ਮੁਰਾਦਾਬਾਦ: ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਵਿਚ ਵੋਟਿੰਗ ਦੌਰਾਨ ਮੰਗਲਵਾਰ ਨੂੰ ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿਚ ਭਾਜਪਾ ਕਾਰਜਕਰਤਾਵਾਂ ਨੇ ਇਕ ਚੋਣ ਅਧਿਕਾਰੀ ਨੂੰ ਕੁਟ ਸੁਟਿਆ। ਸੂਤਰਾਂ ਮੁਤਾਬਕ ਭਾਜਪਾ ਕਾਰਜਕਰਤਾਵਾਂ ਦਾ ਅਰੋਪ ਹੈ ਕਿ ਚੋਣ ਅਧਿਕਾਰੀ ਵੋਟਿੰਗ ਦੌਰਾਨ ਵੋਟਰਾਂ ਨੂੰ ਸਮਾਜਵਾਦੀ ਪਾਰਟੀ ਲਈ ਸਾਈਕਲ ’ਤੇ ਬਟਨ ਦਬਾਉਣ ਨੂੰ ਕਹਿ ਰਿਹਾ ਸੀ।
ਮੁਰਾਦਾਬਾਦ ਤੋਂ ਸਮਾਜਵਾਦੀ ਪਾਰਟੀ ਦੇ ਐਸਟੀ ਹਸਨ ਚੋਣ ਲੜ ਰਹੇ ਹਨ ਜਦਕਿ ਕਾਂਗਰਸ ਤੋਂ ਇਮਰਾਨ ਪ੍ਰਤਾਪਗੜੀ ਮੈਦਾਨ ਵਿਚ ਉਤਰੇ ਹਨ। ਭਾਜਪਾ ਵੱਲੋਂ ਕੁੰਵਰ ਸਰਵੇਸ਼ ਸਿੰਘ ਚੋਣ ਲੜਨਗੇ। ਮੁਰਾਦਾਬਾਦ ਦੇ ਬੂਥ ਨੰਬਰ 231 ’ਤੇ ਫਰਜ਼ੀ ਵੋਟਿੰਗ ’ਤੇ ਕਾਫੀ ਹੰਗਾਮਾ ਹੋਇਆ ਹੈ। ਇਸ ਦੌਰਾਨ ਭਾਜਪਾ ਕਾਰਜਕਰਤਾਵਾਂ ਨੇ ਇਕ ਚੋਣ ਅਧਿਕਾਰੀ ’ਤੇ ਸਮਾਜਵਾਦੀ ਪਾਰਟੀ ਲਈ ਵੋਟ ਪਾਉਣ ਦੀ ਅਪੀਲ ਕਰਨ ਦਾ ਅਰੋਪ ਲਗਾਇਆ ਹੈ।
ਇਹ ਅਰੋਪ ਲਗਾਉਂਦੇ ਹੋਏ ਭਾਜਪਾ ਕਾਰਜਕਰਤਾ ਨੇ ਮੁਹੰਮਦ ਜੁਬੈਰ ਨਾਮ ਦੇ ਚੋਣ ਅਧਿਕਾਰੀ ਨੂੰ ਕੁੱਟ ਦਿੱਤਾ। ਉੱਥੇ ਮੌਜੂਦ ਸੁਰੱਖਿਆ ਬਲਾਂ ਨੇ ਇਸ ਮਾਮਲੇ ਨੂੰ ਸ਼ਾਂਤ ਕੀਤਾ। ਹੁਣ ਉੱਥੇ ਸ਼ਾਂਤੀਪੂਰਣ ਮਾਹੌਲ ਬਣਿਆ ਹੋਇਆ ਹੈ। ਅਰੋਪ ਲੱਗਣ ਤੋਂ ਬਾਅਦ ਚੋਣ ਅਧਿਕਾਰੀ ਨੂੰ ਵੋਟਿੰਗ ਕੇਂਦਰ ਤੋਂ ਹਟਾ ਦਿੱਤਾ ਗਿਆ ਹੈ। ਦਸ ਦਈਏ ਕਿ ਮੁਰਾਦਾਬਾਦ ਸੀਟ ਤੋਂ 2914 ਵਿਚ ਪਹਿਲੀ ਵਾਰ ਭਾਜਪਾ ਤੋਂ ਜਿੱਤ ਹਾਸਲ ਕੀਤੀ ਸੀ।
ਇਸ ਸੀਟ ਦੇ ਦਿਗ਼ਜ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਕਾਂਗਰਸ ਦੇ ਟਿਕਟ ’ਤੇ ਜਿੱਤ ਕੇ ਲੋਕ ਸਭਾ ਪਹੁੰਚ ਚੁੱਕੇ ਹਨ। ਮੁਰਾਦਾਬਾਦ ਤੋਂ ਇਸ ਵਾਰ 13 ਉਮੀਦਵਾਰ ਮੈਦਾਨ ਵਿਚ ਹਨ। ਹਾਲਾਂਕਿ ਮੁੱਖ ਮੁਕਾਬਲਾ ਸਪਾ-ਬਸਪਾ ਗਠਜੋੜ, ਭਾਜਪਾ ਅਤੇ ਕਾਂਗਰਸ ਵਿਚ ਹੀ ਹੈ। ਅਜਿਹੀਆਂ ਘਟਨਾਵਾਂ ਹੋਰਨਾਂ ਥਾਵਾਂ ’ਤੇ ਵੀ ਹੋ ਚੁੱਕੀਆਂ ਹਨ।
ਚੋਣਾਂ ਵਿਚ ਲੜਾਈਆਂ ਬਹੁਤ ਹੁੰਦੀਆਂ ਹਨ ਇਸ ਲਈ ਸੁਰੱਖਿਆ ਬਲਾਂ ਦਾ ਪ੍ਰਬੰਧ ਹਰ ਕੇਂਦਰ ਦੇ ਬੂਥਾਂ ਵਿਚ ਕੀਤਾ ਗਿਆ ਜਾਂਦਾ ਹੈ। ਇਸ ਲੜਾਈ ਦੀਆਂ ਫੋਟੋਆਂ ਅਤੇ ਵੀਡੀਉ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਕੀਤੇ ਗਏ ਹਨ। ਇਸ ਤੋਂ ਇਲਾਵਾ ਟਵਿਟਰ ’ਤੇ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ।