ਬੀੜੀ ਪੀਣ ਨਾਲ ਦੇਸ਼ ਨੂੰ ਹੁੰਦਾ ਹੈ ਸਾਲਾਨਾ 80,000 ਕਰੋੜ ਦਾ ਨੁਕਸਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

2017 ਦੀ ਇਸ ਖੋਜ ਵਿਚ ਸਿਹਤ ਸੇਵਾ ਖਰਚ 'ਤੇ ਰਾਸ਼ਟਰੀ ਨਮੂਨਾ ਸਰਵੇਖਣ ਅਤੇ ਗਲੋਬਲ ਅਡਲਟ ਤੰਬਾਕੂ ਸਰਵੇਖਣ ਦੇ ਅੰਕੜਿਆਂ ਨੂੰ ਸ਼ਾਮਲ ਕੀਤਾ ਗਿਆ।

Biri

ਨਵੀਂ ਦਿੱਲੀ, ( ਭਾਸ਼ਾ ) : ਬੀੜੀ ਪੀਣ ਨਾਲ ਦੇਸ਼ ਨੂੰ ਸਾਲਾਨਾ 80 ਹਜ਼ਾਰ ਕਰੋੜ ਦਾ ਨੁਕਸਾਨ ਹੁੰਦਾ ਹੈ। ਤੰਬਾਕੂ ਕੰਟਰੋਲ ਨਾਮਕ ਰਸਾਲੇ ਵਿਚ ਪ੍ਰਕਾਸ਼ਤ ਖੋਜ ਮੁਤਾਬਕ ਬੀੜੀ ਨਾਲ ਸਿਹਤ ਨੂੰ ਨੁਕਸਾਨ ਪਹੰਚਦਾ ਹੈ ਅਤੇ ਲੋਕਾਂ ਨੂੰ ਸਮੇਂ ਤੋਂ ਪਹਿਲਾਂ ਮੌਤ ਦਾ ਸਾਹਮਣਾ ਕਰਨਾ ਪੈਂਦਾ ਹੈ। ਆਈਏਐਨਐਸ ਮੁਤਾਬਕ ਬੀੜੀ ਤੋਂ ਹੋਣ ਵਾਲਾ ਨੁਕਸਾਨ ਦੇਸ਼ ਵਿਚ ਸਿਹਤ 'ਤੇ ਹੋਣ ਵਾਲੇ ਕੁਲ ਖਰਚ ਦਾ 2 ਫ਼ੀ ਸਦੀ ਹੈ। ਰੀਪਰੋਟ ਵਿਚ ਕਿਹਾ ਗਿਆ ਹੈ ਕਿ ਸਿੱਧ ਤੌਰ 'ਤੇ ਬੀਮਾਰੀ ਦੀ ਜਾਂਚ,

ਦਵਾਈ, ਡਾਕਟਰਾਂ ਦੀ ਫੀਸ, ਹਸਪਤਾਲ, ਵਾਹਨ 'ਤੇ ਹੋਣ ਵਾਲਾ ਖਰਚ, ਅਸਿੱਧੇ ਖਰਚ ਵਿਚ ਰਿਸ਼ਤੇਦਾਰਾਂ ਦੀ ਸ਼ਮੂਲੀਅਤ ਅਤੇ ਪਰਵਾਰ ਦੀ ਆਮਦਨੀ ਨੂੰ ਹੋਣ ਵਾਲੇ ਨੁਕਸਾਨ ਇਸ ਵਿਚ ਸ਼ਾਮਲ ਹਨ। ਦੱਸ ਦਈਏ ਕਿ ਦੇਸ਼ ਵਿਚ ਬੀੜੀ ਬਹੁਤ ਪ੍ਰਚਲਤ ਹੈ। ਬੀੜੀ ਪੀਣ ਵਾਲੇ 15 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 7.2 ਕਰੋੜ ਹੈ। ਉਥੇ ਹੀ ਖੋਜ ਮੁਤਾਬਕ ਬੀੜੀ ਤੋਂ 2016-17 ਵਿਚ ਸਿਰਫ 4.17 ਅਰਬ ਰੁਪਏ ਦਾ ਮਾਲ ਹਾਸਲ ਹੋਆਿ ਸੀ।

2017 ਦੀ ਇਸ ਖੋਜ ਵਿਚ ਸਿਹਤ ਸੇਵਾ ਖਰਚ 'ਤੇ ਰਾਸ਼ਟਰੀ ਸੈਂਪਲ ਸਰਵੇਖਣ ਅਤੇ ਗਲੋਬਲ ਅਡਲਟ ਤੰਬਾਕੂ ਸਰਵੇਖਣ ਦੇ ਅੰਕੜਿਆਂ ਨੂੰ ਸ਼ਾਮਲ ਕੀਤਾ ਗਿਆ। ਰੀਪੋਰਟ ਦੇ ਲੇਖਕ ਅਤੇ ਕੋਰਲ ਦੇ ਕੋਚੀ ਸਥਿਤ ਪਬਲਿਕ ਰਿਸਰਚ ਸੈਂਟਰ ਦੇ ਨਾਲ ਜੁੜੇ ਰਿਜੋ ਐਮ.ਜਾਨ ਨੇ ਕਿਹਾ ਹੈ ਕਿ ਭਾਰਤ ਵਿਚ ਪੰਜ ਵਿਚੋਂ ਲਗਭਗ ਇਕ ਪਰਵਾਰ ਨੂੰ ਇਸ ਬਰਬਾਦੀ ਵਾਲੇ ਖਰਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਤੰਬਾਕੂ ਅਤੇ ਉਸ ਤੋਂ ਸਰੀਰ ਨੂੰ ਹੋਣ ਵਾਲੇ ਨੁਕਸਾਨ 'ਤੇ ਹੋ ਰਹੇ ਖਰਚ ਕਾਰਨ ਲਗਭਗ 1.5 ਕਰੋੜ ਲੋਕ ਗਰੀਬੀ ਦੀ ਹਾਲਤ ਵਿਚ ਜੀਣ ਨੂੰ ਮਜ਼ਬੂਰ ਹਨ। ਖਾਸ ਤੌਰ 'ਤੇ ਗਰੀਬ ਲੋਕ ਭੋਜਨ ਅਤੇ ਸਿੱਖਿਆ ਦਾ ਖਰਚ ਨਹੀਂ ਕਰ ਪਾ ਰਹੇ। ਬੀੜੀ ਪੀਣ ਦੀ ਲੱਤ ਘਰੇਲ, ਸਮਾਜਿਕ ਢਾਂਚੇ ਦੇ ਨਾਲ-ਨਾਲ ਦੇਸ਼ ਦੇ ਆਰਥਿਕ ਢਾਂਚੇ 'ਤੇ ਵੀ ਮਾੜਾ ਅਸਰ ਪਾ ਰਹੀ ਹੈ