ਓਡੀਸ਼ਾ: ਵਧ ਰਹੀਆਂ ਪੈਟਰੋਲ ਕੀਮਤਾਂ ਖ਼ਿਲਾਫ ਸਾਈਕਲ ਚਲਾ ਕੇ ਵਿਧਾਨ ਸਭਾ ਪਹੁੰਚੇ ਕਾਂਗਰਸੀ ਵਿਧਾਇਕ

ਏਜੰਸੀ

ਖ਼ਬਰਾਂ, ਰਾਸ਼ਟਰੀ

50 ਰੁਪਏ ਵਿਚ ਤੇਲ ਖਰੀਦ ਕੇ 90-92 ਰੁਪਏ ਦੇ ਹਿਸਾਬ ਨਾਲ ਵੇਚ ਰਹੀ ਹੈ ਸਰਕਾਰ- ਕਾਂਗਰਸੀ ਵਿਧਾਇਕ

MLAs ride bicycle to reach Assembly

ਭੁਵਨੇਸ਼ਵਰ:ਦੇਸ਼ ਵਿਚ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਹਨ। ਇਸ ਦੌਰਾਨ ਵੱਡੇ ਪੱਧਰ ‘ਤੇ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਓਡੀਸ਼ਾ ਦੇ ਭੁਵਨੇਸ਼ਵਰ ਵਿਚ ਵਧ ਰਹੀਆਂ ਪੈਟਰੋਲ ਕੀਮਤਾਂ ਖ਼ਿਲਾਫ 3 ਕਾਂਗਰਸੀ ਵਿਧਾਇਕ ਸਾਈਕਲ ਚਲਾ ਕੇ ਵਿਧਾਨ ਸਭਾ ਪਹੁੰਚੇ।

ਇਸ ਮੌਕੇ ਕਾਂਗਰਸ ਐਮਐਲਏ ਅਧਿਰਾਜ ਪ੍ਰਾਣਿਗ੍ਰਹੀ ਨੇ ਕਿਹਾ ਕੌਮਾਂਤਰੀ ਬਾਜ਼ਾਰ ਵਿਚ ਤੇਲ ਸਸਤਾ ਹੈ। ਉਹਨਾਂ ਕਿਹਾ ਯੂਪੀਏ ਸਰਕਾਰ 120-122 ਰੁਪਏ ਵਿਚ ਤੇਲ ਖਰੀਦ ਕੇ 70 ਰੁਪਏ ਵਿਚ ਵੇਚ ਰਹੀ ਸੀ। ਪਰ ਮੌਜੂਦਾ ਸਰਕਾਰ 50 ਰੁਪਏ ਵਿਚ ਤੇਲ ਖਰੀਦ ਕੇ 90-92 ਰੁਪਏ ਦੇ ਹਿਸਾਬ ਨਾਲ ਵੇਚ ਰਹੀ ਹੈ।

ਦੱਸ ਦਈਏ ਕਿ ਰੋਜ਼ਾਨਾ ਪਟਰੌਲ ਦਾ ਰੇਟ 100 ਰੁਪਏ ਨੇੜੇ ਢੁਕਦਾ ਵਿਖਾਈ ਦੇ ਰਿਹਾ ਹੈ, ਉਥੇ ਹੀ ਡੀਜ਼ਲ ਦਾ ਭਾਅ ਵੀ ਸਭ ਤੋਂ ਉੱਚੇ ਪੱਧਰ ਵੱਲ ਵਧਦਾ ਜਾ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ ਵਿਚ ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਹੋ ਗਈ ਹੈ। ਇਸ ਦੌਰਾਨ 2 ਦਿਨ ਦੀ ਰਾਹਤ ਤੋਂ ਬਾਅਦ ਅੱਜ ਮੁੜ ਤੋਂ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋ ਗਿਆ ਹੈ।

ਅੱਜ 23 ਫਰਵਰੀ ਨੂੰ ਦਿੱਲੀ ਵਿਚ ਇਕ ਲੀਟਰ ਪੈਟਰੋਲ ਦੀ ਕੀਮਤ 90 ਰੁਪਏ, 97 ਪੈਸੇ ਤੇ ਡੀਜ਼ਲ ਦੀ ਕੀਮਤ 77 ਰੁਪਏ, 13 ਪੈਸੇ ਹੈ। ਇਸ ਵਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ 35 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਹੋਇਆ ਹੈ।

ਬੀਤੇ ਦਿਨ ਸਾਈਕਲ ਚਲਾ ਕੇ ਦਫ਼ਤਰ ਪਹੁੰਚੇ ਰਾਬਰਟ ਵਾਡਰਾ

ਲਗਾਤਾਰ ਵਧ ਰਹੀਆਂ ਪੈਟਰੋਲ ਦੀਆਂ ਕੀਮਤਾਂ ਖਿਲਾਫ਼ ਬੀਤੇ ਦਿਨ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਸਾਈਕਲ ਚਲਾ ਕੇ ਦਿੱਲੀ ਵਿਖੇ ਸਥਿਤ ਅਪਣੇ ਦਫ਼ਤਰ ਪਹੁੰਚੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਬਹੁਤ ਮੁਸ਼ਕਲ 'ਚ ਹੈ। ਆਮ ਲੋਕ ਜੋ ਰੋਜ਼ਾਨਾ ਮਹਿਸੂਸ ਕਰ ਰਹੇ ਹਨ, ਉਹ ਮੈਂ ਅੱਜ ਮਹਿਸੂਸ ਕਰ ਰਿਹਾ ਹੈ। ਵਾਡਰਾ ਨੇ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਲੋਕ ਸੜਕਾਂ 'ਤੇ ਆ ਗਏ ਹਨ।