ਦਿੱਲੀ ‘ਚ ਮਹਿਲਾ ਪੱਤਰਕਾਰ ‘ਤੇ ਅਣਪਛਾਤੇ ਬਦਮਾਸ਼ਾਂ ਨੇ ਕੀਤਾ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਧਾਨੀ ਦਿੱਲੀ ਦੇ ਵਸੁੰਦਰਾ ਇਨਕਲੇਵ ਇਲਾਕੇ ਵਿਚ ਇਕ ਮਹਿਲਾ ਪੱਤਰਕਾਰ ਮਿਤਾਲੀ ਚੰਦੌਲਾ ‘ਤੇ ਨਕਾਬਪੋਸ਼ ਬਦਮਾਸ਼ਾਂ ਨੇ ਉਹਨਾਂ ਦੀ ਕਾਰ ‘ਤੇ ਫਾਇਰਿੰਗ ਕੀਤੀ ਹੈ।

Mitali Chandola

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਵਸੁੰਦਰਾ ਇਨਕਲੇਵ ਇਲਾਕੇ ਵਿਚ ਇਕ ਮਹਿਲਾ ਪੱਤਰਕਾਰ ਮਿਤਾਲੀ ਚੰਦੌਲਾ ‘ਤੇ ਨਕਾਬਪੋਸ਼ ਬਦਮਾਸ਼ਾਂ ਨੇ ਉਹਨਾਂ ਦੀ ਕਾਰ ‘ਤੇ ਫਾਇਰਿੰਗ ਕੀਤੀ ਹੈ, ਜਿਸ ਦੌਰਾਨ ਉਹ ਜ਼ਖਮੀ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਮਿਤਾਲੀ ਨੋਇਡਾ ਵਿਚ ਰਹਿੰਦੀ ਹੈ। ਬੀਤੀ ਰਾਤ 12.30 ਵਜੇ ਉਹ ਅਪਣੀ ਕਾਰ ਵਿਚ ਜਾ ਰਹੀ ਸੀ। ਉਸੇ ਸਮੇਂ ਇਕ ਕਾਰ ਵਿਚ ਸਵਾਰ ਬਦਮਾਸ਼ਾਂ ਨੇ ਪਿੱਛੇ ਤੋਂ ਫਾਇਰਿੰਗ ਕੀਤੀ। ਜਿਸ ਵਿਚ ਇਕ ਗੋਲੀ ਉਸ ਦੇ ਹੱਥ ‘ਤੇ ਲੱਗੀ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ। ਫਿਲਹਾਲ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਬਦਮਾਸਾਂ ਨੇ ਪਹਿਲਾਂ ਉਸ ਦੀ ਕਾਰ ‘ਤੇ ਆਂਡੇ ਸੁੱਟੇ ਸਨ। ਅਤੇ ਬਾਅਦ ਵਿਚ ਫਾਇਰਿੰਗ ਕੀਤੀ। ਫਿਲਹਾਲ ਮਿਤਾਲੀ ਨੂੰ ਧਰਮਸ਼ਿਲਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਹਮਲਾ ਕਿਸੇ ਨਿੱਜੀ ਰੰਜਸ਼ ਕਾਰਨ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਤੋਂ ਬਾਅਦ ਬਦਮਾਸ਼ ਉਥੋਂ ਫਰਾਰ ਹੋ ਗਏ ਸਨ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ ਇਕ ਹਫ਼ਤੇ ਪਹਿਲਾਂ ਵੀ ਦਿੱਲੀ ਦੇ ਬਾਲਾਪੁਲਾ ਫਲਾਈਓਵਰ ‘ਤੇ ਇਕ ਪੱਤਰਕਾਰ ਦੀ ਕਾਰ ‘ਤੇ ਫਾਇਰਿੰਗ ਕੀਤੀ ਸੀ। ਇਸੇ ਤਰ੍ਹਾਂ ਦੀ ਇਕ ਘਟਨਾ ਸਾਲ 2008 ਵਿਚ ਵੀ ਹੋ ਚੁੱਕੀ ਹੈ ਜਦੋਂ ਪੱਤਰਕਾਰ ਸੋਮਿਆ ਵਿਸ਼ਵਨਾਥਨ ਨੂੰ ਰਾਤ ਸਮੇਂ ਗੋਲੀ ਮਾਰੀ ਗਈ ਸੀ।