ਛੱਤੀਸਗੜ੍ਹ ਦੇ ਨਰਾਇਣਪੁਰ ‘ਚ ਸੈਨਿਕਾਂ ਨਾਲ ਭਰੀ ਬੱਸ ਨੂੰ ਨਕਸਲੀਆਂ ਨੇ ਉਡਾਇਆ, ਤਿੰਨ ਜਵਾਨ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣਕਾਰੀ ਅਨੁਸਾਰ ਸਾਰੇ ਸੈਨਿਕ ਡੀਆਰਜੀ ਦੇ ਦੱਸੇ ਰਾਹ ‘ਤੇ ਜਾ ਰਹੇ ਹਨ। ਹਾਲਾਂਕਿ ਫਿਲਹਾਲ ਪੁਲਿਸ ਇਸ ਮਾਮਲੇ ਵਿਚ ਕੁਝ ਨਹੀਂ ਕਹਿ ਰਹੀ।

Indian Army

ਨਰਾਇਣਪੁਰ: ਛੱਤੀਸਗੜ੍ਹ ਦੇ ਨਰਾਇਣਪੁਰ ‘ਚ ਇਕ ਵੱਡਾ ਨਕਸਲਵਾਦੀ ਹਮਲਾ ਹੋਣ ਦੀ ਖ਼ਬਰ ਹੈ। ਸੈਨਿਕਾਂ ਨਾਲ ਭਰੀ ਬੱਸ ਨੂੰ ਨਕਸਲੀਆਂ ਨੇ ਉਡਾ ਦਿੱਤਾ ਹੈ। ਇਸ ਘਟਨਾ ਵਿੱਚ 3 ਜਵਾਨ ਸ਼ਹੀਦ ਹੋ ਗਏ ਹਨ,ਜਦਕਿ ਅੱਧੀ ਦਰਜਨ ਸੈਨਿਕ ਗੰਭੀਰ ਰੂਪ ਵਿੱਚ ਜ਼ਖਮੀ ਹਨ। ਜਾਣਕਾਰੀ ਅਨੁਸਾਰ ਸਾਰੇ ਸੈਨਿਕ ਡੀਆਰਜੀ ਦੇ ਜਵਾਨ ਸਨ। ਹਾਲਾਂਕਿ ਫਿਲਹਾਲ ਪੁਲਿਸ ਇਸ ਮਾਮਲੇ ਵਿਚ ਕੁਝ ਨਹੀਂ ਕਹਿ ਰਹੀ।