ਲੋਕ ਸਭਾ ਚੋਣ 2019: ਭਾਜਪਾ ਦੀ ਦੂਜੀ ਸੂਚੀ ਵਿਚ 36 ਉਮੀਦਵਾਰਾਂ ਦੇ ਨਾਮ ਦੀ ਹੋ ਚੁੱਕੀ ਹੈ ਘੋਸ਼ਣਾ
ਇਸ ਤੋਂ ਪੁਰੀ ਦੀ ਸੀਟ ਤੇ ਇਸ ਵਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਲੜਨ ਦੀ ਵੀ ਖੂਬ ਚਰਚਾ ਹੋਈ ਸੀ।
ਨਵੀਂ ਦਿੱਲੀ: ਭਾਜਪਾ ਨੇ 21 ਮਾਰਚ ਨੂੰ ਹੋਲੀ ਵਾਲੇ ਦਿਨ ਸ਼ਾਮ ਨੂੰ ਅਪਣੀ ਪਹਿਲੀ ਸੂਚੀ ਵਿਚ ਉਤਰ ਪ੍ਰਦੇਸ਼ ਸਮੇਤ 23 ਰਾਜਾਂ ਦੀਆਂ 184 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਘੋਸ਼ਣਾ ਕਰਨ ਤੋਂ ਬਾਅਦ 22 ਮਾਰਚ ਨੂੰ ਰਾਤ ਕਰੀਬ 1:30 ਵਜੇ 4 ਰਾਜਾਂ ਦੀਆਂ 36 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੀ ਮੌਜੂਦੀ ਵਿਚ ਕੇਂਦਰੀ ਚੋਣ ਕਮੇਟੀ ਦੀ ਹੋਈ ਚੌਥੀ ਬੈਠਕ ਵੱਲੋਂ ਇਨ੍ਹਾਂ 36 ਉਮੀਦਵਾਰਾਂ ਨੂੰ ਟਿਕਟ ਮਿਲੀ ਹੈ।
ਭਾਜਪਾ ਦੀ ਦੂਜੀ ਸੂਚੀ ਵਿਚ ਆਂਧਰਾ ਪ੍ਰਦੇਸ਼, ਆਸਾਮ, ਮਹਾਂਰਾਸ਼ਟਰ ਅਤੇ ਉੜੀਸਾ ਦੀਆਂ ਲੋਕ ਸਭਾ ਸੀਟਾਂ ਲਈ 36 ਉਮੀਦਵਾਰਾਂ ਦੇ ਨਾਮ ਦੀ ਘੋਸ਼ਣਾ ਹੋਈ ਹੈ। ਇਸ ਸੂਚੀ ਵਿਚ ਸਭ ਤੋਂ ਉਪਰ ਨਾਮ ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਦਾ ਰਿਹਾ ਜੋ ਉੜੀਸਾ ਦੇ ਪੁਰੀ ਲੋਕ ਸਭਾ ਸੀਟ ਤੋਂ ਚੁਨਾਵ ਲੜਨਗੇ। ਇਸ ਤੋਂ ਪੁਰੀ ਦੀ ਸੀਟ ਤੇ ਇਸ ਵਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਲੜਨ ਦੀ ਵੀ ਖੂਬ ਚਰਚਾ ਹੋਈ ਸੀ।
ਪਰ ਭਾਜਪਾ ਨੇ ਅਪਣੀ ਪਹਿਲੀ ਸੂਚੀ ਵਿਚ ਪ੍ਰਧਾਨ ਮੰਤਰੀ ਨੂੰ ਇਕ ਵਾਰ ਫਿਰ ਵਾਰਾਣਸੀ ਤੋਂ ਹੀ ਉਤਾਰਨ ਦਾ ਫ਼ੈਸਲਾ ਕੀਤਾ ਹੈ। ਦੂਜੀ ਸੂਚੀ ਵਿਚ ਗਿਰੀਸ਼ ਬਾਪਟ ਦਾ ਨਾਮ ਵੀ ਸ਼ਾਮਲ ਹੈ ਜੋ ਮਹਾਂਰਾਸ਼ਟਰ ਦੇ ਪੁਣੇ ਲੋਕ ਸਭਾ ਸੀਟ ਤੋਂ ਚੁਣਾਵ ਲੜਨਗੇ।ਇਸ ਤੋਂ ਇਲਾਵਾ ਭਾਜਪਾ ਨੇ ਆਂਧਰਾ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਅਪਣੇ 51 ਉਮੀਦਵਾਰ, ਉੜੀਸਾ ਵਿਧਾਨ ਸਭਾ ਲਈ 22 ਉਮੀਦਵਾਰ ਅਤੇ ਮੇਘਾਲਿਆ ਦੀ ਸਲਸੇਲਾ ਵਿਧਾਨ ਸਭਾ ਸੀਟ ‘ਤੇ ਹੋਣ ਵਾਲੇ ਉਪ ਚੁਣਾਵ ਲਈ 1 ਉਮੀਦਵਾਰ ਦੀ ਘੋਸ਼ਣਾ ਕੀਤੀ।