ਦਿੱਲੀ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦੀ ਟੁੱਟੀ ਸੱਜੀ ਬਾਂਹ, ਇਸ ਵਿਧਾਇਕ ਨੇ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀ ‘ਚ ਲੱਗੀ ਸੱਤਾਧਾਰੀ ਆਮ ਆਦਮੀ ਪਾਰਟੀ...

Kejriwal

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀ ‘ਚ ਲੱਗੀ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਦਿੱਗਜ ਨੇਤਾ ਅਤੇ ਵਿਧਾਇਕ ਸਾਬਕਾ ਐਨਐਸਜੀ ਕਮਾਂਡੋ ਸੁਰਿੰਦਰ ਸਿੰਘ ਨੇ ਚੋਣਾਂ ਤੋਂ ਠੀਕ ਪਹਿਲਾਂ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਉਨ੍ਹਾਂ ਨੂੰ ਟਿਕਟ ਨਹੀਂ ਮਿਲਿਆ ਸੀ, ਜਿਸਦੀ ਵਜ੍ਹਾ ਨਾਲ ਉਹ ਪਾਰਟੀ ਤੋਂ ਨਰਾਜ ਸਨ। 

ਸੁਰਿੰਦਰ ਸਿੰਘ ਨੇ ਮੰਗਲਵਾਰ ਨੂੰ AAP ਤੋਂ ਅਸਤੀਫਾ ਦੇ ਦਿੱਤਾ ਹੈ, ਜਿਸਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਦੇ ਜਰੀਏ ਦਿੱਤੀ। ਉਥੇ ਹੀ ਅਸਤੀਫੇ ਤੋਂ ਬਾਅਦ ਸਾਬਕਾ ਐਨਐਸਜੀ ਕਮਾਂਡੋ ਆਪਣੇ ਆਪ ਸਾਹਮਣੇ ਆਏ ਅਤੇ ਦੱਸਿਆ ਕਿ ਉਹ ਵਿਧਾਨ ਸਭਾ ਚੋਣਾਂ ਵਿੱਚ ਇਸ ਪਾਰਟੀ ਤੋਂ ਦਾਅਵੇਦਾਰੀ ਕਰਨਗੇ।

ਸੁਰਿੰਦਰ ਸਿੰਘ ਕਮਾਂਡੋ ਦਾ AAP ਤੋਂ ਅਸਤੀਫਾ

ਆਮ ਆਦਮੀ ਪਾਰਟੀ ਦੇ ਦਿੱਗਜ ਨੇਤਾ ਅਤੇ ਦਿੱਲੀ ਕੈਂਟ ਤੋਂ ਵਿਧਾਇਕ ਸੁਰਿੰਦਰ ਸਿੰਘ ਕਮਾਂਡੋ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਟਿਕਟ ਨਾ ਮਿਲਣ ਤੋਂ ਨਰਾਜ ਸੁਰਿੰਦਰ ਸਿੰਘ ਕਮਾਂਡੋ ਨੇ AAP ਤੋਂ ਅਸਤੀਫਾ ਦੇ ਦਿੱਤਾ ਹੈ, ਟਵੀਟ ਦੇ ਜਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂਨੇ AAP ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਭੇਜੇ ਅਸਤੀਫੇ ਵਿੱਚ ਪਾਰਟੀ ਦੀ ਮੈਂਬਰੀ ਛੱਡਣ ਦੀ ਵੀ ਗੱਲ ਕਹੀ। ਇਹੀ ਨਹੀਂ ਸੁਰਿੰਦਰ ਸਿੰਘ  ਕਮਾਂਡੋ ਨੇ ਦੱਸਿਆ ਕਿ ਇਸ ਚੋਣ ਵਿੱਚ ਉਹ ਐਨਸੀਪੀ ਦੀ ਟਿਕਟ  ‘ਤੇ ਚੋਣ ਲੜਨਗੇ।

