ਜੇਕਰ ਸੋਹਰਾਬੂਦੀਨ ਨੂੰ ਨਹੀਂ ਮਾਰਦੇ ਤਾਂ ਪਾਕਿਸਤਾਨ ਕਰਾ ਦਿੰਦਾ ਮੋਦੀ ਦੀ ਹੱਤਿਆ : ਡੀਜੀ ਵੰਜਾਰਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੋਹਰਾਬੂਦੀਨ ਅਤੇ ਤੁਲਸੀ ਪ੍ਰਜਾਪਤੀ ਐਨਕਾਉਂਟਰ ਮਾਮਲੇ 'ਚ ਸ਼ੁੱਕਰਵਾਰ ਨੂੰ ਮੁੰਬਈ ਦੀ ਸੀਬੀਆਈ ਕੋਰਟ ਦੁਆਰਾ ਸਾਰੇ 22 ਮੁਲਜ਼ਮਾਂ ਨੂੰ ਬਰੀ ਕਰ ਦਿਤਾ। ਸਾਲ 2005 ਦੇ ...

Dahyaji Gobarji Vanzara

ਅਹਿਮਦਾਬਾਦ (ਭਾਸ਼ਾ) : ਸੋਹਰਾਬੂਦੀਨ ਅਤੇ ਤੁਲਸੀ ਪ੍ਰਜਾਪਤੀ ਐਨਕਾਉਂਟਰ ਮਾਮਲੇ 'ਚ ਸ਼ੁੱਕਰਵਾਰ ਨੂੰ ਮੁੰਬਈ ਦੀ ਸੀਬੀਆਈ ਕੋਰਟ ਦੁਆਰਾ ਸਾਰੇ 22 ਮੁਲਜ਼ਮਾਂ ਨੂੰ ਬਰੀ ਕਰ ਦਿਤਾ। ਸਾਲ 2005 ਦੇ ਇਸ ਮਾਮਲੇ ਵਿਚ ਇਹ 22 ਲੋਕ ਮੁਕੱਦਮੇ ਦਾ ਸਾਹਮਣਾ ਕਰ ਰਹੇ ਸਨ। ਇਹਨਾਂ ਵਿਚ ਜ਼ਿਆਦਾਤਰ ਪੁਲਸਕਰਮੀ ਹਨ। ਕੋਰਟ ਦੇ ਇਸ ਫੈਸਲੇ 'ਤੇ ਸਾਬਕਾ ਆਈਪੀਐਸ ਅਧਿਕਾਰੀ ਅਤੇ ਗੁਜਰਾਤ ਪੁਲਿਸ ਦੇ ਤਤਕਾਲੀਨ ਡੀਜੀ, ਡੀਜੀ ਵੰਜਾਰਾ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ

ਕਿ ਜੇਕਰ ਗੁਜਰਾਤ ਏਟੀਐਸ ਸੋਹਰਾਬੂਦੀਨ ਨੂੰ ਨਹੀਂ ਮਾਰਦੀ ਤਾਂ ਉਹ ਤਤ‍ਕਾਲੀਨ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਕਰ ਸਕਦਾ ਸੀ। ਅੱਜ ਇਹ ਸਾਬਤ ਹੋ ਗਿਆ ਕਿ ਮੈਂ ਅਤੇ ਮੇਰੀ ਟੀਮ ਸਹੀ ਸੀ। ਅਸੀਂ ਸੱਚ ਦੇ ਨਾਲ ਖੜੇ ਸੀ। ਇਸ ਐਨਕਾਉਂਟਰ ਕੇਸ ਵਿਚ ਮੁਲਜ਼ਮ ਰਹੇ ਵੰਜਾਰਾ ਨੇ ਕਿਹਾ ਜੇਕਰ ਗੁਜਰਾਤ ਪੁਲਿਸ ਇਹ ਮੁੱਠਭੇੜ ਨਾ ਕਰਦੀ ਤਾਂ ਪਾਕਿਸਤਾਨ ਨਰਿੰਦਰ ਮੋਦੀ ਦੀ ਹੱਤਿਆ ਕਰਨ ਦੀ ਸਾਜਿਸ਼ ਵਿਚ ਕਾਮਯਾਬ ਹੋ ਜਾਂਦਾ ਅਤੇ ਗੁਜਰਾਤ ਇਕ ਹੋਰ ਕਸ਼ਮੀਰ ਬਣ ਜਾਂਦਾ।

