ਸ਼ਾਸਕਾਂ ਨੂੰ ਹਰ ਰੋਜ਼ ਆਤਮ ਨਿਰੀਖਣ ਕਰਨ ਦੀ ਲੋੜ: ਸੀਜੇਆਈ ਐਨਵੀ ਰਮਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੀਫ਼ ਜਸਟਿਸ ਜਸਟਿਸ ਐਨਵੀ ਰਮਨਾ ਨੇ ਸੋਮਵਾਰ ਨੂੰ ਕਿਹਾ ਕਿ ਸ਼ਾਸਕਾਂ ਨੂੰ ਰੋਜ਼ਾਨਾ ਆਧਾਰ 'ਤੇ ਆਤਮ ਨਿਰੀਖਣ ਕਰਨਾ ਚਾਹੀਦਾ ਹੈ ਕਿ ਕੀ ਉਹਨਾਂ ਵਲੋਂ ਲਏ ਗਏ ਫੈਸਲੇ ਚੰਗੇ ਹਨ

Rulers need daily introspection: CJI NV Ramana

ਨਵੀਂ ਦਿੱਲ਼ੀ: ਚੀਫ਼ ਜਸਟਿਸ ਜਸਟਿਸ ਐੱਨਵੀ ਰਮਨਾ ਨੇ ਸੋਮਵਾਰ ਨੂੰ ਕਿਹਾ ਕਿ ਸ਼ਾਸਕਾਂ ਨੂੰ ਰੋਜ਼ਾਨਾ ਆਧਾਰ 'ਤੇ ਆਤਮ ਨਿਰੀਖਣ ਕਰਨਾ ਚਾਹੀਦਾ ਹੈ ਕਿ ਕੀ ਉਹਨਾਂ ਵਲੋਂ ਲਏ ਗਏ ਫੈਸਲੇ ਚੰਗੇ ਹਨ ਅਤੇ ਇਸ ਦੇ ਨਾਲ ਹੀ ਇਹ ਵੀ ਦੇਖਣਾ ਚਾਹੀਦਾ ਹੈ ਕਿ ਕੀ ਉਹਨਾਂ ਵਿਚ ਕੋਈ ਮਾੜਾ ਗੁਣ ਹੈ।

ਹੋਰ ਪੜ੍ਹੋ: ਪੰਜਾਬ ਅਤੇ UP ਚੋਣਾਂ 'ਤੇ ਮੰਥਨ ਲਈ ਕਾਂਗਰਸ ਦੀ ਅਹਿਮ ਬੈਠਕ, CM ਚੰਨੀ ਤੇ ਸਿੱਧੂ ਪਹੁੰਚੇ ਦਿੱਲੀ

ਆਧਰਾ ਪ੍ਰਦੇਸ਼ ਦੇ ਅਨੰਤਪੁਰਮੂ ਜ਼ਿਲ੍ਹੇ ਦੇ ਇਕ ਕਸਬੇ ਵਿਚ ਸ਼੍ਰੀ ਸਤਿਆ ਸਾਈਂ ਉੱਚ ਸਿੱਖਿਆ ਸੰਸਥਾਨ ਦੀ 40ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰਦੇ ਹੋਏ ਸੀਜੇਆਈ ਰਮਨਾ ਨੇ ਮਹਾਭਾਰਤ ਅਤੇ ਰਾਮਾਇਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸ਼ਾਸਕਾਂ ਦੇ 14 ਗੁਣ ਬੁਰੇ ਹਨ ਜਿਨ੍ਹਾਂ ਤੋਂ ਉਹਨਾਂ ਨੂੰ ਬਚਣਾ ਚਾਹੀਦਾ ਹੈ।

ਹੋਰ ਪੜ੍ਹੋ: ਅਰਵਿੰਦ ਕੇਜਰੀਵਾਲ ਦਾ CM ਚੰਨੀ 'ਤੇ ਤੰਜ਼, ਨਕਲੀ ਕੇਜਰੀਵਾਲ ਸਿਰਫ਼ ਐਲਾਨ ਕਰਦਾ ਹੈ, ਕਰਦਾ ਕੁੱਝ ਨਹੀਂ

