100 ਸੀਟਾਂ ਤੋਂ ਪਾਰ ਜਾਵੇਗੀ ਯੂਪੀਏ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੁਝਾਨਾਂ ਵਿਚ ਐਨਡੀਏ ਨੂੰ ਬਹੁਮਤ ਦੇ ਆਸਾਰ

Loksabha Elections-2019 EC trendsbjp NDA Congress UPA

ਨਵੀਂ ਦਿੱਲੀ: 17 ਲੋਕ ਸਭਾ ਚੋਣਾਂ ਦੇ ਗਠਨ ਲਈ 542 ਸੀਟਾਂ ਤੇ 11 ਅਪ੍ਰੈਲ ਤੋਂ 19 ਮਈ ਨੂੰ ਸੱਤ ਪੜਾਵਾਂ ਵਿਚ ਮੁਕੰਮਲ ਹੋਈਆਂ ਚੋਣਾਂ ਤੋਂ ਬਾਅਦ ਵੀਰਵਾਰ ਨੂੰ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਚੋਣ ਕਮਿਸ਼ਨ ਦੇ ਅਧਿਕਾਰਕ ਰੁਝਾਨਾਂ ਅਨੁਸਾਰ ਭਾਜਪਾ 229 ਸੀਟਾਂ ਤੇ ਅੱਗੇ ਚਲ ਰਹੀ ਹੈ ਜਦਕਿ ਕਾਂਗਰਸ 56 ਸੀਟਾਂ ਤੋਂ ਅੱਗੇ ਚਲ ਰਹੀ ਹੈ। ਮੁੱਖ ਉਮੀਦਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ ਤੋਂ ਅੱਗੇ ਚਲ ਰਹੇ ਹਨ।

 



 

 

ਜਦਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੇਰਲ ਦੇ ਵਾਇਨਾਡ ਸੀਟ ਤੋਂ ਅੱਗੇ ਚਲ ਰਹੇ ਹਨ। ਹਾਲਾਂਕਿ ਰਾਹੁਲ ਗਾਂਧੀ ਅਪਣੀ ਪ੍ਰੰਪਰਿਕ ਸੀਟ ਅਮੇਠੀ ਤੋਂ ਪਿੱਛੇ ਚਲ ਰਹੇ ਹਨ। ਜਿੱਥੇ ਉਹਨਾਂ ਦਾ ਮੁਕਾਬਲਾ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨਾਲ ਹੈ। ਉਤਰ ਪ੍ਰਦੇਸ਼ ਦੀ ਰਾਇਬਰੇਲੀ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਸੋਨੀਆਂ ਗਾਂਧੀ ਅੱਗੇ ਚਲ ਰਹੀ ਹੈ। ਇੱਥੇ ਉਹਨਾਂ ਦਾ ਮੁਕਾਬਲਾ ਭਾਜਪਾ ਦੇ ਦਿਨੇਸ਼ ਪ੍ਰਤਾਪ ਸਿੰਘ ਨਾਲ ਹੈ।

 



 

 

ਉਤਰ ਪ੍ਰਦੇਸ਼ ਦੇ ਪੀਲੀਭੀਤ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਵਰੁਣ ਗਾਂਧੀ ਅੱਗੇ ਚਲ ਰਹੇ ਹਨ ਜਿੱਥੇ ਉਹਨਾਂ ਦੀ ਟੱਕਰ ਮਹਾਂਗਠਜੋੜ ਦੇ ਉਮੀਦਵਾਰ ਹੇਮਰਾਜ ਵਰਮਾ ਨਾਲ ਹੈ। ਸੁਲਤਾਨਪੁਰ ਸੀਟ ਤੋਂ ਭਾਜਪਾ ਉਮੀਦਵਾਰ ਮੇਨਕਾ ਗਾਂਧੀ ਅੱਗੇ ਚਲ ਰਹੀ ਹੈ ਉਹਨਾਂ ਦਾ ਮੁਕਾਬਲਾ ਮਹਾਂਗਠਜੋੜ ਦੇ ਉਮੀਦਵਾਰ ਚੰਦਰ ਭਦਰ ਸਿੰਘ ਸੋਨੂੰ ਨਾਲ ਹੈ।

ਬਿਹਾਰ ਦੇ ਬੇਗੁਸਰਾਏ ਸੀਟ ਤੋਂ ਭਾਜਪਾ ਦੇ ਗਿਰਿਰਾਜ ਸਿੰਘ ਅੱਗੇ ਚਲ ਰਹੇ ਹਨ ਉਹਨਾਂ ਦੇ ਸਾਹਮਣੇ ਮੁਕਾਬਲੇ ਵਿਚ ਭਾਕਪਾ ਦੇ ਕਨੱਈਆ ਕੁਮਾਰ ਹਨ। ਦਸ ਦਈਏ ਕਿ ਮੌਜੂਦਾ ਲੋਕ ਸਭਾ ਦਾ ਕਾਰਜਕਾਲ 3 ਜੂਨ ਨੂੰ ਖ਼ਤਮ ਹੋ ਜਾਵੇਗਾ।