ਪ੍ਰਿਅੰਕਾ ਨੇ ਸਮਰਿਤੀ ਨੂੰ ਘੇਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸੇ ਨੌਜਵਾਨ ਨੂੰ ਰੁਜ਼ਗਾਰ ਨਹੀਂ ਮਿਲਿਆ: ਪ੍ਰਿਅੰਕਾ ਗਾਂਧੀ

Priyanka Gandhi slams Smriti Irani over shoes distribution

ਅਮੇਠੀ: ਕਾਂਗਰਸ ਜਰਨਰ ਸਕੱਤਰ ਪ੍ਰਿਅੰਕਾ ਗਾਂਧੀ ਨੇ ਸੋਮਵਾਰ ਨੂੰ ਇਕ ਸਭਾ ਵਿਚ ਲੋਕਾਂ ਨੂੰ ਕਿਹਾ ਸੀ ਕਿ ਅਮੇਠੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸਮਰਿਤੀ ਇਰਾਨੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਨੀਵਾਂ ਦਿਖਾਉਣ ਲਈ ਇੱਥੇ ਦੇ ਲੋਕਾਂ ਨੂੰ ਜੁੱਤੀਆਂ ਵੰਡ ਕੇ ਅਮੇਠੀ ਦਾ ਨਿਰਾਦਰ ਕੀਤਾ ਹੈ। ਪ੍ਰਿਅੰਕਾ ਨੇ ਸਭਾ ਵਿਚ ਕਿਹਾ ਕਿ ਸਮਰਿਤੀ ਲੋਕਾਂ ਨੂੰ ਝੂਠ ਬੋਲ ਰਹੀ ਹੈ ਕਿ ਰਾਹੁਲ ਅਮੇਠੀ ਨਹੀਂ ਆਉਂਦੇ। ਇੱਥੋਂ ਦੇ ਲੋਕਾਂ ਨੂੰ ਸਾਰੀ ਸੱਚਾਈ ਪਤਾ ਹੈ।

ਲੋਕ ਇਹ ਵੀ ਜਾਣਦੇ ਹਨ ਕਿ ਕਿਸ ਦੇ ਦਿਲ ਵਿਚ ਅਮੇਠੀ ਹੈ ਕਿਸ ਦੇ ਦਿਲ ਵਿਚ ਨਹੀਂ। ਉਸ ਨੇ ਅਮੇਠੀ ਦਾ ਨਿਰਾਦਰ ਕੀਤਾ ਹੈ। ਅਮੇਠੀ ਅਤੇ ਰਾਇਬਰੇਲੀ ਦੇ ਲੋਕਾਂ ਨੇ ਕਦੇ ਕਿਸੇ ਤੋਂ ਭੀਖ ਨਹੀਂ ਮੰਗੀ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਤੁਸੀਂ ਸਾਰੇ ਸਮਰਿਤੀ ਨੂੰ ਸਿਖਾਓ ਕਿ ਅਮੇਠੀ ਅਤੇ ਰਾਇਬਰੇਲੀ ਦੇ ਲੋਕ ਅਪਣੀ ਇੱਜ਼ਤ ਕਰਦੇ ਹਨ ਅਤੇ ਭੀਖ ਨਹੀਂ ਮੰਗਦੇ।

ਭੀਖ ਮੰਗਣੀ ਹੈ ਤਾਂ ਸਮਰਿਤੀ ਮੰਗੇ ਵੋਟਾਂ ਦੀ। ਸਮਰਿਤੀ ਇਰਾਨੀ ਨੇ ਹਾਲ ਹੀ ਵਿਚ ਅਮੇਠੀ ਦੇ ਗੌਰੀਗੰਜ ਖੇਤਰ ਵਿਚ ਇਕ ਲੋਕ ਸਭਾ ਵਿਚ ਕਥਿਤ ਤੌਰ ਤੇ ਕਿਹਾ ਸੀ ਕਿ ਬਰੌਲਿਆ ਪਿੰਡ ਦੇ ਪ੍ਰਧਾਨ ਜਦੋਂ ਉਸ ਨੂੰ ਮਿਲਣ ਲਈ ਦਿੱਲੀ ਗਏ ਸਨ ਤਾਂ ਉਹਨਾਂ ਦੇ ਪੈਰਾਂ ਵਿਚ ਢੰਗ ਦੀ ਚੱਪਲ ਨਹੀਂ ਸੀ ਤਾਂ ਉਸ ਵਕਤ ਮੈਂ ਉਸ ਦੀ ਵਿਵਸਥਾ ਕੀਤੀ ਸੀ ਅਤੇ ਪਿੰਡ ਦੇ ਲੋਕਾਂ ਨੂੰ ਵੀ 16 ਕਰੋੜ ਰੁਪਏ ਦਿੱਤੇ ਸਨ। ਅਮੇਠੀ ਵਿਚ ਫੂਡ ਪਾਰਕ ਬਣਨ ਨਾਲ ਖੇਤਰ ਦੇ ਪੰਜ ਲੱਖ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਸੀ, ਉਹਨਾਂ ਨੇ ਫੂਡ ਪਾਰਕ ਕਿਉਂ ਰੋਕ ਦਿੱਤਾ।

ਤੁਸੀਂ ਜੇਕਰ ਭਲਾ ਚਾਹੁੰਦੇ ਹੋ ਤਾਂ ਅਮੇਠੀ ਵਿਚ ਫੂਡ ਪਾਰਕ ਖੋਲੇਗੇ ਕਿ ਜੁੱਤੀਆਂ ਵੰਡੋਗੇ? ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਮੇਠੀ ਦੇ ਪਿੰਡਾਂ ਵਿਚ ਜਾਂਦੇ ਹੁੰਦੇ ਸਨ ਅਤੇ ਉੱਥੋਂ ਦੇ ਸਾਰੇ ਲੋਕਾਂ ਨੂੰ ਮਿਲਦੇ ਸਨ। ਵਾਰਾਣਸੀ ਵਿਚ ਕੀ ਸਥਿਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਣੇ ਹੀ ਖੇਤਰ ਦੇ ਲੋਕਾਂ ਦਾ ਹਾਲ ਨਹੀਂ ਪੁਛਦੇ। ਪ੍ਰਿਅੰਕਾ ਨੇ ਕਿਹਾ ਕਿ ਅੱਜ ਛੋਟੇ ਛੋਟੇ ਉਦਯੋਗ ਬੰਦ ਹੋ ਚੁੱਕੇ ਹਨ।

ਕਿਸੇ ਨੌਜਵਾਨ ਨੂੰ ਰੁਜ਼ਗਾਰ ਨਹੀਂ ਮਿਲਿਆ। ਇਸ ਸਰਕਾਰ ਦੇ ਰਾਜ ਵਿਚ 50 ਲੱਖ ਰੁਜ਼ਗਾਰ ਘਟ ਗਏ ਹਨ। ਇਹ ਰੁਜ਼ਗਾਰ ਵੀ ਉਹਨਾਂ ਲੋਕਾਂ ਨੇ ਘਟਾਏ ਹਨ ਜਿਹਨਾਂ ਨੇ ਹਰ ਸਾਲ ਦੋ ਕਰੋੜ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਕਾਂਗਰਸ ਨੂੰ ਵੋਟਾਂ ਪਾ ਕੇ ਜਤਾਉ। ਭਾਜਪਾ ਅਮੇਠੀ ਨੂੰ ਹੀ ਨਹੀਂ ਬਲਕਿ ਸਾਰੇ ਦੇਸ਼ ਨਾਲ ਵਿਸ਼ਵਾਸਘਾਤ ਕਰ ਰਹੀ ਹੈ।