ਮੋਬਾਈਲ ਦਾ ਨਸ਼ਾ ਉਤਾਰਨ ਲਈ ਖਿੱਚ ਦਾ ਕੇਂਦਰ ਬਣ ਰਿਹੈ ਟੇਕ-ਫਰੀ-ਵੇਕੇਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹਨਾਂ ਸੈਰ-ਸਪਾਟੇ ਵਾਲੀਆਂ ਥਾਵਾਂ 'ਤੇ ਛੁੱਟੀਆਂ ਬਿਤਾਉਣ ਦੌਰਾਨ ਡਿਵਾਈਸ ਦੀ ਵਰਤੋਂ ਕਰਨ ਲਈ ਉਚੇਚੇ ਤੌਰ 'ਤੇ ਪੈਸੇ ਖਰਚ ਕਰਨੇ ਪੈਂਦੇ ਹਨ।

Tech-free tourism

ਨਵੀਂ ਦਿੱਲੀ,( ਭਾਸ਼ਾ) : ਹਰ ਇਨਸਾਨ ਅਪਣੀ ਰੋਜ਼ਾਨਾ ਦੀ ਕੰਮਕਾਜੀ ਜਿੰਦਗੀ ਤੋਂ ਕੁਝ ਚਿਰਾਂ ਲਈ ਰਾਹਤ ਪਾਉਣ ਲਈ ਛੱਟੀਆਂ ਚਾਹੁੰਦਾ ਹੈ। ਪਰ ਅੱਜ ਕਲ ਛੁੱਟੀਆਂ ਦੀ ਸ਼ੁਰੂਆਤ ਵੀ ਸੋਸ਼ਲ ਮੀਡੀਆ, ਸਮਾਰਟ ਫੋਟ ਜਾਂ ਫਿਰ ਅਜਿਹੇ ਹੀ ਕਿਸੇ ਡਿਵਾਈਸ ਦੇ ਨਾਲ ਹੁੰਦੀ ਹੈ। ਇਹ ਸਾਨੂੰ ਅਪਡੇਟ ਤਾਂ ਰੱਖਦੇ ਹਨ ਪਰ ਦਿਮਾਗੀ ਤੌਰ 'ਤੇ ਕੋਈ ਰਾਹਤ ਨਹੀਂ ਦਿੰਦੇ। ਇਹਨਾਂ ਦੀ ਮੌਜੂਦਗੀ ਵਿਚ ਅਸੀਂ ਬਿਨਾਂ ਕੁਝ ਕੀਤੇ ਛੁੱਟੀ ਦੇ ਦਿਨ ਬਿਸਤਰ 'ਤੇ ਵੀ ਅਰਾਮ ਨਹੀਂ ਕਰ ਸਕਦੇ। ਅਜਿਹੇ ਵਿਚ ਬ੍ਰਿਟੇਨ ਸਮਤੇ ਦੁਨੀਆ ਦੇ ਕਈ ਦੇਸ਼ਾਂ ਵਿਚ ਡਿਜ਼ੀਟਲ ਡਿਟਾਕਸ ਹਾਲੀਡੇ ਬਹਤ ਮਸ਼ਹੂਰ ਹੋ ਰਿਹਾ ਹੈ।

ਡਿਜ਼ੀਟਲ ਡਿਟਾਕਸ ਹਾਲੀਡੇ ਦਾ ਮਤਲਬ ਦੁਨੀਆ ਨੂੰ ਡਿਜ਼ੀਟਲ ਦੁਨੀਆ ਦੇ ਜ਼ਹਿਰ ਤੋਂ ਬਾਹਰ ਕੱਢਣਾ ਹੈ। ਹਾਲਾਂਕਿ ਬਹੁਤ ਘੱਟ ਲੋਕਾਂ ਲਈ ਇਹ ਸੰਭਵ ਹੋਵੇਗਾ। ਅਜਿਹੇ ਵਿਚ ਕੁਝ ਲੋਕ ਖ਼ੁਦ ਹੀ ਕੁਝ ਸਮੇਂ ਲਈ ਅਪਣੇ ਆਪ ਨੂੰ ਡਿਜ਼ੀਟਲ ਦੁਨੀਆਂ ਤੋਂ ਦੂਰ ਰੱਖਦੇ ਹਨ। ਭਾਰਤ ਅਤੇ ਬ੍ਰਿਟੇਨ ਸਮੇਤ ਦੁਨੀਆ ਭਰ ਦੇ ਦੇਸ਼ਾਂ ਵਿਚ ਇਹ ਤੇਜ਼ੀ ਨਾਲ ਲੋਕਾਂ ਵਿਚ ਪ੍ਰਸਿੱਧ ਹੋ ਰਿਹਾ ਹੈ। ਬ੍ਰਿਟੇਨ ਵਿਚ ਅਜਿਹੇ ਕਈ ਹੋਟਲ ਹਨ ਜੋ ਲੋਕਾਂ ਨੂੰ ਕੁਝ ਸਮੇਂ ਦੇ ਲਈ ਡਿਜ਼ੀਟਲ ਡਿਟਾਕਸ ਹਾਲੀਡੇ ਦੌਰਾਨ ਤਕਨੀਕ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹਨ।

