ਮਹਾਰਾਸ਼ਟਰ 'ਚ ਸ਼ਿਵ ਸੈਨਾ ਕਾਂਗਰਸ NCP ਸਰਕਾਰ ਲਗਭਗ ਤੈਅ, ਅੱਜ ਹੋ ਸਕਦਾ ਐਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਿਵ ਸੈਨਾ ਮੁਖੀ ਊਧਵ ਠਾਕਰੇ ਅਤੇ ਉਨ੍ਹਾਂ ਦੇ ਵਿਧਾਇਕ ਪੁੱਤਰ ਆਦਿੱਤਿਆ ਠਾਕਰੇ ਨੇ ਵੀਰਵਾਰ ਦੇਰ ਰਾਤੀਂ ਮੁੰਬਈ ਵਿਖੇ NCP (ਨੈਸ਼ਨਲਿਸਟ ਕਾਂਗਰਸ ਪਾਰਟੀ) ਦੇ ਪ੍ਰਧਾਨ

shivsena congress

ਮੁੰਬਈ : ਸ਼ਿਵ ਸੈਨਾ ਮੁਖੀ ਊਧਵ ਠਾਕਰੇ ਅਤੇ ਉਨ੍ਹਾਂ ਦੇ ਵਿਧਾਇਕ ਪੁੱਤਰ ਆਦਿੱਤਿਆ ਠਾਕਰੇ ਨੇ ਵੀਰਵਾਰ ਦੇਰ ਰਾਤੀਂ ਮੁੰਬਈ ਵਿਖੇ NCP (ਨੈਸ਼ਨਲਿਸਟ ਕਾਂਗਰਸ ਪਾਰਟੀ) ਦੇ ਪ੍ਰਧਾਨ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ। ਦੱਖਣੀ ਮੁੰਬਈ ਸਥਿਤ ਸ੍ਰੀ ਪਵਾਰ ਦੀ ਰਿਹਾਇਸ਼ਗਾਹ ‘ਸਿਲਵਰ ਓਕ’ ’ਚ ਇਹ ਮੀਟਿੰਗ ਇੱਕ ਘੰਟੇ ਤੋਂ ਵੀ ਵੱਧ ਸਮਾਂ ਚੱਲਦੀ ਰਹੀ। ਦਰਅਸਲ, ਮਹਾਰਾਸ਼ਟਰ ’ਚ ਸ਼ਿਵ ਸੈਨਾ–ਐੱਨਸੀਪੀ ਤੇ ਕਾਂਗਰਸ ਦੇ ਗੱਠਜੋੜ ਨਾਲ ਸਰਕਾਰ ਬਣਾਉਣ ਦਾ ਖ਼ਾਕਾ ਲਗਭਗ ਤਿਆਰ ਹੈ।

ਮੁੱਖ ਮੰਤਰੀ ਸ਼ਿਵ ਸੈਨਾ ਦਾ ਹੀ ਹੋਵੇਗਾ। ਪਰ ਸੂਤਰਾਂ ਦਾ ਦਾਅਵਾ ਹੈ ਕਿ ਐੱਨਸੀਪੀ ਨੂੰ ਵੀ ਇਸ ਵਿੱਚ ਕੁਝ ਹਿੱਸੇਦਾਰੀ ਮਿਲ ਸਕਦੀ ਹੈ। ਕੁਝ ਸਮੇਂ ਲਈ NCP ਨੁੰ ਵੀ ਮੁੱਖ ਮੰਤਰੀ ਦਾ ਅਹੁਦਾ ਮਿਲ ਸਕਦਾ ਹੈ।ਸ਼ਿਵ ਸੈਨਾ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਉਸ ਦਾ ਦ੍ਰਿਸ਼ਟੀਕੋਣ ਸਾਫ਼ ਹੈ ਕਿ ਸ਼ਿਵ ਸੈਨਾ ਦਾ ਮੁੱਖ ਮੰਤਰੀ ਪਹਿਲਾਂ ਬਣੇਗਾ ਪਰ ਮੁੱਖ ਮੰਤਰੀ ਦੇ ਅਹੁਦੇ ਦੀ ਭਾਈਵਾਲੀ ਦੇ ਕਿਸੇ ਫ਼ਾਰਮੂਲੇ ਉੱਤੇ ਸ਼ਿਵ ਸੈਨਾ ਦਾ ਰੁਖ਼ ਨਰਮ ਰਹੇਗਾ।

ਇਸ ਬਾਰੇ ਇਹ ਕਿਆਸਅਰਾਈਆਂ ਚੱਲ ਰਹੀਆਂ ਹਨ ਕਿ ਕੀ ਸ਼ਿਵ ਸੈਨਾ ਜਾਂ NCP ਦਾ ਮੁੱਖ ਮੰਤਰੀ ਢਾਈ–ਢਾਈ ਸਾਲਾਂ ਲਈ ਹੋਵੇਗਾ ਜਾਂ ਪੂਰੇ ਪੰਜ ਵਰ੍ਹੇ ਇਹ ਅਹੁਦਾ ਸ਼ਿਵ ਸੈਨਾ ਕੋਲ ਹੀ ਰਹੇਗਾ? ਕਾਂਗਰਸ ਦੀ ਕੀ ਹਿੱਸੇਦਾਰੀ ਹੋਵੇਗੀ, ਆਦਿ। ਸੂਤਰਾਂ ਮੁਤਾਬਕ ਜਿਸ ਫ਼ਾਰਮੂਲੇ 'ਤੇ ਗੱਲ ਹੋ ਰਹੀ ਹੈ, ਉਸ ਵਿੱਚ ਸ਼ਿਵ ਸੈਨਾ ਢਾਈ–ਢਾਈ ਸਾਲਾਂ ਦੇ ਮੁੱਖ ਮੰਤਰੀ ਲਈ ਤਿਆਰ ਨਹੀਂ ਹੈ।

ਜਦ ਕਿ NCP ਚਾਹੁੰਦੀ ਹੈ ਇੱਕ ਵਾਰ ਉਸ ਦਾ ਮੁੱਖ ਮੰਤਰੀ ਵੀ ਬਣੇ, ਭਾਵੇਂ ਥੋੜ੍ਹੇ ਸਮੇਂ ਲਈ ਹੀ ਕਿਉਂ ਨਾ ਹੋਵੇ। ਸ਼ਿਵ ਸੈਨਾ ਦੇ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦੇ ਪੂਰੇ ਪੰਜ ਸਾਲ ਇਸ ਅਹੁਦੇ ਉੱਤੇ ਕਾਬਜ਼ ਰਹਿਣ ਦੀ ਜ਼ਿੱਦ ਨਹੀਂ ਹੈ। ਇਸ ਲਈ ਆਖ਼ਰੀ ਇੱਕ ਸਾਲ ਉਹ NCP ਨੂੰ ਮੁੱਖ ਮੰਤਰੀ ਦਾ ਅਹੁਦਾ ਦੇ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।