ਸੁਪਰੀਮ ਕੋਰਟ ਪਹੁੰਚੇ ਰਾਮਦੇਵ, ਸਾਰੇ ਕੇਸ ਦਿੱਲੀ ਟ੍ਰਾਂਸਫਰ ਕਰਨ ਦੀ ਕੀਤੀ ਮੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਮਦੇਵ ਨੇ ਵੱਖ-ਵੱਖ ਸੂਬਿਆਂ ਵਿਚ ਉਹਨਾਂ ਖਿਲਾਫ਼ ਦਰਜ FIR ਵਿਚ ਕਾਰਵਾਈ ’ਤੇ ਰੋਕ ਲਗਾਉਣ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ।

Baba Ramdev approaches SC over cases registered against him

ਨਵੀਂ ਦਿੱਲੀ: ਐਲੋਪੈਥੀ ਮਾਮਲੇ ਵਿਚ ਯੋਗ ਗੁਰੂ ਬਾਬਾ ਰਾਮਦੇਵ (Ramdev vs Allopathy) ਨੇ ਵੱਖ-ਵੱਖ ਸੂਬਿਆਂ ਵਿਚ ਉਹਨਾਂ ਖਿਲਾਫ਼ ਦਰਜ ਐਫਆਈਆਰ ਵਿਚ ਕਾਰਵਾਈ ’ਤੇ ਰੋਕ ਲਗਾਉਣ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ (Ramdev moves Supreme Court) ਦਾ ਰੁਖ ਕੀਤਾ ਹੈ। ਪਟੀਸ਼ਨ ਵਿਚ ਉਹਨਾਂ ਵੱਲੋਂ ਪਟਨਾ ਅਤੇ ਰਾਮਪੁਰ ਵਿਚ ਦਰਜ ਐਫਆਈਆਰ ’ਤੇ ਰੋਕ ਲਗਾਉਣ ਅਤੇ ਐਫਆਈਆਰ (FIR Against Ramdev) ਨੂੰ ਦਿੱਲੀ ਟ੍ਰਾਂਸਫਰ ਕਰਨ ਦੀ ਮੰਗ ਕੀਤੀ ਗਈ ਹੈ।

ਹੋਰ ਪੜ੍ਹੋ: ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ’ਚ ਹੋਈ ਮਿਲਖਾ ਸਿੰਘ ਤੇ ਪਤਨੀ ਦੀ ਅੰਤਿਮ ਅਰਦਾਸ

ਰਾਏਪੁਰ ਪੁਲਿਸ ਨੇ ਐਲੋਪੈਥਿਕ ਪ੍ਰਣਾਲੀ ਅਤੇ ਦਵਾਈਆਂ ਬਾਰੇ ਗਲਤ ਜਾਣਕਾਰੀ ਫੈਲਾਉਣ ਲਈ ਬਾਬਾ ਰਾਮਦੇਵ ਖਿਲਾਫ਼ ਐਫਆਈਆਰ ਦਰਜ ਕੀਤੀ ਹੈ। ਪੁਲਿਸ ਨੇ ਪਿਛਲੇ ਹਫਤੇ ਇਹ ਕੇਸ ਦਰਜ ਕੀਤਾ ਸੀ। ਇਹ ਐਫਆਈਆਰ ਭਾਰਤੀ ਮੈਡੀਕਲ ਐਸੋਸੀਏਸ਼ਨ (Indian Medical Association challenges Ramdev) ਦੀ ਛੱਤੀਸਗੜ ਇਕਾਈ ਨੇ ਦਰਜ ਕਰਵਾਈ ਹੈ।

ਹੋਰ ਪੜ੍ਹੋ: ਜਹਾਜ਼ ਹਵੇਲੀ ਨੂੰ ਜੋੜਨ ਵਾਲੀ ਸੜਕ ਦਾ ਨਾਮ ਰੱਖਿਆ ਦੀਵਾਨ ਟੋਡਰ ਮੱਲ ਮਾਰਗ

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਰਾਮਦੇਵ ਵੱਲੋਂ ਐਲੋਪੈਥੀ ਖਿਲਾਫ਼ ਦਿੱਤੀ ਬਿਆਨ ’ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ (Indian Medical Association) ਨੇ ਇਤਰਾਜ਼ ਜਤਾਇਆ ਸੀ। ਰਾਮਦੇਵ ਖਿਲਾਫ਼ ਦੇਸ਼ ਵਿਚ ਵੱਖ-ਵੱਖ ਥਾਵਾਂ ’ਤੇ ਡਾਕਟਰਾਂ ਨੇ ਪ੍ਰਦਰਸ਼ਨ ਕੀਤੇ ਸੀ। ਇਸ ਤੋਂ ਇਲਾਵਾ ਕਈ ਸੂਬਿਆਂ ਵਿਚ ਰਾਮਦੇਵ ਖਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਸੀ।

ਹੋਰ ਪੜ੍ਹੋ: ਕੁਰਸੀ ਬਚਾਉਣ ਲਈ ਵਾਰ ਵਾਰ ਰਾਹੁਲ ਗਾਂਧੀ ਦੇ ਦਰਬਾਰ ਵਿਚ ਮੱਥਾ ਰਗੜ ਰਹੇ ਕੈਪਟਨ : ਹਰਪਾਲ ਚੀਮਾ

ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਰਾਮਦੇਵ (Ramdev Allopathy Statement) ਨੇ ਐਲੋਪੈਥੀ ਦੇ ਇਲਾਜ ਦੇ ਤਰੀਕੇ ਅਤੇ ਦਵਾਈਆਂ ’ਤੇ ਸਵਾਲ ਚੁੱਕੇ ਸੀ। ਇਕ ਵਾਇਰਲ ਵੀਡੀਓ ਵਿਚ ਉਹਨਾਂ ਕਿਹਾ ਸੀ ਕਿ ਐਲੋਪੈਥੀ ਦਵਾਈਆਂ ਕਾਰਨ ਲੱਖਾਂ ਲੋਕਾਂ ਦੀ ਜਾਨ ਗਈ ਹੈ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਵੀ ਰਾਮਦੇਵ ਨੂੰ ਲਿਖੀ ਇਕ ਚਿੱਠੀ 'ਚ ਕਿਹਾ ਸੀ ਕਿ ਐਲੋਪੈਥਿਕ ਦਵਾਈਆਂ ਅਤੇ ਡਾਕਟਰਾਂ ਖ਼ਿਲਾਫ਼ ਉਹਨਾਂ ਵੱਲੋਂ ਦਿੱਤੇ ਬਿਆਨਾਂ ਤੋਂ ਲੋਕ ਬਹੁਤ ਦੁਖੀ ਹਨ।