ਲਾਈਵ ਹੋ ਕੇ ਗਰਜਿਆਂ ਲੱਖਾ ਸਿਧਾਣਾ, 26 ਨੂੰ ਦਿੱਲੀ ਦੇ ਚਾਰੇ ਥੰਮ ਹਿਲਾ ਕੇ ਜਾਵਾਂਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਦੀ ਸਰਕਾਰ ਵੱਲੋਂ ਬਣਾਏ ਨਵੇਂ ਖੇਤੀ ਬਿਲਾਂ ਵਿਰੁੱਧ ਦੇਸ਼ ਦੇ ਕਿਸਾਨਾਂ ਵੱਲੋਂ ਲਗਪਗ...

Lakha Sidhana

ਨਵੀਂ ਦਿੱਲੀ: ਮੋਦੀ ਸਰਕਾਰ ਵੱਲੋਂ ਬਣਾਏ ਨਵੇਂ ਖੇਤੀ ਬਿਲਾਂ ਵਿਰੁੱਧ ਦੇਸ਼ ਦੇ ਕਿਸਾਨਾਂ ਵੱਲੋਂ ਲਗਪਗ ਦੋ ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ਉਤੇ ਸ਼ਾਂਤਮਈ ਅੰਦੋਲਨ ਚਲਾਇਆ ਜਾ ਰਿਹਾ ਹੈ। ਪਰ ਹੁਣ ਕਿਸਾਨਾਂ ਦੇ ਸਬਰ ਦਾ ਪਿਆਲਾ ਹੁਣ ਛਲਕਣ ਲੱਗਾ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਦੀਆਂ ਸਰਕਾਰ ਨਾਲ 11 ਮੀਟਿੰਗਾਂ ਹੋ ਚੁੱਕੀਆਂ ਹਨ ਜੋ ਕਿ ਬੇਸਿੱਟਾਂ ਹੀ ਰਹੀਆਂ, ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ 2 ਸਾਲਾਂ ਲਈ ਖੇਤੀ ਕਾਨੂੰਨਾਂ ਉਤੇ ਰੋਕ ਲਗਾਉਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਪਰ ਕਿਸਾਨਾਂ ਵੱਲੋਂ ਪ੍ਰਸਤਾਵ ਰੱਦ ਕਰ ਦਿੱਤਾ ਗਿਆ ਹੈ।

ਕਿਸਾਨ ਅੰਦੋਲਨ ਨੂੰ ਬਿਖੇਰਨ ਲਈ ਕਈਂ ਸ਼ਰਾਰਤੀ ਅਨਸਰਾਂ ਵੱਲੋਂ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ, ਕਿਸਾਨ ਜਥੇਬੰਦੀਆਂ ਨੂੰ ਹਰ ਰੋਜ਼ ਧਮਕੀਆਂ ਮਿਲ ਰਹੀਆਂ ਹਨ, ਬੀਤੇ ਕੱਲ੍ਹ ਵੀ ਕਿਸਾਨਾਂ ਵੱਲੋਂ ਇੱਕ ਸ਼ੱਕੀ ਵਿਅਕਤੀ ਫੜਿਆ ਗਿਆ ਸੀ, ਜਿਸਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਸਾਝੀ ਕਾਂਨਫਰੰਸ ਵਿਚ ਉਸਦੇ ਵੱਲੋਂ ਕੀਤੀ ਗਈ ਪਲਾਨਿੰਗ ਬਾਰੇ ਪੁਛਿਆ ਗਿਆ ਸੀ ਜੋ ਕਿ 26 ਜਨਵਰੀ ਨੂੰ ਗੋਲੀ ਚਲਾਉਣ ਦੀ ਤਾਕ ਵਿਚ ਸੀ। ਉਥੇ ਹੀ ਅੱਜ ਇਨ੍ਹਾਂ ਧਮਕੀਆਂ, ਅਤੇ ਕਈਂ ਸ਼ਰਾਰਤੀ ਅਨਸਰਾਂ ਨੂੰ ਲੈ ਕੇ ਲੱਖਾਂ ਸਿਧਾਣਾ ਵੱਲੋਂ ਸੋਸ਼ਲ ਮੀਡੀਆ ਉਤੇ ਲਾਈਵ ਹੋ ਕੇ ਸ਼ੱਕੀ ਨੌਜਵਾਨ ਫੜੇ ਜਾਣ ‘ਤੇ ਨੌਜਵਾਨਾਂ, ਕਿਸਾਨਾਂ ਨੂੰ ਆਪਣੇ ਬਚਾਅ ਲਈ ਜਾਗਰੂਕ ਕੀਤਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਚਾਲਾਂ ਚਲਾਈਆਂ ਜਾ ਰਹੀਆਂ ਹਨ ਕਿ ਕਿਸੇ ਵੀ ਤਰ੍ਹਾਂ ਲੋਕਾਂ ਨੂੰ ਇਥੋਂ ਭਜਾਇਆ ਜਾਵੇ, ਅੰਦੋਲਨ ਨੂੰ ਤੋੜਿਆ ਜਾਵੇ। ਲੱਖਾਂ ਨੇ ਕਿਸਾਨਾਂ ਨੂੰ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰਾਂ ਤੋਂ ਡਰਨ ਅਤੇ ਵਹਿਮ ਦੀ ਲੋੜ ਨਹੀਂ ਪਰ ਤੁਸੀਂ ਚੁਕੰਨੇ ਰਹਿਣਾ ਹੈ ਅਤੇ 26 ਜਨਵਰੀ ਨੂੰ ਪਰੇਡ ਕਿਸਾਨ, ਮਜਦੂਰ, ਨੌਜਵਾਨ, ਕਰਨਗੇ ਤੇ ਦਿੱਲੀ ਦੇ ਚਾਰੇ ਥੰਮ ਹਿਲਾ ਕੇ ਜਾਵਾਂਗੇ।

