੇ ਮੁਤਾਬਕ ਪਲਵਿੰਦਰ ਸਿੰਘ ਨੂੰ ਪਿਛਲੇ ਹਫ਼ਤੇ ਭਾਰਤ ਲਿਆਇਆ ਜਾ ਚੁੱਕਿਆ ਹੈ। ਨਾਮਧਾਰੀ ਸਮੂਹ ਦਾ ਸਾਥੀ ਪਲਵਿੰਦਰ ਸਿੰਘ ਉਸ ਸਮੇਂ ਥਾਈਲੈਂਡ ਭੱਜ ਗਿਆ ਸੀ ਜਦੋਂ ਉਸ ਦਾ ਨਾਮ ਮਕਸੂਦਾਂ ਪੁਲਿਸ ਸਟੇਸ਼ਨ ਦੇ ਅਧੀਨ ਆਉਂਦੇ ਪਿੰਡ ਡੁਗਰੀ ਵਿਚ ਹੋਏ ਕਾਰ ਬੰਬ ਬਲਾਸਟ ਮਾਮਲੇ ਵਿਚ ਸਾਹਮਣੇ ਆਇਆ ਸੀ।