ਜੋ ਲੋਕ ਮੋਬਾਈਲ ਲੈਪਟਾਪ, ਟੈਬਲੇਟ ਆਦਿ ਦੀ ਵਰਤੋਂ ਤੋਂ ਬਗੈਰ ਨਹੀਂ ਰਹਿ ਸਕਦੇ, ਉਹਨਾਂ ਨੂੰ ਇਹਨਾਂ ਸੈਰ-ਸਪਾਟੇ ਵਾਲੀਆਂ ਥਾਵਾਂ 'ਤੇ ਛੁੱਟੀਆਂ ਬਿਤਾਉਣ ਦੌਰਾਨ ਡਿਵਾਈਸ ਦੀ ਵਰਤੋਂ ਕਰਨ ਲਈ ਉਚੇਚੇ ਤੌਰ 'ਤੇ ਪੈਸੇ ਖਰਚ ਕਰਨੇ ਪੈਂਦੇ ਹਨ। ਅਮਰੀਕਾ ਵਿਚ ਵੀ ਕੁਝ ਹੋਟਲਾਂ ਵੱਲੋਂ ਡਿਜ਼ੀਟਲ ਡਿਟਾਕਸ ਹਾਲੀਡੇ ਦੀ ਸ਼ੁਰੂਆਤ ਕਰ ਦਿਤੀ ਗਈ ਹੈ। ਇਥੇ ਯਾਤਰੀਆਂ ਦੇ ਫੋਨ ਲੈ ਕੇ ਬੰਦ ਕਰ ਦਿਤੇ ਜਾਂਦੇ ਹਨ। ਯਾਤਰੀਆਂ ਨੂੰ ਤਕਨੀਕ ਤੋਂ ਦੂਰ ਕਰਕੇ ਕੁਦਰਤ ਦੇ ਨੇੜੇ ਲਿਜਾਇਆ ਜਾਂਦਾ ਹੈ

ਅਤੇ ਉਹਨਾਂ ਨੂੰ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਦੀ ਆਦਤ ਪਾਈ ਜਾਂਦੀ ਹੈ। ਜਿਆਦਾਤਰ ਲੋਕ ਅਪਣੀ ਰੋਜ਼ਾਨਾ ਜਿੰਦਗੀ ਵਿਚ ਤਕਨੀਕ ਤੋਂ ਦੂਰ ਰਹਿ ਕੇ ਕੁਦਰਤ ਦੇ ਨੇੜੇ ਦਿਨ ਬਿਤਾਉਣ ਲਗੇ ਹਨ। ਇਹ ਤਕਨੀਕ ਲੋਕਾਂ ਨੂੰ ਮਾਨਸਿਕ ਤਣਾਅ ਤੋਂ ਵੀ ਦੂਰ ਰੱਖਣ ਵਿਚ ਸਹਾਈ ਹੋ ਰਹੀ ਹੈ। ਇਹ ਛੁੱਟੀਆਂ ਯਾਤਰੀਆਂ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੁੰਦੀਆਂ। ਇਸ ਤਕਨੀਕ ਦਾ ਲਾਭ ਲੈਣ ਵਾਲੇ ਦੱਸਦੇ ਹਨ ਕਿ ਅਜਿਹੀ ਛੁੱਟੀਆਂ ਦੌਰਾਨ ਸਿਰਫ ਪਹਿਲਾ ਦਿਨ ਹੀ ਔਖਾ ਲਗਦਾ ਹੈ।