ਬੈਂਕ ਮੈਨੇਜਰ ਨੇ ਫ਼ਸਲ 'ਤੇ ਲੋਨ ਲੈਣ ਗਈ ਔਰਤ ਨਾਲ ਕੀਤੀ ਇਹ ਸ਼ਰਮਨਾਕ ਹਰਕਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਦੇ ਬੁਲਢਾਣਾ ਵਿਚ ਸੈਂਟਰਲ ਬੈਂਕ ਆਫ਼ ਇੰਡੀਆ ਦੇ ਇਕ ਬ੍ਰਾਂਚ ਮੈਨੇਜਰ ਰਾਜੇਸ਼ ਹਿਵਾਸੇ 'ਤੇ ਦੋਸ਼ ਹੈ ਕਿ ਉਸ ਨੇ ਫ਼ਸਲ 'ਤੇ ਲੋਨ ...

bank

ਨਵੀਂ ਦਿੱਲੀ : ਮਹਾਰਾਸ਼ਟਰ ਦੇ ਬੁਲਢਾਣਾ ਵਿਚ ਸੈਂਟਰਲ ਬੈਂਕ ਆਫ਼ ਇੰਡੀਆ ਦੇ ਇਕ ਬ੍ਰਾਂਚ ਮੈਨੇਜਰ ਰਾਜੇਸ਼ ਹਿਵਾਸੇ 'ਤੇ ਦੋਸ਼ ਹੈ ਕਿ ਉਸ ਨੇ ਫ਼ਸਲ 'ਤੇ ਲੋਨ ਦੇਣ ਲਈ ਇਕ ਕਿਸਾਨ ਦੀ ਪਤਨੀ ਦੇ ਨਾਲ ਸੈਕਸ ਦੀ ਮੰਗ ਕੀਤੀ। ਮੈਨੇਜਰ ਦੇ ਵਿਰੁਧ ਮਾਮਲਾ ਦਰਜ ਕਰ ਲਿਆ ਗਿਅ ਹੈ। ਫਿਲਹਾਲ ਉਹ ਫ਼ਰਾਰ ਹੈ। ਪੁਲਿਸ ਨੇ ਦਸਿਆ ਕਿ ਵੀਰਵਾਰ ਸਵੇਰੇ ਮਲਕਪੁਰ ਤਹਿਸੀਲ ਦੇ ਦਤਾਲਾ ਵਿਚ ਔਰਤ ਅਪਣੇ ਪਤੀ ਦੇ ਨਾਲ ਫ਼ਸਲ ਦੇ ਲਈ ਬੈਂਕ ਵਿਚ ਲੋਨ ਦੀ ਅਰਜ਼ੀ ਦੇਣ ਲਈ ਪਹੁੰਚੀ ਸੀ।

ਬ੍ਰਾਂਚ ਮੈਨੇਜਰ ਰਾਜੇਸ਼ ਹਿਵਾਸੇ ਨੇ ਲੋਨ ਲਈ ਔਰਤ ਦਾ ਨਾਮ ਪਤਾ ਦੇਖਿਆ ਅਤੇ ਇਸ ਤੋਂ ਬਾਅਦ ਉਸ ਨੂੰ ਬੁਲਾ ਕੇ ਉਸ ਦੇ ਨਾਲ ਭੱਦੀ ਭਾਸ਼ਾ ਵਿਚ ਗੱਲਬਾਤ ਕਰਦੇ ਹੋਏ ਸੈਕਸ ਦੀ ਮੰਗ ਕੀਤੀ। ਇਸ ਤੋਂ ਬਾਅਦ ਹਿਵਾਸੇ ਨੇ ਇਕ ਚੌਕੀਦਾਰ ਨੂੰ ਮਹਿਲਾ ਦੇ ਘਰ ਭੇਜ ਕੇ ਇਸ ਦੇ ਲਈ ਦਬਾਅ ਪਾਉਣਾ ਚਾਹਿਆ। ਚੌਕੀਦਾਰ ਨੇ ਔਰਤ ਨੂੰ ਕਿਹਾ ਕਿ ਜੇਕਰ ਉਹ ਮੈਨੇਜਰ ਹਿਵਾਸੇ ਦੀ ਗੱਲ ਮੰਨ ਲੈਂਦੀ ਹੈ ਤਾਂ ਉਹ ਖੇਤੀ ਦਾ ਲੋਨ ਪਾਸ ਕਰ ਦੇਣਗੇ ਅਤੇ ਉਸ ਨਾਲ ਜੁੜੇ ਫ਼ਾਇਦੇ ਵੀ ਵਧਾ ਦੇਣਗੇ। 
ਔਰਤ ਨਾਲ ਇਸ ਨਾਲ ਜੁੜੀ ਫ਼ੋਨ ਕਾਲ ਨੂੰ ਰਿਕਾਰਡ ਕਰ ਕੇ ਉਸੇ ਦਿਨ ਪੁਲਿਸ ਨੂੰ ਇਸ ਦੀ ਸ਼ਿਕਾਇਤ ਕਰ ਦਿਤੀ।

ਮੈਨੇਜਰ ਅਤੇ ਚੌਕੀਦਾਰ ਦੇ ਵਿਰੁਧ ਆਈਪੀਸੀ ਦੀਆਂ ਧਾਰਾਵਾਂ ਤਹਿਤ ਸ਼ਿਕਾਇਤ ਦਰਜ ਕਰ ਲਈ ਗਈ ਹੈ। ਅਤਿਆਚਾਰ ਦੀ ਰੋਕਥਾਮ ਕਾਨੂੰਨ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਦੋਵੇਂ ਦੋਸ਼ੀ ਫ਼ਰਾਰ ਹਨ ਅਤੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ,

ਜਿਸ ਵਿਚ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਅਧਿਕਾਰੀ ਨੇ ਕਿਸੇ ਕੰਮ ਨੂੰ ਕਰਵਾਉਣ ਲਈ ਕਿਸੇ ਔਰਤ ਤੋਂ ਇਸ ਤਰ੍ਹਾਂ ਦੀ ਮੰਗ ਕੀਤੀ ਹੋਵੇ। ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ, ਜਿਨ੍ਹਾਂ ਲਈ ਕਈ ਤਰ੍ਹਾਂ ਦੇ ਕਾਨੂੰਨ ਵੀ ਲਿਆਂਦੇ ਗਏ ਹਨ। ਇਸ ਤੋਂ ਇਲਾਵਾ ਕਈ ਵੱਡੇ-ਵੱਡੇ ਰਾਜਨੇਤਾਵਾਂ 'ਤੇ ਵੀ ਇਸ ਤਰ੍ਹਾਂ ਦੇ ਦੋਸ਼ ਲਗਦੇ ਰਹੇ ਹਨ।