ਦੋ ਮਹੀਨਿਆਂ ਤੋਂ ਨਾ ਮਿਲੀ ਤਨਖ਼ਾਹ, ਤਾਂ ਵਿਅਕਤੀ ਘਾਹ ਖਾਣ ਨੂੰ ਹੋਇਆ ਮਜ਼ਬੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਦੇ ਕਾਰਨ ਲਾਏ ਲੌਕਡਾਊਨ ਵਿਚ ਕੰਮਕਾਰ ਬੰਦ ਹੋਣ ਕਰਕੇ ਜਿੱਥੇ ਲੋਕ ਆਪਣੇ ਘਰਾਂ ਵਿਚ ਬੈਠੇ ਹਨ ਅਤੇ ।

gurugram

ਕਰੋਨਾ ਵਾਇਰਸ ਦੇ ਕਾਰਨ ਲਾਏ ਲੌਕਡਾਊਨ ਵਿਚ ਕੰਮਕਾਰ ਬੰਦ ਹੋਣ ਕਰਕੇ ਜਿੱਥੇ ਲੋਕ ਆਪਣੇ ਘਰਾਂ ਵਿਚ ਬੈਠੇ ਹਨ ਅਤੇ । ਅਜਿਹੇ ਵਿਚ ਬਹੁਤ ਸਾਰੇ ਲੋਕਾਂ ਨੂੰ ਦੋ ਵੇਲੇ ਦੀ ਰੋਟੀ ਨਹੀਂ ਨਸੀਬ ਹੋ ਰਹੀ। ਇਸ ਤਰ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜੀ ਨਾਲ ਵਾਇਰਸ ਹੋ ਰਿਹਾ ਹੈ। ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਆਦਮੀ ਪਹਿਲਾਂ ਘਾਹ ਖਾਂਦਾ ਹੈ ਅਤੇ ਫਿਰ ਉਸ ਨੂੰ ਕਿਸੇ ਤਰ੍ਹਾਂ ਖਾਣ ਤੋਂ ਬਾਅਦ ਉਸ ਉਪਰ ਦੀ ਪਾਣੀ ਪੀਂਦਾ ਹੈ ਅਤੇ ਫਿਰ ਉਥੇ ਹੀ ਸੋ ਜਾਂਦਾ ਹੈ।

ਦੱਸ ਦੱਈਏ ਕਿ ਇਹ ਵਿਅਕਤੀ ਗੁਰੂਗਰਾਮ ਵਿਚ ਇਕ ਦੂਰਸੰਚਾਰ ਕੰਪਨੀ ਬੀਐਸਐਨਐਲ ਵਿਚ ਸੁਰੱਖਿਆ ਗਾਰਡ ਦਾ ਕੰਮ ਕਰਦਾ ਹੈ। ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਹੁਣ ਇਹ ਘਾਹ ਖਾਣ ਲਈ ਮਜਬੂਰ ਹੈ। ਜ਼ਿਕਰਯੋਗ ਹੈ ਕਿ ਇਸ ਵਿਅਕਤੀ ਦਾ ਨਾਮ ਸੰਜੀਵ ਹੈ ਅਤੇ ਅਸਲ ਵਿਚ ਇਹ ਪੰਜਾਬ ਸੂਬੇ ਦਾ ਰਹਿਣ ਵਾਲਾ ਹੈ ਪਰ ਆਪਣੇ ਪਰਿਵਾਰ ਦਾ ਪੇਟ ਪਾਲਣ ਦੇ ਲਈ ਇਥੇ ਸੈਂਕੜੇ ਕਿਲੋਮੀਟਰ ਦਾ ਸਫਰ ਤੈਅ ਕਰਕੇ ਆਇਆ ਹੈ।

ਉਧਰ ਇਸ ਸੁਰੱਖਿਆ ਅਧਿਕਾਰੀ ਸੰਜੀਵ ਦਾ ਕਹਿਣ ਹੈ ਕਿ ਇਥੇ ਕੰਮ ਕਰਨ ਤੋਂ ਪਹਿਲਾਂ ਉਹ ਇਕ ਨਿੱਜੀ ਕੰਪਨੀ ਵਿਚ ਡਰਾਇਵਰ ਸੀ ਪਰ ਉਥੇ ਨੌਕਰੀ ਛੱਡਣ ਤੋਂ ਬਾਅਦ ਹੁਣ ਉਹ ਬੀਐਸਐਨਐਲ ਕੰਪਨੀ ਵਿਚ ਗਾਰਡ ਦੀ ਨੋਕਰੀ ਕਰਨ ਲੱਗਾ ਸੀ। ਇਸ ਸੁਰੱਖਿਆ ਕੰਪਨੀ ਵੱਲੋਂ ਪਿਛਲੇ ਦੋ ਮਹੀਨੇ ਤੋਂ ਸੰਜੀਵ ਨੂੰ ਇਕ ਵੀ ਪੈਸਾ ਨਾ ਦੇਣ ਤੇ ਮਜ਼ਬੂਰੀ ਵਿਚ ਉਸ ਨੂੰ ਇਹ ਘਾਹ ਖਾਣਾ ਪਿਆ।

ਉਧਰ ਇਸ ਬਾਰੇ ਬੀਐਸਐਨਐਲ ਵਿਚ ਕੰਮ ਕਰਦੇ ਸੁਰੱਖਿਆ ਕਰਮਚਾਰੀ ਦੇਸਰਾਜ, ਪਰਵੀਨ ਅਤੇ ਰਾਮ ਸਿੰਘ ਨੇ ਦੱਸਿਆ ਕਿ ਜਦੋਂ ਇਹ ਲੋਕ ਆਪਣੇ ਸੁਰੱਖਿਆ ਇੰਚਾਰਜ ਨਾਲ ਪੈਸੇ ਦੀ ਗੱਲ ਕਰਦੇ ਹਨ, ਤਾਂ ਉਹ ਤਨਖ਼ਾਹ ਦੇਣ ਦੀ ਗੱਲ ਕਹਿ ਕਿ ਇਨ੍ਹਾਂ ਨੂੰ ਟਾਲ ਦਿੰਦੇ ਹਨ।  ਭਾਂਵੇ ਕਰਿ ਸਰਕਾਰਾਂ ਵੱਲੋਂ ਜਰੂਰਤਮੰਦਾਂ ਤੱਕ ਰਾਸ਼ਨ ਵੀ ਪਹੁੰਚਾਇਆ ਜਾ ਰਿਹਾ ਪਰ ਫਿਰ ਵੀ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ  ਰੋਟੀ ਨਾ ਮਿਲਣ ਕਾਰਨ ਘਾਹ ਖਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।