ਉਹਨਾਂ ਕਿਹਾ, “ਲੋਕਤੰਤਰੀ ਪ੍ਰਣਾਲੀ ਦੇ ਸਾਰੇ ਸ਼ਾਸਕਾਂ ਨੂੰ ਆਪਣਾ ਨਿਯਮਿਤ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਤਮ ਨਿਰੀਖਣ ਕਰਨਾ ਚਾਹੀਦਾ ਹੈ ਕਿ ਕੀ ਉਹਨਾਂ ਵਿਚ ਕੋਈ ਮਾੜੀ ਵਿਸ਼ੇਸ਼ਤਾ ਹੈ ਜਾਂ ਨਹੀਂ। ਨਿਆਂਪੂਰਣ ਪ੍ਰਸ਼ਾਸਨ ਦੇਣ ਦੀ ਲੋੜ ਹੈ ਅਤੇ ਇਹ ਲੋਕਾਂ ਦੀਆਂ ਲੋੜਾਂ ਅਨੁਸਾਰ ਹੋਣਾ ਚਾਹੀਦਾ ਹੈ। ਇੱਥੇ ਬਹੁਤ ਸਾਰੇ ਵਿਦਵਾਨ ਹਨ ਅਤੇ ਤੁਸੀਂ ਪੂਰੀ ਦੁਨੀਆ ਅਤੇ ਦੇਸ਼ ਭਰ ਵਿਚ ਹੋ ਰਹੇ ਵਿਕਾਸ ਨੂੰ ਦੇਖ ਰਹੇ ਹੋ।” ਉਹਨਾਂ ਕਿਹਾ ਕਿ ਲੋਕਤੰਤਰ ਵਿਚ ਜਨਤਾ ਸਰਵਉੱਚ ਹੁੰਦੀ ਹੈ ਅਤੇ ਸਰਕਾਰ ਜੋ ਵੀ ਫੈਸਲਾ ਲੈਂਦੀ ਹੈ, ਉਸ ਦਾ ਲਾਭ ਲੋਕਾਂ ਨੂੰ ਮਿਲਣਾ ਚਾਹੀਦਾ ਹੈ।

ਹੋਰ ਪੜ੍ਹੋ: ਲਖਨਊ ਮਹਾਪੰਚਾਇਤ: PM ਨੂੰ ਹੰਕਾਰ ਦੀ ਬਿਮਾਰੀ ਹੈ, ਜਨਤਾ ਹੀ ਇਸ ਦਾ ਇਲਾਜ ਕਰਦੀ ਹੈ- ਯੋਗਿੰਦਰ ਯਾਦਵ

ਜਸਟਿਸ ਰਮਨਾ ਨੇ ਕਿਹਾ ਕਿ ਦੇਸ਼ ਦਾ ਸਾਰਾ ਸਿਸਟਮ ਆਜ਼ਾਦ ਅਤੇ ਇਮਾਨਦਾਰ ਹੋਵੇ, ਜਿਸ ਦਾ ਉਦੇਸ਼ ਲੋਕਾਂ ਦੀ ਸੇਵਾ ਕਰਨਾ ਹੋਵੇ। ਉਹਨਾਂ ਕਿਹਾ ਕਿ ਬਦਕਿਸਮਤੀ ਨਾਲ ਆਧੁਨਿਕ ਸਿੱਖਿਆ ਪ੍ਰਣਾਲੀ ਸਿਰਫ਼ ਉਪਯੋਗੀ ਕਾਰਜਾਂ 'ਤੇ ਕੇਂਦਰਿਤ ਹੈ ਅਤੇ ਅਜਿਹੀ ਪ੍ਰਣਾਲੀ ਸਿੱਖਿਆ ਦੇ ਨੈਤਿਕ ਜਾਂ ਅਧਿਆਤਮਿਕ ਪੱਖ ਤੋਂ ਲੈਸ ਨਹੀਂ ਹੈ ਜੋ ਵਿਦਿਆਰਥੀਆਂ ਦੇ ਚਰਿੱਤਰ ਦਾ ਨਿਰਮਾਣ ਕਰੇ ਅਤੇ ਉਹਨਾਂ ਵਿਚ ਸਮਾਜਿਕ ਚੇਤਨਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਦਾ ਵਿਕਾਸ ਕਰੇ।