CAA : ਪ੍ਰਿੰਅਕਾ ਗਾਂਧੀ ਨੇ ਖੁਦ ਸੰਭਾਲੀ ਵਿਰੋਧ ਦੀ ਕੰਮਾਡ, ਹੁਣ ਕੱਲ੍ਹ ਨੂੰ ਗਰਜੇਗੀ ਕਾਂਗਰਸ ਪਾਰਟੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋ ਰਹੇ ਹਨ ਪ੍ਰਦਰਸ਼ਨ

File Photo

ਨਵੀਂ ਦਿੱਲੀ : ਸੀਏਏ ਅਤੇ ਐਨਆਰਸੀ ਦੇ ਵਿਰੋਧ ਨੂੰ ਲੈ ਕੇ ਪ੍ਰਿੰਅਕਾ ਗਾਂਧੀ ਨੇ ਹੁਣ ਖੁਦ ਕੰਮਾਡ ਸੰਭਾਲ ਲਈ ਹੈ। ਇਸ ਮੁੱਦੇ 'ਤੇ ਪ੍ਰਿੰਅਕਾ ਦੀ ਲਗਾਤਾਰ ਸਰਗਰਮੀ ਅਤੇ ਦਖਲਅੰਦਾਜ਼ੀ ਤੋਂ ਬਾਅਦ ਇਹ ਤੈਅ ਹੋਇਆ ਹੈ ਕਿ ਪਾਰਟੀ ਇਸ ਮੁੱਦੇ ਵਿਰੁੱਧ ਧਰਨਾ 23 ਦਸੰਬਰ ਭਾਵ ਕਿ ਭਲਕੇ ਸੋਮਵਾਰ ਨੂੰ ਦੇਵੇਗੀ। ਕਾਂਗਰਸ ਨੇ ਪਹਿਲਾਂ 28 ਦਸੰਬਰ ਦਾ ਦਿਨ ਤੈਅ ਕੀਤਾ ਸੀ।

ਕਾਂਗਰਸ ਦੁਪਹਿਰ ਦੋ ਵਜ਼ੇ ਤੋਂ ਸ਼ਾਮ ਛੇ ਵਜੇ ਤੱਕ ਸ਼ਾਤੀਪੂਰਨ ਧਰਨਾ ਦੇਵੇਗੀ। ਉੱਥੇ ਹੀ ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਅਤੇ ਹੋਰ ਥਾਵਾਂ 'ਤੇ ਪ੍ਰਦੇਸ਼ ਪ੍ਰਮੁੱਖਾਂ ਦੀ ਅਗਵਾਈ ਵਿਚ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਰਾਜਸਥਾਨ ਵਿਚ ਇਸ ਦੀ ਅਗਵਾਈ ਖੁਦ ਮੁੱਖ ਮੰਤਰੀ ਅਸ਼ੋਕ ਗਹਿਲੋਤ ਕਰਨਗੇ। ਦੇਸ਼ ਭਰ ਵਿਚ ਖਾਸ ਕਰਕੇ ਯੂਪੀ ਦੇ ਦਰਜਨਾਂ ਸ਼ਹਿਰਾਂ ਵਿਚ ਪ੍ਰਦਰਸ਼ਨਕਾਰੀਆਂ 'ਤੇ ਪੁਲਿਸੀਆਂ ਕਾਰਵਾਈ 'ਤੇ ਪ੍ਰਿੰਅਕਾ ਗਾਂਧੀ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਜਨਤਾ ਦੀ ਅਵਾਜ਼ ਦਬਾਉਣ ਦੇ ਲਈ ਦੇਸ਼ ਵਿਚ ਤਾਨਸ਼ਾਹੀ ਵਰਤੀ ਜਾ ਰਹੀ ਹੈ। ਉਨ੍ਹਾਂ ਨੇ ਫਿਰ ਦੋਹਰਾਇਆ ਕਿ ਐਨਆਰਸੀ ਅਤੇ ਨਾਗਰਿਕਤਾ ਸੋਧ ਕਾਨੂੰਨ ਦੇਸ਼ ਦੀ ਗਰੀਬ ਜਨਤਾ ਦੇ ਵਿਰੁੱਧ ਹੈ।

ਪ੍ਰਿੰਅਕਾ ਗਾਂਧੀ ਦਾ ਕਹਿਣਾ ਸੀ ਕਿ ''ਕਿਸੇ ਵੀ ਕੀਮਤ 'ਤੇ ਬਾਬਾ ਸਾਹਿਬ ਆਬੇਡਕਰ ਦੇ ਸੰਵਿਧਾਨ 'ਤੇ ਹਮਲਾ ਨਹੀਂ ਹੋਣ ਦਿੱਤਾ ਜਾਵੇਗਾ। ਜਨਤਾਂ ਇਸ ਹਮਲੇ ਦੇ ਵਿਰੁੱਧ ਸੜਕਾਂ 'ਤੇ ਉਤਰ ਕੇ ਸੰਵਿਧਾਨ ਦੇ ਲਈ ਲੜ ਰਹੀ ਹੈ ਪਰ ਸਰਕਾਰ ਹਿੰਸਾ ਅਤੇ ਜ਼ੁਲਮ ਤੇ ਉਤਾਰੂ ਹੈ''। ਉਨ੍ਹਾਂ ਦਾ ਕਹਿਣਾ ਹੈ ਕਿ ਥਾਂ-ਥਾਂ ਚੱਲ ਰਹੇ ਪ੍ਰਦਰਸ਼ਨਾ ਅਤੇ ਮਾਰਚ ਵਿਚ ਪੁਲਿਸ ਲੋਕਾਂ ਨੂੰ ਹਿੰਸਾ ਦੇ ਲਈ ਉਕਸਾ ਰਹੀ ਹੈ।

ਪ੍ਰਿੰਅਕਾ ਦਾ ਇਲਜ਼ਾਮ ਹੈ ਕਿ ਲਖਨਉ ਵਿਚ ਦੋ ਦਿਨ ਪਹਿਲਾਂ ਕਈ ਸਮਾਜਿਕ, ਰਾਜਨੀਤਿਕ ਵਰਕਰਾਂ ਨੂੰ ਪੁਲਿਸ ਨੇ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿਚ ਰੱਖਿਆ ਹੋਇਆ ਹੈ। ਉਨ੍ਹਾਂ ਨੂੰ ਪੁਲਿਸ ਹਿਰਾਸਤ ਵਿਚ ਮਾਰਿਆ ਕੁੱਟਿਆ ਜਾ ਰਿਹਾ ਹੈ।