ਸ਼ਰਧਾ ਕਤਲ ਕੇਸ - ਮੁਲਜ਼ਮ ਆਫ਼ਤਾਬ ਪੂਨਾਵਾਲਾ ਨੇ ਵਾਪਸ ਲਈ ਜ਼ਮਾਨਤ ਅਰਜ਼ੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪੂਨਾਵਾਲਾ ਦੇ ਵਕੀਲ ਐਮ.ਐਸ. ਖਾਨ ਨੇ ਕਹੀ 'ਸੰਚਾਰ 'ਚ ਅੰਤਰ' ਦੀ ਗੱਲ

Image

 

ਨਵੀਂ ਦਿੱਲੀ - ਸ਼ਰਧਾ ਵਾਲਕਰ ਕਤਲ ਦੇ ਦੋਸ਼ੀ ਆਫ਼ਤਾਬ ਪੂਨਾਵਾਲਾ ਨੇ ਵੀਰਵਾਰ ਨੂੰ ਆਪਣੀ ਜ਼ਮਾਨਤ ਪਟੀਸ਼ਨ ਵਾਪਸ ਲੈ ਲਈ।

ਪੂਨਾਵਾਲਾ 'ਤੇ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਦਾ ਕਤਲ ਕਰਨ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰਨ ਦਾ ਦੋਸ਼ ਹੈ।

ਆਫ਼ਤਾਬ ਵੀਡੀਓ ਕਾਨਫ਼ਰੰਸ ਰਾਹੀਂ ਵਧੀਕ ਸੈਸ਼ਨ ਜੱਜ ਵਰਿੰਦਾ ਕੁਮਾਰੀ ਦੀ ਅਦਾਲਤ 'ਚ ਪੇਸ਼ ਹੋਇਆ, ਅਤੇ ਕਿਹਾ ਕਿ ਉਹ ਜ਼ਮਾਨਤ ਦੀ ਅਰਜ਼ੀ ਵਾਪਸ ਲੈਣਾ ਚਾਹੁੰਦਾ ਹੈ, ਜੋ 15 ਦਸੰਬਰ ਨੂੰ ਅਦਾਲਤ 'ਚ ਦਾਇਰ ਕੀਤੀ ਗਈ ਸੀ।

ਪੂਨਾਵਾਲਾ ਦੇ ਵਕੀਲ ਐਮ.ਐਸ. ਖਾਨ ਨੇ ਅਦਾਲਤ ਨੂੰ ਦੱਸਿਆ ਕਿ ਇਹ ਪਟੀਸ਼ਨ ਦੋਸ਼ੀ ਅਤੇ ਉਸ ਦੇ ਵਿਚਕਾਰ 'ਸੰਚਾਰ ਅੰਤਰ' ਕਾਰਨ ਦਾਇਰ ਕੀਤੀ ਗਈ ਸੀ।

ਵਧੀਕ ਸੈਸ਼ਨ ਜੱਜ ਵਰਿੰਦਾ ਕੁਮਾਰੀ ਨੇ ਕਿਹਾ, "ਜ਼ਮਾਨਤ ਦੀ ਅਰਜ਼ੀ ਖਾਰਜ ਕੀਤੀ ਜਾਂਦੀ ਹੈ ਕਿਉਂਕਿ ਇਹ ਵਾਪਸ ਲੈ ਲਈ ਗਈ ਹੈ।"

ਆਫ਼ਤਾਬ ਪੂਨਾਵਾਲਾ (28) ਨੇ ਕਥਿਤ ਤੌਰ 'ਤੇ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਲਕਰ ਦਾ ਕਤਲ ਕਰ ਦਿੱਤਾ ਸੀ, ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ ਸਨ ਅਤੇ ਉਨ੍ਹਾਂ ਨੂੰ ਰਾਸ਼ਟਰੀ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ 'ਚ ਸੁੱਟ ਦਿੱਤਾ ਸੀ।

ਪੂਨਾਵਾਲਾ ਦੀ ਨਿਆਂਇਕ ਹਿਰਾਸਤ 9 ਦਸੰਬਰ ਨੂੰ 14 ਦਿਨਾਂ ਲਈ ਹੋਰ ਵਧਾ ਦਿੱਤੀ ਗਈ ਸੀ।