ਪੱਛਮੀ ਰੇਲਵੇ ਨੇ ਇਨ੍ਹਾਂ ਸਟੇਸ਼ਨਾਂ 'ਤੇ ਵਧਾਏ ਪਲੇਟਫ਼ਾਰਮ ਟਿਕਟਾਂ ਦੇ ਭਾਅ, 10 ਰੁਪਏ ਤੋਂ ਕੀਤਾ 50 ਰੁਪਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੰਬਈ ਡਿਵੀਜ਼ਨ ਦੇ ਮੁੰਬਈ ਸੈਂਟਰਲ, ਦਾਦਰ, ਬੋਰੀਵਲੀ, ਬਾਂਦਰਾ ਟਰਮਿਨਸ, ਵਾਪੀ, ਵਲਸਾਡ, ਉਧਨਾ ਅਤੇ ਸੂਰਤ ਸਟੇਸ਼ਨਾਂ 'ਤੇ ਪਲੇਟਫ਼ਾਰਮ ਟਿਕਟ ਦੇ ਭਾਅ ਵਧਾਏ ਗਏ ਹਨ।

Western Railway hikes platform ticket rates to Rs 50 at major stations

 

ਮੁੰਬਈ - ਪੱਛਮੀ ਰੇਲਵੇ ਨੇ ਕਿਹਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਭੀੜ ਘਟਾਉਣ ਦੇ ਮੰਤਵ ਤਹਿਤ ਮੁੰਬਈ ਡਿਵੀਜ਼ਨ ਦੇ ਪ੍ਰਮੁੱਖ ਸਟੇਸ਼ਨਾਂ 'ਤੇ ਪਲੇਟਫ਼ਾਰਮ ਟਿਕਟਾਂ ਦੇ ਭਾਅ 31 ਅਕਤੂਬਰ ਤੱਕ ਲਈ 10 ਰੁਪਏ ਤੋਂ ਵਧਾ ਕੇ 50 ਰੁਪਏ ਕਰ ਦਿੱਤੇ ਗਏ ਹਨ। ਇੱਕ ਅਧਿਕਾਰਤ ਰੀਲੀਜ਼ ਅਨੁਸਾਰ, ਮੁੰਬਈ ਡਿਵੀਜ਼ਨ ਦੇ ਮੁੰਬਈ ਸੈਂਟਰਲ, ਦਾਦਰ, ਬੋਰੀਵਲੀ, ਬਾਂਦਰਾ ਟਰਮਿਨਸ, ਵਾਪੀ, ਵਲਸਾਡ, ਉਧਨਾ ਅਤੇ ਸੂਰਤ ਸਟੇਸ਼ਨਾਂ 'ਤੇ ਪਲੇਟਫ਼ਾਰਮ ਟਿਕਟ ਦੇ ਭਾਅ ਵਧਾਏ ਗਏ ਹਨ।

ਇਹ ਫ਼ੈਸਲਾ ਰੇਲਵੇ ਸਟੇਸ਼ਨਾਂ 'ਤੇ ਤਿਉਹਾਰਾਂ ਦੇ ਸੀਜ਼ਨ ਕਰਕੇ ਵਧਦੀ ਭੀੜ ਦੇ ਮੱਦੇਨਜ਼ਰ ਅਤੇ ਪਲੇਟਫ਼ਾਰਮਾਂ ਤੇ ਫੁੱਟ ਓਵਰਬ੍ਰਿਜਾਂ ਸਮੇਤ ਰੇਲਵੇ ਕੰਪਲੈਕਸਾਂ ਵਿੱਚ ਯਾਤਰੀਆਂ ਦੀ ਗਿਣਤੀ ਨਿਯਮਤ ਰੱਖਣ ਲਈ ਲਿਆ ਗਿਆ ਹੈ।

ਸ਼ੁੱਕਰਵਾਰ 21 ਅਕਤੂਬਰ ਦੇ ਦਿਨ, ਮੱਧ ਰੇਲਵੇ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ, ਦਾਦਰ, ਲੋਕਮਾਨਿਆ ਤਿਲਕ ਟਰਮਿਨਸ, ਠਾਣੇ, ਕਲਿਆਣ, ਤੇ ਪਨਵਲ ਵਰਗੇ ਚੋਣਵੇਂ ਰੇਲਵੇ ਸਟੇਸ਼ਨਾਂ 'ਤੇ ਭੀੜ-ਭੜੱਕੇ ਨੂੰ ਸੀਮਤ ਰੱਖਣ ਲਈ 22 ਤੋਂ 31 ਅਕਤੂਬਰ ਤੱਕ ਵਾਸਤੇ ਪਲੇਟਫ਼ਾਰਮ ਟਿਕਟ ਦੀ ਦਰ 10 ਰੁਪਏ ਤੋਂ ਵਧਾ ਕੇ 50 ਰੁਪਏ ਕਰਨ ਦਾ ਐਲਾਨ ਕੀਤਾ ਸੀ। ਅਤੇ ਪਨਵੇਲ ਸਟੇਸ਼ਨ।