ਸੋਨੇ ਨਾਲ ਬਣੀ ਇਸ ਲਗਜ਼ਰੀ ਟੈਕਸੀ 'ਚ ਕਰੋ 'ਸ਼ਾਹੀ ਯਾਤਰਾ', ਖਰਚਣਗੇ ਪੈਣਗੇ ਸਿਰਫ ਇੰਨੇ ਪੈਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਕਾਰੋਬਾਰੀ ਨੇ ਆਪਣੀ ਕਰੋੜਾਂ ਦੀ ਕਾਮਤ ਵਾਲੀ ਕਾਰ ਦਿੱਤੀ ਕਿਰਾਏ 'ਤੇ

photo

 

 ਬੈਂਗਲੁਰੂ : ਜੇਕਰ ਕੋਈ ਲਗਜ਼ਰੀ ਕਾਰ ਸੜਕ 'ਤੇ ਲੰਘਦੀ ਹੈ, ਤਾਂ ਹਰ ਕਿਸੇ ਦੀਆਂ ਨਜ਼ਰਾਂ ਪਲ ਭਰ ਲਈ ਉਸ ਕਾਰ 'ਤੇ ਟਿਕ ਜਾਂਦੀਆਂ ਹਨ।  ਦੱਸ ਦੇਈਏ ਕਿ ਦੇਸ਼ ਦੇ IT ਹੱਬ ਯਾਨੀ ਕਿ ਬੈਂਗਲੁਰੂ ਦੀਆਂ ਸੜਕਾਂ 'ਤੇ ਇਨ੍ਹੀਂ ਦਿਨੀਂ ਇਕ ਲਗਜ਼ਰੀ ਟੈਕਸੀ ਦੇਖਣ ਨੂੰ ਮਿਲ ਰਹੀ ਹੈ, ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਅਸੀਂ ਸੜਕ 'ਤੇ ਚੱਲ ਰਹੀ ਟੈਕਸੀ ਨੂੰ ਲਗਜ਼ਰੀ ਕਿਉਂ ਕਹਿ ਰਹੇ ਹਾਂ? ਆਓ ਅਸੀਂ ਤੁਹਾਨੂੰ ਇਸ ਦੇ ਪਿੱਛੇ ਦੇ ਕਾਰਨ ਬਾਰੇ ਜਾਣਕਾਰੀ ਦਿੰਦੇ ਹਾਂ ਅਤੇ ਇਸ ਲਗਜ਼ਰੀ ਕਾਰ ਨੂੰ ਇੱਕ ਦਿਨ ਲਈ ਕਿਰਾਏ 'ਤੇ ਲੈਣ ਲਈ ਕਿੰਨਾ ਖਰਚਾ ਆਵੇਗਾ।

ਇਹ ਵੀ ਪੜ੍ਹੋ :  ਟੀਮ ਇੰਡੀਆ ਦੇ ਸਟਾਰ ਕ੍ਰਿਕਟਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ 

ਬੈਂਗਲੁਰੂ ਦੀਆਂ ਸੜਕਾਂ 'ਤੇ ਚੱਲ ਰਹੀ ਇਹ ਲਗਜ਼ਰੀ ਟੈਕਸੀ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ ਕਿਉਂਕਿ ਇਹ ਕਾਰ ਗੋਲਡ ਪਲੇਟਿਡ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਬ੍ਰਿਟਿਸ਼ ਕਾਰ ਨਿਰਮਾਤਾ ਕੰਪਨੀ ਦੀ ਇਹ ਗੱਡੀ ਰਾਇਲ ਰਾਇਸ ਫੈਂਟਮ ਕਾਰ ਹੈ, ਕੇਰਲ ਦੇ ਰਹਿਣ ਵਾਲੇ ਇੱਕ ਕਾਰੋਬਾਰੀ ਨੇ ਇਸ ਗੋਲਡ ਪਲੇਟਿਡ ਕਾਰ ਨੂੰ ਕਿਰਾਏ 'ਤੇ ਦੇਣਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ :  ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ, ਅੰਤਰਰਾਜੀ ਵਾਹਨ ਚੋਰ ਗਿਰੋਹ ਨੂੰ ਕੀਤਾ ਕਾਬੂ

ਇਸ ਕਾਰ ਨੂੰ ਇਕ ਦਿਨ ਲਈ ਕਿਰਾਏ 'ਤੇ ਲੈਣ ਲਈ ਤੁਹਾਨੂੰ 25 ਹਜ਼ਾਰ ਰੁਪਏ ਖਰਚ ਕਰਨੇ ਪੈਣਗੇ। ਰੋਲਸ ਰਾਇਸ ਦੀ ਇਹ ਲਗਜ਼ਰੀ ਕਾਰ ਭਾਰਤ ਵਿੱਚ ਵਿਕਣ ਵਾਲੀ ਕੰਪਨੀ ਦੀ ਸਭ ਤੋਂ ਮਹਿੰਗੀ ਕਾਰ ਹੈ। ਕਈ ਮੀਡੀਆ ਰਿਪੋਰਟਾਂ 'ਚ ਰੋਲਸ ਰਾਇਸ ਦੀ ਫੈਂਟਮ ਸੀਰੀਜ਼ VIII ਦੇ ਮੌਜੂਦਾ ਮਾਡਲ ਦੀ ਕੀਮਤ ਬਾਰੇ ਦੱਸਿਆ ਗਿਆ ਹੈ ਕਿ ਇਸ ਕਾਰ ਦੀ ਕੀਮਤ 10 ਕਰੋੜ 30 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।

ਰੋਲਸ ਰਾਇਸ ਦੀਆਂ ਗੱਡੀਆਂ ਭਾਰਤ ਵਿੱਚ ਬਹੁਤ ਮਹਿੰਗੀਆਂ ਹਨ, ਜਿਵੇਂ ਕਿ ਤੁਸੀਂ ਕੀਮਤ ਦੇਖ ਕੇ ਸਮਝ ਗਏ ਹੋਵੋਗੇ, ਇਸ ਕਾਰਨ ਇਹ ਕਾਰਾਂ ਸਿਰਫ ਕਾਰੋਬਾਰੀਆਂ ਅਤੇ ਮਸ਼ਹੂਰ ਹਸਤੀਆਂ ਕੋਲ ਹੀ ਦਿਖਾਈ ਦਿੰਦੀਆਂ ਹਨ। ਇਸ ਕਾਰ 'ਚ ਕਈ ਲਗਜ਼ਰੀ ਫੀਚਰਸ ਦੇਖੇ ਗਏ ਹਨ ਜਿਵੇਂ ਸੀਟ ਮੈਨੇਜਰ ਆਦਿ ਹਨ। ਹੁਣ ਜੇ ਤੁਸੀਂ ਇਸ ਸ਼ਾਹੀ ਸਵਾਰੀ ਦਾ ਅਨੰਦ ਲੈਣਾ ਚਾਹੁੰਦੇ ਹੋ ਤਾਂ 25 ਹਜ਼ਾਰ ਰੁਪਏ ਖਰਚ ਕਰਕੇ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ।