ਬੇਘਰ ਵਿਅਕਤੀ ਨੇ ਦਿੱਤਾ ਅਵਾਰਾ ਕੁੱਤਿਆਂ ਨੂੰ ਸਹਾਰਾ, ਵਾਇਰਲ ਤਸਵੀਰ ਮੋਹ ਲਵੇਗੀ ਤੁਹਾਡਾ ਵੀ ਦਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ 'ਤੇ ਅਵਾਰਾ ਕੁੱਤਿਆਂ ਨੂੰ ਸ਼ਰਨ ਦੇਣ ਵਾਲੇ ਇੱਕ ਬੇਘਰ ਵਿਅਕਤੀ ਦੀ ਤਸਵੀਰ ਵਾਇਰਲ ਹੋ ਰਹੀ ਹੈ।

homeless man giving support to stray dogs

ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਅਵਾਰਾ ਕੁੱਤਿਆਂ ਨੂੰ ਸ਼ਰਨ ਦੇਣ ਵਾਲੇ ਇੱਕ ਬੇਘਰ ਵਿਅਕਤੀ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਹ ਤਸਵੀਰ ਆਈ.ਐਫ.ਐਸ (ਭਾਰਤੀ ਜੰਗਲਾਤ ਸੇਵਾ) ਦੇ ਅਧਿਕਾਰੀ ਸੁਸ਼ਾਂਤ ਨੰਦਾ ਨੇ ਐਤਵਾਰ ਨੂੰ ਸਾਂਝੀ ਕੀਤੀ ਹੈ। ਨੰਦਾ ਨੇ ਪੋਸਟ ਦੇ ਕੈਪਸ਼ਨ ਵਿਚ ਲਿਖਿਆ, ਸਾਡੇ ਦਿਲ ਇੰਨੇ ਵੱਡੇ ਹੋਣੇ ਚਾਹੀਦੇ ਹਨ ਕਿ ਅਸੀਂ ਇਸ ਵੱਡੀ ਦੁਨੀਆ ਨੂੰ ਅਨੁਕੂਲ ਬਣਾ ਸਕੀਏ।

ਤਸਵੀਰ 'ਚ ਇਕ ਬੇਘਰ ਵਿਅਕਤੀ ਸੜਕ ਦੇ ਕਿਨਾਰੇ ਕੱਪੜੇ ਦੀ ਚਾਦਰ ਪਾ ਕੇ ਪਿਆ ਨਜ਼ਰ ਆ ਰਿਹਾ ਹੈ। ਉਹ ਉਨ੍ਹਾਂ ਲੋਕਾਂ ਦੀ ਮਦਦ ਕਰਨ ਤੋਂ ਨਹੀਂ ਝਿਜਕਦਾ ਜੋ ਬੋਲ ਨਹੀਂ ਸਕਦੇ। ਉਹ 7 ਅਵਾਰਾ ਕੁੱਤਿਆਂ ਨਾਲ ਆਪਣਾ ਛੋਟਾ ਜਿਹਾ ਗੱਦਾ ਸਾਂਝਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ।


ਫੋਟੋ ਨੇ ਜਲਦੀ ਹੀ ਇੰਟਰਨੈਟ ਉਪਭੋਗਤਾਵਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਵੱਖ-ਵੱਖ ਉਪਭੋਗਤਾਵਾਂ ਨੇ ਕਮੇਂਟਸ ਕਰਦਿਆਂ ਉਸ ਦੀ ਤਾਰੀਫ਼ ਕੀਤੀ।  ਨੰਦਾ ਦੀ ਪੋਸਟ ਨੂੰ ਹੁਣ ਤੱਕ ਲਗਭਗ 1,000 ਲਾਈਕਸ ਮਿਲ ਚੁੱਕੇ ਹਨ। 
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਜਾਨਵਰਾਂ ਅਤੇ ਇਨਸਾਨਾਂ ਦੀ ਦੋਸਤੀ ਦੀ ਖ਼ੂਬਸੂਰਤ ਦੋਸਤੀ ਦਰਸਾਉਂਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦੇ ਰਹਿੰਦੇ ਹਨ।