NCP ਤੋਂ ਲੜਨਗੇ ਵਿਧਾਨਸਭਾ ਚੋਣ

ਸਾਬਕਾ ਆਪ ਨੇਤਾ ਸੁਰਿੰਦਰ ਸਿੰਘ ਕਮਾਂਡੋ ਨੇ ਦੱਸਿਆ ਕਿ ਮੈਨੂੰ ਇਸ ਵਾਰ ਵਿਧਾਨ ਸਭਾ ਚੋਣ ‘ਚ ਉਮੀਦਵਾਰੀ ਲਈ ਕਈ ਪਾਰਟੀਆਂ ਤੋਂ ਆਫ਼ਰ ਆਇਆ ਸੀ। ਹਾਲਾਂਕਿ, ਮੈਂ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਨੂੰ ਚੁਣਿਆ ਹੈ। ਮੈਂ ਐਨਸੀਪੀ ਦੇ ਟਿਕਟ ‘ਤੇ ਅਗਲੀ ਵਿਧਾ ਸਭਾ ਚੋਣ ਲੜਾਂਗਾ। ਇਸ ਬਾਰੇ ‘ਚ ਜ਼ਿਆਦਾ ਜਾਣਕਾਰੀ ‘ਚ ਅਗਲੇ ਕੁਝ ਦਿਨਾਂ ਵਿੱਚ ਦੇਵਾਂਗਾ। ਦੱਸ ਦਈਏ ਕਿ ਸੁਰਿੰਦਰ ਸਿੰਘ ਦੀ ਸੀਟ ਦਿੱਲੀ ਕੈਂਟ ਤੋਂ ਆਮ ਆਦਮੀ ਪਾਰਟੀ ਨੇ ਇਸ ਵਾਰ ਵਰਿੰਦਰ ਸਿੰਘ ਕਾੱਦਾਨ ਨੂੰ ਉਮੀਦਵਾਰ ਘੋਸ਼ਿਤ ਕੀਤਾ ਹੈ।

ਟਿਕਟ ਨਾ ਮਿਲਣ ਤੋਂ ਨਰਾਜ ਸਨ ਸੁਰਿੰਦਰ ਸਿੰਘ ਕਮਾਂਡੋ

ਸੁਰਿੰਦਰ ਸਿੰਘ ਕਮਾਂਡੋ ਦੋ ਵਾਰ ਦਿੱਲੀ ਕੈਂਟ ਤੋਂ ਵਿਧਾਨ ਸਭਾ ਚੋਣ ਜਿੱਤ ਚੁੱਕੇ ਹਨ। 2013 ਵਿੱਚ ਉਨ੍ਹਾਂ ਨੇ ਪਹਿਲੀ ਵਾਰ ਦਿੱਲੀ ਕੈਂਟ ਤੋਂ ਚੋਣ ਲੜੀ ਅਤੇ ਬੇਹੱਦ ਸਖ਼ਤ ਮੁਕਾਬਲੇ ਵਿੱਚ ਉਨ੍ਹਾਂ ਨੇ ਬੀਜੇਪੀ ਉਮੀਦਵਾਰ ਕਰਨ ਸਿੰਘ ਤੰਵਰ ਨੂੰ 355 ਵੋਟਾਂ ਨਾਲ ਹਰਾਇਆ। 2015 ਵਿੱਚ ਸੁਰਿੰਦਰ ਸਿੰਘ ਕਮਾਂਡੋ ਕਰੀਬ 29 ਹਜਾਰ ਵੋਟ ਨਾਲ ਜਿੱਤ ਦਰਜ ਕਰਨ ਵਿੱਚ ਕਾਮਯਾਬ ਹੋਏ ਸਨ। 

ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਚੋਣ ਲਈ 8 ਫਰਵਰੀ ਨੂੰ ਮਤਦਾਨ  ਹੋਣਾ ਹੈ। ਨਤੀਜਿਆਂ ਦਾ ਐਲਾਨ 11 ਫਰਵਰੀ ਨੂੰ ਹੋਵੇਗਾ।  2015 ਵਿੱਚ ਆਮ ਆਦਮੀ ਪਾਰਟੀ ਨੇ 70 ਵਿੱਚੋਂ 67 ਸੀਟਾਂ ਜਿੱਤਕੇ ਸਰਕਾਰ ਬਣਾਈ ਸੀ।