ਵੰਜਾਰਾ ਨੇ ਕਿਹਾ ਗੁਜਰਾਤ, ਆਂਧਰਾ ਪ੍ਰਦੇਸ਼ ਅਤੇ ਰਾਜਸਥਾਨ ਪੁਲਿਸ ਨੂੰ ਗੁਜਰਾਤ ਦੀ ਬੀਜੇਪੀ ਸਰਕਾਰ ਅਤੇ ਕੇਂਦਰ ਦੀ ਕਾਂਗਰਸ ਸਰਕਾਰ ਦੀ ਰਾਜਨੀਤਕ ਲੜਾਈ ਦੇ ਵਿਚ ਬਲੀ ਦਾ ਬੱਕਰਾ ਬਣਾਇਆ ਗਿਆ ਸੀ। ਵੰਜਾਰਾ ਨੂੰ ਸੀਬੀਆਈ ਦੀ ਸਪੈਸ਼ਲ ਕੋਰਟ ਨੇ 3 ਸਾਲ ਪਹਿਲਾਂ ਬਰੀ ਕਰ ਦਿਤਾ ਸੀ।

 


 

ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਵਿਰੋਧੀ ਤੱਤਾਂ ਨੇ ਅਤਿਵਾਦੀ ਸੰਗਠਨ ਦੀ ਸਹਾਇਤਾ ਅਤੇ ਇਮਾਨਦਾਰ ਪੁਲਿਸ ਅਧਿਕਾਰੀਆਂ ਨੂੰ ਪ੍ਰੇਸ਼ਾਨ ਕਰਨ ਲਈ ਅਸਲੀ ਮੁੱਠਭੇੜ ਦੀਆਂ ਘਟਨਾਵਾਂ ਨੂੰ ਨਕਲੀ ਵਿਚ ਬਦਲਨ ਦੀ ਕੋਸ਼ਿਸ਼ ਕੀਤੀ ਸੀ। ਸੀਬੀਆਈ ਦਾ ਕਹਿਣਾ ਹੈ ਕਿ ਜਾਂਚ ਏਜੰਸੀ ਨੂੰ ਸੋਹਰਾਬੂਦੀਨ - ਕੌਸਰ ਬੀ ਮੁੱਠਭੇੜ ਮਾਮਲੇ ਵਿਚ ਹੁਣੇ ਆਦੇਸ਼ ਦੀ ਕਾਪੀ ਨਹੀਂ ਮਿਲੀ ਹੈ।

 


 

ਜਾਂਚ ਏਜੰਸੀ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਮਾਮਲੇ ਵਿਚ ਅੱਗੇ ਦੀ ਕਾਰਵਾਈ ਨਾਲ ਜੁੜੇ ਸਵਾਲ 'ਤੇ ਇਹ ਪ੍ਰਤੀਕਿਰਆ ਦਿਤੀ। ਸੀਬੀਆਈ ਦੀ ਇਕ ਵਿਸ਼ੇਸ਼ ਅਦਾਲਤ ਨੇ ਇੱਥੇ ਗੈਂਗੇਸਟਰ ਸੋਹਰਾਬੂਦੀਨ ਸ਼ੇਖ, ਉਸ ਦੀ ਪਤਨੀ ਕੌਸਰ ਬੀ ਅਤੇ ਉਸ ਦੇ ਸਾਥੀ ਤੁਲਸੀ ਪ੍ਰਜਾਪਤੀ ਦੀ ਕਥਿਤ ਫਰਜੀ ਮੁੱਠਭੇੜ ਵਿਚ ਹੱਤਿਆ ਦੇ ਮਾਮਲੇ ਵਿਚ 22 ਮੁਲਜ਼ਮਾਂ ਨੂੰ ਬਰੀ ਕਰ ਦਿਤਾ।