ਲਓ ਜੀ ਦਿੱਲੀ ਚੋਣਾਂ ਵਿਚ ਹੋ ਗਈ ਪਾਕਿਸਤਾਨ ਦੀ ਐਂਟਰੀ, ਜਾਣੋ ਕੀ ਹੈ ਪੂਰਾ ਮਾਮਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਧਾਨ ਸਭਾ ਦੀ 70 ਸੀਟਾਂ ਦੇ ਲਈ ਇਕ ਪੜਾਅ ਅੰਦਰ 8 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਜਿਸ ਨੂੰ ਲੈ ਕੇ ਹਰ ਪਾਰਟੀ ਵੱਲੋਂ ਚੋਣ ਪ੍ਰਚਾਰ ਤੇਜ ਕਰ ਦਿੱਤਾ ਗਿਆ ਹੈ

File Photo

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਦੀ 70 ਸੀਟਾਂ ਦੇ ਲਈ ਇਕ ਪੜਾਅ ਅੰਦਰ 8 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਜਿਸ ਨੂੰ ਲੈ ਕੇ ਹਰ ਪਾਰਟੀ ਵੱਲੋਂ ਚੋਣ ਪ੍ਰਚਾਰ ਤੇਜ ਕਰ ਦਿੱਤਾ ਗਿਆ ਹੈ ਅਤੇ ਹੁਣ ਇਸ ਪ੍ਰਚਾਰ ਵਿਚ ਪਾਕਿਸਤਾਨ ਦੀ ਵੀ ਐਂਟਰੀ ਹੋ ਗਈ ਹੈ। ਦਰਅਸਲ ਬੀਜੇਪੀ ਦੇ ਇਕ ਉਮੀਦਵਾਰ ਨੇ ਕਿਹਾ ਹੈ ਕਿ 8 ਫਰਵਰੀ ਨੂੰ ਹਿੰਦੁਸਤਾਨ ਅਤੇ ਪਾਕਿਸਤਾਨ ਵਿਚ ਮੁਕਾਬਲਾ ਹੋਵੇਗਾ।

ਭਾਰਤ ਵਿਚ ਜਦੋਂ ਵੀ ਚੋਣਾਂ ਹੁੰਦੀਆ ਹਨ ਉਦੋਂ ਚੋਣ ਪ੍ਰਚਾਰ ਵਿਚ ਲੋਕਾਂ ਦੇ ਮੁੱਦਿਆ ਦੀ ਗੱਲ ਹੋਵੇ ਜਾਂ ਫਿਰ ਨਾਂ ਹੋਵੇ ਪਰ ਪਾਕਿਸਤਾਨ ਜਰੂਰ ਇਕ ਮੁੱਦਾ ਬਣਦਾ ਹੈ। ਇਕ ਵੀ ਚੋਣ ਪ੍ਰਚਾਰ ਅਜਿਹਾ ਨਹੀਂ ਹੁੰਦਾ ਜਿਸ ਵਿਚ ਪਾਕਿਸਤਾਨ ਦੀ ਐਂਟਰੀ ਨਾਂ ਹੋਈ ਹੋਵੇ। ਰਾਜਨੇਤਾ ਆਪਣੇ ਫਾਇਦੇ ਲਈ ਵਿਰੋਧੀ ਪਾਰਟੀਆਂ ਦੀ ਤੁਲਨਾ ਪਾਕਿਸਤਾਨ ਨਾਲ ਕਰ ਦਿੰਦੇ ਹਨ ਅਤੇ ਵੋਟਰਾਂ ਨੂੰ ਵੀ ਆਪਣੇ ਵੱਲ ਲਭਾਉਣ ਦੀ ਕੋਸ਼ਿਸ਼ ਕਰਦੇ ਹਨ।

ਹੁਣ ਦਿੱਲੀ ਦੀਆ ਵਿਧਾਨ ਸਭਾ ਚੋਣਾਂ ਵਿਚ ਇਕ ਵਾਰ ਫਿਰ ਪਾਕਿਸਤਾਨ ਦੀ ਵਾਪਸੀ ਹੋ ਗਈ ਹੈ। ਇੱਥੇ ਮੁਕਾਬਲਾ ਤਿੰਨ ਮੁੱਖ ਵਿਰੋਧੀ ਧੀਰਾਂ ਆਮ ਆਦਮੀ ਪਾਰਟੀ ਭਾਜਪਾ ਅਤੇ ਕਾਂਗਰਸ ਵਿਚ ਹੋ ਰਿਹਾ ਹੈ। ਦਿੱਲੀ ਦੀ ਸਤਾ ਵਿਚ 5 ਸਾਲ ਰਹਿਣ ਵਾਲੀ ਆਮ ਆਦਮੀ ਪਾਰਟੀ ਆਪਣੇ ਕੀਤੇ ਕੰਮਾਂ ਬਿਜਲੀ ,ਪਾਣੀ ਅਤੇੇ ਸਿੱਖਿਆ ਨੂੰ ਲੈ ਕੇ ਜਨਤਾ ਵਿਚ ਪ੍ਰਚਾਰ ਕਰ ਰਹੀ ਹੈ।

ਪਰ ਭਾਜਪਾ ਦੇ ਨੇਤਾ ਅਤੇ ਉਮੀਦਵਾਰ ਕਪਿਲ ਮਿਸ਼ਰਾ ਨੇ ਕੇਜਰੀਵਾਲ ਸਰਕਾਰ ਨੂੰ ਇਨ੍ਹੀ ਮੁੱਦਿਆ 'ਤੇ ਘੇਰਦੇ ਹੋਏ ਕਿਹਾ ਹੈ ਕਿ ''8 ਫਰਵਰੀ ਨੂੰ ਦਿੱਲੀ ਦੀਆਂ ਸੜਕਾਂ ਉੱਤੇ ਹਿੰਦੁਸਤਾਨ ਅਤੇ ਪਾਕਿਸਤਾਨ ਵਿਚ ਮੁਕਾਬਲਾ ਹੋਵੇਗਾ''। ਖੈਰ ਦਿੱਲੀ ਦੀ ਸੱਤਾ 'ਤੇ ਅਗਲੇ ਪੰਜ ਸਾਲ ਰਾਜ ਕੋਣ ਕਰੇਗਾ ਇਸ ਦਾ ਫ਼ੈਸਲਾ ਤਾਂ ਜਨਤਾ ਕਰੇਗੀ ਪਰ ਕਪਿਲ ਮਿਸ਼ਰਾ ਦੇ ਇਸ ਬਿਆਨ 'ਤੇ ਰਾਜਨੀਤੀ ਭੱਖਣੀ ਸੰਭਾਵਿਤ ਹੈ।

ਦੱਸ ਦਈਏ ਕਿ 21 ਜਨਵਰੀ ਨੂੰ ਨਾਮਜ਼ਦਗੀਆਂ ਦਾ ਆਖਰੀ ਦਿਨ ਸੀ ਇਸ ਤੋਂ ਬਾਅਦ ਹੁਣ ਹਰ ਪਾਰਟੀ ਵੱਲੋਂ ਚੋਣ ਪ੍ਰਚਾਰ ਕਰਨ 'ਤੇ ਜ਼ੋਰ ਲਗਾ ਦਿੱਤਾ ਗਿਆ ਹੈ ਤਾਂ ਜੋ ਜਿੱਤ ਪ੍ਰਾਪਤ ਕਰ ਦਿੱਲੀ ਦੀ ਸੱਤਾ 'ਤੇ ਕਾਬਜ਼ ਹੋਇਆ ਜਾ ਸਕੇ।