ਰਾਮ ਕਥਾ ਸੁਣ ਰਹੇ ਲੋਕਾਂ 'ਤੇ ਡਿੱਗਿਆ ਪੰਡਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

14 ਦੀ ਹੋਈ ਮੌਤ, ਕਈ ਜ਼ਖ਼ਮੀ

Tent fall on people listening ramkatha in barmer 14 die

ਰਾਜਸਥਾਨ: ਰਾਜਸਥਾਨ ਦੇ ਬਾੜਮੇਰ ਵਿਚ ਰਾਮਕਥਾ ਦੌਰਾਨ ਪੰਡਾਲ ਡਿੱਗਣ ਕਾਰਨ ਵੱਡਾ ਹਾਦਸਾ ਹੋ ਗਿਆ। ਹਾਦਸੇ ਵਿਚ 14 ਲੋਕਾਂ ਦੀ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ 24 ਲੋਕ ਜ਼ਖ਼ਮੀ ਹੋ ਗਏ ਹਨ। ਘਟਨਾ ਐਤਵਾਰ ਸ਼ਾਮ ਦੀ ਹੈ।

ਘਟਨਾ ਬਾੜਮੇਰ ਦੇ ਜਸੋਲ ਕਸਬੇ ਦੀ ਹੈ। ਪੰਡਾਲ ਡਿੱਗਣ ਦਾ ਕਾਰਨ ਤੂਫ਼ਾਨ ਦਸਿਆ ਜਾ ਰਿਹਾ ਹੈ। ਜਿਸ ਵਕਤ ਪੰਡਾਲ ਡਿੱਗਿਆ ਉਸ ਸਮੇਂ ਰਾਮਕਥਾ ਜਾਰੀ ਸੀ ਅਤੇ ਵੱਡੀ ਸੰਖਿਆ ਵਿਚ ਲੋਕ ਕਥਾ ਸੁਣਨ ਆਏ ਹੋਏ ਸਨ।

ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਪੰਡਾਲ ਡਿੱਗਣ ਤੋਂ ਬਾਅਦ ਬਾਰਿਸ਼ ਦੇ ਚਲਦੇ ਕਰੰਟ ਵੀ ਫੈਲ ਗਿਆ ਅਤੇ ਲੋਕ ਇਸ ਦੀ ਲਪੇਟ ਵਿਚ ਆ ਗਏ। ਹਾਦਸੇ ਤੋਂ ਬਾਅਦ ਚਾਰੇ ਪਾਸੇ ਹਫੜਾ-ਦਫੜੀ ਮਚ ਗਈ। ਜ਼ਖ਼ਮੀਆਂ ਨੂੰ ਇਲਾਜ ਲਈ ਪ੍ਰਾਈਵੇਟ ਵਹੀਕਲਸ ਨਾਲ ਹਸਪਤਾਲ ਪਹੁੰਚਾਇਆ ਗਿਆ। ਸੀਐਮ ਅਸ਼ੋਕ ਗਹਲੋਤ ਨੇ ਵੀ ਬਚਾਅ ਕਰਾਜ ਦੀ ਜਾਣਕਾਰੀ ਦਿੱਤੀ।

ਗਹਲੋਤ ਨੇ ਪ੍ਰਸ਼ਾਸਨ ਨੂੰ ਪੀੜਤ ਪਰਵਾਰਾਂ ਲਈ ਸਾਰੇ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ’ਤੇ ਦੁੱਖ ਜਤਾਇਆ। ਪੀਐਮ ਨੇ ਕਿਹਾ ਕਿ ਪੰਡਾਲ ਦਾ ਡਿੱਗਣਾ ਬਦਕਿਸਮਤੀ ਹੈ। ਪੀੜਤ ਪਰਵਾਰਾਂ ਨਾਲ ਉਹਨਾਂ ਦੀਆਂ ਸੰਵੇਦਨਾਵਾਂ ਹਨ। ਉਹ ਜ਼ਖ਼ਮੀ ਲੋਕਾਂ ਦੇ ਜਲਦੀ ਠੀਕ ਹੋਣ ਦੀ ਪ੍ਰਾਥਨਾ ਕਰਦਾ ਹੈ।