ਪੂਨੇ–ਔਰੰਗਾਬਾਦ ਰਾਜਮਾਰਗ ‘ਤੇ ਇਕ ਨਿਜੀ ਬੱਸ ਅਤੇ ਟਰੱਕ ਵਿਚਾਲੇ ਹੋਇਆ ਸੜਕ ਹਾਦਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਦੇ ਪੁਣੇ-ਔਰੰਗਾਬਾਦ ਰਾਜਮਾਰਗ ਉਤੇ ਇਕ ਨਿਜੀ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ ਜਿਸ ਵਿਚ 8 ਲੋਕਾਂ ਦੀ ਮੌਤ ...

Accident

ਮੁੰਬਈ (ਪੀਟੀਆਈ) : ਮਹਾਰਾਸ਼ਟਰ ਦੇ ਪੁਣੇ-ਔਰੰਗਾਬਾਦ ਰਾਜਮਾਰਗ ਉਤੇ ਇਕ ਨਿਜੀ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ ਜਿਸ ਵਿਚ 8 ਲੋਕਾਂ ਦੀ ਮੌਤ  ਗਈ। ਅਹਿਮਦ ਨਗਰ ਪੁਲਿਸ ਦੇ ਕੰਟਰੋਲ ਅਧਿਕਾਰੀ ਰਿਆਦ ਇਨਾਮਦਾਰ  ਨੇ ਦੱਸਿਆ ਕਿ ਦੁਰਘਟਨਾ ਸਵੇਰੇ 5.20  ਵਜੇ ਉਸ ਸਮੇਂ ਹੋਈ ਜਦੋਂ ਤੇਜ਼ ਰਫ਼ਤਾਰ ਬੱਸ ਔਰੰਗਬਾਦ ਤੋਂ ਪੁਣੇ ਜਾ ਰਹੀ ਸੀ। ਬੱਸ ਜਿਵੇਂ ਹੀ ਵਾਦੇਗਵਹਾ ਖੇਤਰ ਵਿਚ ਪਹੁੰਚੀ ਉਸ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ਦੇ ਕਿਨਾਰੇ ਖੜ੍ਹੇ ਟਰੱਕ ਵਿਚ ਵੱਜੀ। ਰਿਆਦ ਨੇ ਦੱਸਿਆ ਕਿ ਅੱਠ ਲੋਕਾਂ ਦੀ ਘਟਨਾ ਸਥਾਨ ਉਤੇ ਹੀ ਮੌਤ ਹੋ ਗਈ ਸੀ।

ਜਦੋਂ ਕਿ ਬੱਸ ਵਿਚ ਸਵਾਰ ਦਰਜ਼ਨਾਂ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸ਼ਿਰੂਰ ਦੇ ਹਸਪਤਾਲਾਂ ਵਿਚ ਭਾਰਤੀ ਕਰਵਾਇਆ ਗਿਆ ਹੈ। ਇਹ ਵੀ ਪੜ੍ਹੋ : ਰਾਜਸਥਾਨ ਵਿਚ ਉਦੈਪੁਰ ਜਿਲ੍ਹੇ ਦੇ ਸਲੂਮਬਰ ਥਾਣਾ ਖੇਤਰ ‘ਚ ਸਨਿਚਰਵਾਰ ਨੂੰ ਇਕ ਕਾਰ ਅਤੇ ਟਰੱਕ ਦੀ ਆਹਮੋ ਸਾਹਮਣੇ ਟੱਕਰ ਚ ਕਾਰ ਵਿਚ ਸਵਾਰ ਤਿੰਨ ਸਕੂਲੀ ਬੱਚੇ ਅਤੇ ਪੰਜ ਅਧਿਆਪਕਾਵਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਇਕ ਅਧਿਆਪਕਾ ਅਤੇ ਦੋ ਬੱਚੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ ਸਲੂਮਬਰ ਥਾਣਾ ਪ੍ਰਭਾਰੀ ਸ਼ੋਲੈਂਦਰ ਸਿੰਘ ਨੇ ਦੱਸਿਆ ਕਿ ਸਲੂਮਬਰ ਤੋਂ ਉਦੈਪੁਰ ਜਾ ਰਹੀ ਇਕ ਕਾਰ ਖੇਰਾਡ ਦੇ ਕੋਲ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ।

ਜਿਸ ਅਧੀਨ ਕਾਰ ਵਿਚ ਸਵਾਰ ਮਨੀਸ਼ਾ ਗੋਸਵਾਮੀ (28), ਸਰੋਜ਼ ਯਾਦਵ(30), ਮੋਨਿਕਾ ਖਟੀਕ (25), ਗੀਤਾ ਲੜੋਤੀ, ਸੰਤੋਸ਼ ਰਾਜਪੂਤ, ਲਕਸ਼ੇ ਯਾਦਵ (4), ਗੌਰੀ ਚੋਧਰੀ (), ਉਪੇਂਦਰ ਸਿੰਘ (5) ਦੀ ਮੌਤ ਹੋ ਗਈ ਹੈ। ਹਾਦਸਾ ਇਨ੍ਹਾ ਦਰਦਨਾਕ ਸੀ ਕਿ ਕਿਸੇ ਤੋਂ ਵੀ ਦੇਖ ਨਹੀਂ ਹੋਇਆ, ਉਹਨਾਂ ਨੇ ਦੱਸਿਆ ਕਿ ਹਾਦਸੇ ਵਿਚ ਕਾਰ ਚਲੇ ਰਹੀ ਇਕ ਨਿਜੀ ਸਕੂਲ ਦੀ ਡਾਇਰੈਕਟਰ ਪ੍ਰੇਕਸ਼ਾ ਚੋਧਰੀ, ਅਤੇ ਉਹਨਾਂ ਦੀ ਬੇਟੀ ਪਾਇਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਤਿਨਾਂ ਨੂੰ ਉਦੈਪੁਰ ਰੈਫ਼ਰ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਨਿਡੀ ਸਕੂਲ ਦੀ ਡਾਇਰੈਕਟਰ ਪ੍ਰੇਕਸ਼ਾ ਚੋਧਰੀ ਪੰਜ ਅਧਿਆਪਕਾਵਾਂ ਅਤੇ ਪੰਜ ਬੱਚਿਆਂ ਨੂੰ ਲੈ ਕੇ ਪਿਕਨਿਕ ਮਨਾਉਣ ਉਦੈਪੁਰ ਜਾ ਰਹੀ ਸੀ। ਸਾਡੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।