ਲੱਖੇ ਨੇ ਕਿਹਾ ਕਿ ਅਸੀਂ ਭਾਗਾਂ ਵਾਲੇ ਹਾਂ ਕਿ ਇਹ ਜੰਗ ਸਾਡੇ ਹਿੱਸੇ ਆਈ ਹੈ ਅਤੇ ਸਾਡੇ ਗੁਰੂਆਂ ਦੇ ਇਤਿਹਾਸ ਤੋਂ ਬਾਅਦ ਅੱਜ ਅਸੀਂ ਨਵਾਂ ਇਤਿਹਾਸ ਸਿਰਜ ਕੇ ਜਾਵਾਂਗੇ ਤੇ ਅਸੀਂ ਆਪਣਾ ਖ਼ੂਨ ਡੋਲਣ ਤੋਂ ਵੀ ਗੁਰੇਜ਼ ਨਹੀਂ ਕਰਾਂਗੇ। ਲੱਖੇ ਨੇ ਇਹ ਵੀ ਕਿਹਾ ਕਿ ਅਸੀਂ ਪਹਿਲ ਨਹੀਂ ਕਰਾਂਗੇ ਅਤੇ ਸਾਰੇ ਨੌਜਵਾਨਾਂ ਨੇ ਸ਼ਾਂਤਮਈ ਟਰੈਕਟਰ ਪਰੇਡ ਕਰਨੀ ਹੈ ਪਰ ਦਿੱਲੀ ਦੇ ਚੈਲੇਂਜ਼ ਨੂੰ ਕਬੂਦਿਆਂ ਅਸੀਂ ਦਿੱਲੀ ਦੇ ਅੰਦਰ ਵੜਕੇ ਟਰੈਕਟਰ ਪਰੇਡ ਕਰਾਂਗੇ।

ਲੱਖਾ ਨੇ ਕਿਹਾ ਕਿ ਸਾਡਾ ਨਿਸ਼ਾਨਾ ਸਿਰਫ਼ ਜਿੱਤ ਹੈ ਸੋ ਅਸੀਂ ਜਿੱਤ ਕੇ ਹੀ ਜਾਵਾਂਗੇ। ਲੱਖੇ ਨੇ ਕਿਹਾ ਕਿ ਅੰਦੋਲਨ ਵਿਚ ਆਉਣ ਲੱਗਿਆ ਤੁਸੀਂ ਆਪਣੇ ਵਾਹਨਾਂ ਉਤੇ ਕਿਸਾਨੀ ਝੰਡੇ ਨਾਲ ਆਪਣੇ ਨਿਸ਼ਾਨ ਸਾਹਿਬ ਦਾ ਕੇਸਰੀ ਝੰਡਾ ਵੀ ਜਰੂਰ ਲਗਾ ਕੇ ਆਇਓ ਕਿਉਂਕਿ ਸਾਨੂੰ ਸਾਡੇ ਵਿਰਸੇ ਵਿਚ ਅਤੇ ਗੁਰੂਆਂ ਵੱਲੋਂ ਮਿਲਿਆ ਨਿਸ਼ਾਨ ਸਦਾ ਹੀ ਜਿੱਤ ਪ੍ਰਾਪਤ ਕਰਕੇ ਹੀ ਵਾਪਸ ਪਰਤਿਆ ਹੈ।