ਪ੍ਰਦੂਸ਼ਣ ਘਟਾਉਣ ਲਈ ਹੁਣ ਗੱਡੀਆਂ ਦੇ ਧੂੰਏਂ ਤੋਂ ਬਣੇਗੀ ਪੇਪਰ ਪ੍ਰਿੰਟ ਦੀ ਸਿਆਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਭਾਗ ਦੇ ਮੁਖੀ ਡਾ. ਸੰਜੇ ਤਿਵਾੜੀ ਨੇ ਵਿਦਿਆਰਥੀਆਂ ਦੇ ਇਸ ਨਵੇਂ ਪ੍ਰਯੋਗ 'ਤੇ ਕਿਹਾ ਹੈ ਕਿ ਇਹ ਇਕ ਅਨੋਖਾ ਪ੍ਰਯੋਗ ਹੈ।

Smoke from Vehicles

ਰਾਇਪੁਰ, ( ਪੀਟੀਆਈ) ; ਪੰਡਤ ਰਵਿਸ਼ੰਕਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਇਕ ਅਜਿਹਾ ਮਾਡਲ ਤਿਆਰ ਕੀਤਾ ਗਿਆ ਹੈ ਜੋ ਗੱਡੀਆਂ ਤੋਂ ਨਿਕਲਣ ਵਾਲੇ ਧੂੰਏ ਨੂੰ ਨਿਯੰਤਰਣ ਵਿਚ ਰਖੇਗਾ। ਨਾਲ ਹੀ ਬਚੇ ਹੋਏ  ਕਾਲੇ ਪਦਾਰਥ ਨੂੰ ਪੇਪਰ ਪ੍ਰਿੰਟ ਅਤੇ ਕਾਲੀ ਸਿਆਹੀ ਦੇ ਤੌਰ 'ਤੇ ਵੀ ਵਰਤਿਆ ਜਾ ਸਕਦਾ ਹੈ। ਇਸ ਨੂੰ ਗੱਡੀ ਦੇ ਸਾਇਲੈਂਸਰ ਵਿਚ ਲਗਾ ਕੇ ਵਰਤੋਂਯੋਗ ਬਣਾਇਆ ਜਾ ਸਕਦਾ ਹੈ।

ਕੋਈ ਵੀ ਗੱਡੀ ਪੌਣਾ ਘੰਟਾ ਚਲਦੀ ਹੈ ਤਾਂ ਉਸ ਵਿਚੋਂ 30 ਐਮਐਲ ਸਿਆਹੀ ਤਿਆਰ ਹੋ ਜਾਂਦੀ ਹੈ। ਜਿਸ ਨੂੰ ਆਸਾਨੀ ਨਾਲ ਪ੍ਰਿੰਟਰ ਵਿਚ ਵਰਤਿਆ ਜਾ ਸਕਦਾ ਹੈ। ਵਿਭਾਗ ਦੇ ਮੁਖੀ ਡਾ. ਸੰਜੇ ਤਿਵਾੜੀ ਨੇ ਵਿਦਿਆਰਥੀਆਂ ਦੇ ਇਸ ਨਵੇਂ ਪ੍ਰਯੋਗ 'ਤੇ ਕਿਹਾ ਹੈ ਕਿ ਇਹ ਇਕ ਅਨੋਖਾ ਪ੍ਰਯੋਗ ਹੈ। ਇਸ ਨਾਲ ਪ੍ਰਦੂਸ਼ਣ ਨੂੰ ਕਾਬੂ ਵਿਚ ਕੀਤਾ ਜਾ ਸਕਦਾ ਹੈ। ਕਿਸੇ ਵੀ ਕੈਨ ਵਿਚ ਕਾਰਟਨ ਅਤੇ ਕੰਡਕਟਰ ਨੂੰ ਲਗਾ ਕੇ ਉਸ ਨੂੰ ਡੀਜ਼ਲ ਵਾਲੇ ਵਾਹਨ 'ਤੇ ਲਗਾ ਦਿਤਾ ਜਾਵੇ ਤਾਂ ਪ੍ਰਦੂਸ਼ਣ ਵਾਲੇ 2.5 ਤੋਂ 10 ਮਾਈਕ੍ਰਾਨ ਦੇ ਕਣ ਸਿਆਹੀ ਵਿਚ ਬਦਲ ਜਾਂਦੇ ਹਨ।

ਜੇਕਰ ਉਹ ਗੱਡੀ ਦੋ ਹਜ਼ਾਰ ਘੰਟੇ ਚਲਦੀ ਹੈ ਤਾਂ 600 ਮਿਲੀਲੀਟਰ ਤੱਕ ਸਿਆਹੀ ਤਿਆਰ ਕੀਤੀ ਜਾ ਸਕਦੀ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਇਸ ਮਾਡਲ ਨਾਲ ਪ੍ਰਦੂਸ਼ਣ 'ਤੇ ਕਾਬੂ ਦੇ ਨਾਲ-ਨਾਲ ਵਰਤੋਂਯੋਗ ਸਿਆਹੀ ਵੀ ਬਣਾਈ ਜਾ ਸਦਕੀ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਵੱਲੋਂ ਅਜਿਹਾ ਮਾਡਲ ਤਿਆਰ ਕੀਤਾ ਗਿਆ ਹੈ ਜਿਸ ਨਾਲ ਸ਼ਹਿਰ ਦੇ ਤਾਲਾਬਾਂ ਨੂੰ ਸ਼ੁੱਧ ਕੀਤਾ ਜਾ ਸਕਦਾ ਹੈ।

ਮਾਡਲ ਦਾ ਨਾਮ ਹੈ ਸੋਲਰ ਕੰਪਾਊਡ ਕਲੀਨਿਕ ਸਿਸਟਮ। ਤਾਲਾਬ ਦੀ ਤਹਿ 'ਤੇ ਫੈਲੇ ਕੂੜੇ ਨੂੰ ਤਰੰਗਾਂ ਨਾਲ ਕਿਨਾਰੇ ਤੱਕ ਪਹੁੰਚਾਇਆ ਜਾਂਦਾ ਹੈ। ਨਾਲ ਹੀ ਜੇਕਰ ਤਾਲਾਬ ਵਿਚ ਫਿਲਟਰ ਪਲਾਂਟ ਹੈ ਤਾਂ ਉਸ ਦੇ ਨੇੜੇ ਵੀ ਗੰਦਗੀ ਆ ਜਾਵੇ ਤਾਂ ਇਹ ਅਲਾਰਮ ਨੂੰ ਚਾਲੂ ਕਰ ਦਿੰਦਾ ਹੈ। ਇਸ ਨਾਲ ਕੂੜੇ ਦੇ ਇਕ ਥਾਂ ਤੇ ਇਕੱਠੇ ਹੋਣ ਦਾ ਸੰਕੇਤ ਮਿਲ ਜਾਂਦਾ ਹੈ।