ਨਵੀਂ ਦਿੱਲੀ: ਪੌੜੀਆਂ ਉਹਨਾਂ ਨੂੰ ਮੁਬਾਰਕ ਹੋਣ ਜਿਹਨਾਂ ਨੇ ਸਿਰਫ ਛੱਤ ਤਕ ਜਾਣਾ ਹੈ, ਮੇਰੀ ਮੰਜ਼ਿਲ ਤਾਂ ਆਸਮਾਨ ਹੈ। ਰਾਸਤਾ ਮੈਂ ਖੁਦ ਨੂੰ ਬਣਾਉਣਾ ਹੈ। ਅਜਿਹਾ ਲਗਦਾ ਹੈ ਕਿ ਇਹ ਗੱਲ ਨੀਰਜ ਜਾਰਜ ਬੇਬੀ ਲਈ ਲਿਖੀ ਗਈ ਹੈ। ਕਿਉਂ ਕਿ ਉਹਨਾਂ ਦੇ ਜਾਨੂੰਨ ਅੱਗੇ ਅਫਰੀਕਾ ਦਾ ਸਭ ਤੋਂ ਉੱਚਾ ਪਹਾੜ ਵੀ ਛੋਟਾ ਪੈ ਗਿਆ।
9 ਸਾਲ ਦੀ ਉਮਰ ਵਿਚ ਟਿਊਮਰ ਦੇ ਚਲਦੇ ਅਪਣਾ ਇਕ ਪੈਰ ਗਵਾਉਣ ਵਾਲੇ ਨੀਰਜ ਨੇ ਫੌੜ੍ਹੀਆਂ ਦੇ ਸਹਾਰੇ ਤੰਜਾਨਿਆ ਦੇ ਮਾਉਂਟ ਕਿਲਿਮੰਜਾਰੋ ਨੂੰ ਫਤਿਹ ਕੀਤਾ ਹੈ ਜੋ ਸਮੁੰਦਰ ਤਟ ਤੋਂ 19,341 ਫੁੱਟ ਉਪਰ ਹੈ। ਸੋਸ਼ਲ ਮੀਡੀਆ ਤੇ ਜਦੋਂ ਉਹਨਾਂ ਨੇ ਪਹਾੜ ਦੀ ਚੋਟੀ ਤੇ ਖੜ੍ਹੇ ਹੋ ਕੇ ਹੱਥਾਂ ਨਾਲ ਫੌੜ੍ਹੀਆਂ ਨੂੰ ਫੈਲਾਉਣ ਵਾਲੀ ਤਸਵੀਰ ਸ਼ੇਅਰ ਕੀਤੀ ਤਾਂ ਅਜਿਹਾ ਲੱਗਿਆ ਕਿ ਜਿਵੇਂ ਉਹ ਖੰਭ ਫੈਲਾ ਰਿਹਾ ਹੋਵੇ।
ਨੀਰਜ ਨੇ ਇਹ ਚੜ੍ਹਾਈ ਬੁੱਧਵਾਰ ਨੂੰ ਪੂਰੀ ਕੀਤੀ। ਨੀਰਜ ਨੇ ਵੀਰਵਾਰ ਨੂੰ ਅਪਣੀ ਫੇਸਬੁੱਕ ਤੇ ਇਕ ਤਸਵੀਰ ਸਾਂਝੀ ਕੀਤੀ। ਇਸ ਫੋਟੋ ਵਿਚ ਉਹ ਮਾਉਂਟ ਕਿਲਿਮੰਜਾਰੋ ਦੀ ਚੋਟੀ ਤੇ ਅਪਣੀਆਂ ਫੌੜ੍ਹੀਆਂ ਫੈਲਾਉਂਦੇ ਨਜ਼ਰ ਆ ਰਹੇ ਹਨ। ਉਹਨਾਂ ਨੇ ਤਸਵੀਰ ਵਿਚ ਦੇ ਕੈਪਸ਼ਨ ਵਿਚ ਲਿਖਿਆ ਕਿ ਇਹ ਮੇਰੀ ਜ਼ਿੰਦਗੀ ਦਾ ਇਕ ਯਾਦਗਾਰ ਪਲ ਹੈ। ਇਸ 5 ਸਾਲ ਪੁਰਾਣੇ ਸੁਪਨੇ ਨੂੰ ਬਹੁਤ ਹੀ ਦਰਦ ਨਾਲ ਪੂਰਾ ਕੀਤਾ।
ਉਹਨਾਂ ਨੇ ਦਰਦ ਇਸ ਲਈ ਵੀ ਸਹਿਆ ਹੈ ਤਾਂ ਕਿ ਅਪਾਹਜ ਹੋਣ ਦੇ ਬਾਵਜੂਦ ਵੀ ਸੁਪਨੇ ਪੂਰੇ ਕੀਤੇ ਜਾ ਸਕਦੇ ਹਨ। ਉਹ ਨੌ ਸਾਲ ਦੇ ਸਨ ਜਦੋਂ ਉਹਨਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਗਈ। ਉਹ ਇਕ ਟਿਊਮਰ ਨਾਲ ਪੀੜਤ ਸਨ ਜਿਸ ਕਾਰਨ ਉਹਨਾਂ ਦਾ ਇਕ ਪੈਰ ਕੱਟਣਾ ਪਿਆ। ਸ਼ੁਰੂਆਤ ਵਿਚ ਉਹਨਾਂ ਨੇ ਖੁਦ ਨੂੰ ਫਿਟ ਰੱਖਣ ਲਈ ਬੈਡਮਿੰਟਨ ਦਾ ਸਹਾਰਾ ਲਿਆ।
ਪਰ ਬਾਅਦ ਵਿਚ ਉਹਨਾਂ ਨੇ ਪੈਰਾ-ਬੈਡਮਿੰਟਨ ਨੂੰ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਤੇ ਖੇਡਿਆ ਅਤੇ ਕਈ ਮੈਡਲ ਵੀ ਜਿੱਤੇ। ਵਰਤਮਾਨ ਵਿਚ ਨੀਰਜ ਕੇਰਲ ਐਡਵੋਕੇਟ ਜਨਰਲ ਦੇ ਆਫਿਸ ਵਿਚ ਇਕ ਅਸਿਸਟੈਂਟ ਦੇ ਤੌਰ ਤੇ ਕੰਮ ਕਰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।