ਕੈਪਟਨ ਅਮਰਿੰਦਰ ਨੇ ਪਾਕਿ ਖਿਲਾਫ ਦਿੱਤੇ ਸਬੂਤ, ਕੀ ਹੋਵੇਗਾ ਇਮਰਾਨ ਖਾਨ ਦਾ ਕਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਵਾਮਾ ਹਮਲੇ ਨੂੰ ਲੈ ਕੇ ਭਾਰਤ ਵਲੋਂ ਪਾਕਿਸਤਾਨ ਖਿਲਾਫ ਕਾਰਵਾਈ ਕਰਨ ਦੀ ਗੱਲ ਤੇ ....

Capt. Amrinder Singh

ਪੁਲਵਾਮਾ ਹਮਲੇ ਨੂੰ ਲੈ ਕੇ ਭਾਰਤ ਵਲੋਂ ਪਾਕਿਸਤਾਨ ਖਿਲਾਫ ਕਾਰਵਾਈ ਕਰਨ ਦੀ ਗੱਲ ਤੇ ਪਾਕਿ ਪ੍ਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਤੋਂ ਪਾਕਿਸਤਾਨ ਦੇ ਖਿਲਾਫ ਸਬੂਤ ਮੰਗੇ ਸਨ। ਇਮਰਾਨ ਖਾਨ ਨੇ ਕਿਹਾ ਸੀ ਕਿ ਜੇ ਇਸ ਸਾਜਿਸ਼ ਪਿੱਛੇ ਭਾਰਤ ਨੂੰ ਪਾਕਿ ਦਾ ਹੱਥ ਲੱਗਦਾ ਹੈ ਤਾਂ ਉਹ ਸਬੂਤ ਪੇਸ਼ ਕਰੇ, ਜਿਸ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਤਿਵਾਦੀ ਅਜ਼ਹਾਰ ਮਸੂਦ ਪਾਕਿਸਤਾਨ ਵਿਚ ਹੀ ਹੈ,  ਜੋ ਕਿ ਬਹਾਵਲਪੁਰ ਵਿਚ ਛਿਪਿਆ ਹੋਇਆ ਹੈ।

ਇਸ 'ਤੇ ਕੈਪਟਨ ਅਮਰਿੰਦਰ ਨੇ ਇੱਕ ਟਵੀਟ ਵੀ ਕੀਤਾ ਸੀ ਜਿਸ 'ਚ ਲਿਖਿਆ ਗਿਆ ਕਿ ਜਸ਼-ਏ-ਮੁਹਮੰਦ ਦਾ ਹੈੱਡ ਬਹਾਵਲਪੁਰ ਵਿਚ ਹੈ, ਅਤੇ ਉਸ ਨੇ ਪੁਲਵਾਮਾ ਹਮਲਾ ਨੂੰ ISI ਦੀ ਮਦਦ ਨਾਲ ਅੰਜਾਮ ਦਿੱਤਾ ਹੈ, ਉਹਨਾਂ ਕਿਹਾ ਕਿ ਹੁਣ ਉਸਨੂੰ ਬਹਾਵਲਪੁਰ ਵਿਚ ਫੜਿਆ ਜਾਣਾ ਚਾਹੀਦਾ ਹੈ।
ਇਸ ਮਾਮਲੇ ਤੇ ਰਾਜਿੰਦਰ ਕੌਰ ਭੱਠਲ ਨੇ ਬੋਲਦਿਆਂ ਕਿਹਾ ਕਿ ਪਾਕਿਸਤਾਨ 'ਚ ਲੁਕੇ ਉਸ ਅਤਿਵਾਦੀ ਦਾ ਪਤਾ ਮੁੱਖ ਮੰਤਰੀ ਨੇ ਭਾਰਤ 'ਚ ਬੈਠੇ ਹੀ ਦੱਸ ਦਿੱਤਾ ਹੁਣ ਪਾਕਿਸਤਾਨ ਕੋਈ ਕਾਰਵਾਈ ਕਰੇਗਾ ਜਾ ਨਹੀਂ।

ਪਾਕਿਸਤਾਨ ਦੇ ਪ੍ਧਾਨ ਮੰਤਰੀ ਵਲੋਂ ਇਕ ਵੀਡੀਓ ਜਾਰੀ ਕੀਤੀ ਗਈ ਸੀ ਜਿਸ ਵਿਚ ਇਮਰਾਨ ਖਾਨ ਨੇ ਕਿਹਾ ਸੀ ਕਿ ਜੇ ਭਾਰਤ ਨੇ ਪਾਕਿ ਤੇ ਹਮਲਾ ਕੀਤਾ ਤਾਂ ਪਾਕਿ ਜਵਾਬੀ ਕਾਰਵਾਈ ਕਰੇਗਾ ਅਤੇ ਸਬੂਤਾਂ ਦੀ ਮੰਗ ਕੀਤੀ, ਪਰ ਹੁਣ ਮੁੱਖ ਮੰਤਰੀ ਵਲੋਂ ਦਿੱਤੇ ਇੰਨੇ ਵੱਡੇ ਸਬੂਤ ਦੇਣ 'ਤੇ ਇਮਰਾਨ ਖਾਨ ਕੋਈ ਕਾਰਵਾਈ ਕਰਨਗੇ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।