CAA ਦੇ ਪ੍ਰਦਰਸ਼ਨਾਂ ਕਾਰਨ ਸੈਲਾਨੀਆਂ ਨੂੰ ਵੀ ਭਾਰਤ ਆਉਂਣ ਤੋਂ ਲੱਗ ਰਿਹਾ ਹੈ ਡਰ !

ਏਜੰਸੀ

ਖ਼ਬਰਾਂ, ਰਾਸ਼ਟਰੀ

ਘਰੇਲੂ ਸੈਲਾਨੀ ਵੀ ਕਰ ਰਹੇ ਹਨ ਵਿਦੇਸ਼ਾਂ ਵੱਲ ਮੂੰਹ

Photo

ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਦੇਸ਼ ਭਰ ਦੇ ਵੱਖ-ਵੱਖ ਹਿੱਸਿਆ ਵਿਚ ਪ੍ਰਦਰਸ਼ਨ ਹੋ ਰਿਹਾ ਹੈ। ਛੁੱਟੀਆਂ ਦੇ ਇਸ ਮੌਸਮ ਵਿਚ ਵੀ ਸੈਲਾਨੀ ਖੇਤਰ ਦੀ ਕਮਰ ਟੁੱਟ ਗਈ ਹੈ ਕਿਉਂਕਿ ਕਈ ਦੇਸ਼ ਭਾਰਤ ਨੂੰ ਯਾਤਰਾ ਦੇ ਲਈ ਫਿਲਹਾਲ ਅਸੁਰੱਖਿਅਤ ਦੇਸ ਦੱਸ ਰਹੇ ਹਨ। ਦੇਸ਼ ਦੇ ਸੈਲਾਨੀ ਉਦਯੋਗ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਕਈ ਘਰੇਲੂ ਸੈਲਾਨੀ ਵੀ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਸਰਦੀਆਂ ਦੀਆਂ ਆਪਣੀਆਂ ਛੁੱਟੀਆਂ ਵਿਦੇਸ਼ ਵਿਚ ਬਿਤਾਉਣ ਦਾ ਮਨ ਬਣਾ ਰਹੇ  ਹਨ।

ਮੀਡੀਆ ਰਿਪੋਰਟਾਂ ਮੁਤਾਬਕ ਟਰੈਵਲ ਏਜੰਟਸ ਐਸੋਸਿਏਸ਼ਨ ਆਫ ਇੰਡੀਆਂ ਦਾ ਕਹਿਣਾ ਹੈ ਕਿ ਸਾਨੂੰ ਵਿਦੇਸ਼ੀ ਸੈਲਾਨੀਆਂ ਤੋਂ ਸ਼ੱਕੀ ਕਾਲਾਂ ਆ ਰਹੀਆਂ ਹਨ ਜੋ ਮੀਡੀਆ ਦੀ ਖਬਰਾਂ ਪੜ ਕੇ ਦੇਸ਼ ਦੀ ਮੌਜ਼ੂਦਾ ਸਥਿਤੀ ਦੇ ਬਾਰੇ ਵਿਚ ਜਾਣਨਾ ਚਾਹੁੰਦੇ ਹਨ। ਉਨ੍ਹਾਂ ਮੁਤਾਬਕ ਹੁਣ ਤੱਕ ਕੋਈ ਵੱਡੀ ਯਾਤਰਾ ਰੱਦ ਨਹੀਂ ਕੀਤੀ ਗਈ ਹੈ ਅਤੇ ਨਾਂ ਹੀ ਤਰੀਕਾਂ ਵਿਚ ਬਦਲਾਅ ਕੀਤਾ ਗਿਆ ਹੈ।

ਹਾਲਾਕਿ ਉਨ੍ਹਾਂ ਨੇ ਦਾਅਵਾ ਕੀਤਾ ਕਿ ਜੇਕਰ ਅਸ਼ਾਂਤੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਯਾਤਰਾਵਾਂ ਜਰੂਰ ਰੱਦ ਹੋਣ ਲੱਗਣਗੀਆਂ। ਪਿਛਲੇ ਕੁੱਝ ਦਿਨਾਂ ਵਿਚ ਅਮਰੀਕਾ, ਬ੍ਰਿਟੇਨ,ਕਨੇਡਾ, ਯੂਏਈ ਅਤੇ ਅਸਟ੍ਰੇਲੀਆ ਸਮੇਤ ਕਈਂ ਹੋਰ ਦੇਸ਼ਾਂ ਨੇ ਸਲਾਹ ਜਾਰੀ ਕਰਕੇ ਆਪਣੇ ਦੇਸ਼ਾਂ ਦੇ ਨਾਗਰਿਕਾਂ ਨੂੰ ਭਾਰਤ ਵਿਸ਼ੇਸ਼ ਕਰਕੇ ਉੱਤਰ ਪੂਰਬੀ ਜਾਣ ਨੂੰ ਕੇ ਸੁਚੇਤ ਕੀਤਾ ਹੈ।

ਸੈਲਾਨੀਆਂ ਦੀ ਸੰਖਿਆ ਵਿਚ ਇਸ ਸਾਲ ਦੀ ਸ਼ੁਰੂਆਤ ਵਿਚ ਵੀ ਕੁੱਝ ਖਾਸ ਵਾਧਾ ਨਹੀਂ ਹੋਇਆ ਸੀ ਅਤੇ ਮੰਨਿਆ ਜਾ ਰਿਹਾ ਸੀ ਕਿ ਜਾਰੀ ਪ੍ਰਦਰਸ਼ਨਾ ਦੇ ਚੱਲਦੇ ਇਹ ਹੋਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਅੰਕੜਿਆ ਅਨੁਸਾਰ ਇਸ ਸਾਲ 52.66 ਲੱਖ ਵਿਦੇਸ਼ੀ ਸੈਲਾਨੀ ਇੱਥੇ ਆਏ ਹਨ।ਲਗਭਗ ਹਰ ਸਾਲ ਸਰਦੀਆਂ ਦੇ ਮੌਸਮ ਵਿਚ ਭਾਰਤ ਦੇ ਉੱਤਰ ਪੂਰਬੀ ਸੂਬਿਆ ਵਿਚ ਸੈਲਾਨੀਆਂ ਦੀ ਸੰਖਿਆ ਵੱਧ ਜਾਦੀ ਹੈ ਇਸ ਵਿਚ ਜਿਆਦਾਤਰ ਅਸਮ, ਸਿਕੱਮ ਅਤੇ ਉੱਤਰ ਪੂਰਬੀ ਆਉਂਦੇ ਹਨ।