ਜਹਾਜ਼ ਵਿਚ ਫੋਨ ’ਤੇ ‘ਹਾਈਜੈਕ’ ਬਾਰੇ ਗੱਲ ਕਰਨ ਵਾਲਾ ਯਾਤਰੀ ਗ੍ਰਿਫ਼ਤਾਰ, ਮੁੰਬਈ ਤੋਂ ਦਿੱਲੀ ਜਾ ਰਹੀ ਸੀ ਉਡਾਣ

ਏਜੰਸੀ

ਖ਼ਬਰਾਂ, ਰਾਸ਼ਟਰੀ

ਯਾਤਰੀ ਨੇ ਕਿਹਾ, “ਹਾਈਜੈਕ ਦੀ ਸਾਰੀ ਯੋਜਨਾ ਤਿਆਰ ਹੈ, ਚਿੰਤਾ ਨਾ ਕਰੋ”

Vistara flyer arrested after crew hears him talk about 'hijacking' on phone

 

ਮੁੰਬਈ: ਵਿਸਤਾਰਾ ਏਅਰਲਾਈਨ ਦੀ ਫਲਾਈਟ ਵਿਚ ਇਕ 23 ਸਾਲਾ ਯਾਤਰੀ ਨੂੰ ਚਾਲਕ ਦਲ ਦੇ ਇਕ ਮੈਂਬਰ ਵਲੋਂ ਫ਼ੋਨ 'ਤੇ 'ਹਾਈਜੈਕ' ਬਾਰੇ ਗੱਲ ਕਰਦਿਆਂ ਸੁਣਿਆ ਗਿਆ, ਜਿਸ ਕਾਰਨ ਮੁੰਬਈ ਪੁਲਿਸ ਨੇ ਉਡਾਣ ਭਰਨ ਤੋਂ ਕੁੱਝ ਪਲ ਪਹਿਲਾਂ ਹੀ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਇਕ ਪੁਲਿਸ ਅਧਿਕਾਰੀ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਇਹ ਘਟਨਾ ਵੀਰਵਾਰ ਸ਼ਾਮ ਕਰੀਬ 6.30 ਵਜੇ ਇਥੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵਾਪਰੀ।

ਇਹ ਵੀ ਪੜ੍ਹੋ: ਉਡੀਸਾ ਰੇਲ ਹਾਦਸਾ : ਰੇਲਵੇ ਸਟੇਸ਼ਨਾਂ ਦੇ ਕਮਰਿਆਂ ਅੰਦਰ ਸੀ.ਸੀ.ਟੀ.ਵੀ. ਨਿਗਰਾਨੀ ਦਾ ਸੁਝਾਅ

ਯਾਤਰੀ ਦੀ ਗੱਲਬਾਤ ਚਾਲਕ ਦਲ ਦੇ ਮੈਂਬਰ ਅਤੇ ਹੋਰਾਂ ਨੇ ਸੁਣੀ, ਜਿਸ ਤੋਂ ਬਾਅਦ ਉਸ ਨੂੰ ਜਹਾਜ਼ ਤੋਂ ਉਤਾਰ ਦਿਤਾ ਅਤੇ ਸੁਰੱਖਿਆ ਕਰਮਚਾਰੀਆਂ ਦੇ ਹਵਾਲੇ ਕਰ ਦਿਤਾ ਗਿਆ। ਯਾਤਰੀ ਹਰਿਆਣਾ ਦਾ ਰਹਿਣ ਵਾਲਾ ਹੈ। ਜਹਾਜ਼ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਅਤੇ ਅਧਿਕਾਰੀਆਂ ਦੀ ਮਨਜ਼ੂਰੀ ਤੋਂ ਬਾਅਦ, ਜਹਾਜ਼ ਨੇ ਬਾਕੀ ਯਾਤਰੀਆਂ ਦੇ ਨਾਲ ਦਿੱਲੀ ਲਈ ਉਡਾਣ ਭਰੀ।

ਇਹ ਵੀ ਪੜ੍ਹੋ: ਅੰਬੇਦਕਰ ਇੰਸਟੀਚਿਊਟ ਆਫ਼ ਕੈਰੀਅਰਜ਼ ਐਂਡ ਕੋਰਸਿਜ਼ ਦੀ ਇਮਾਰਤ ਦੀ ਮੁਰੰਮਤ ਲਈ ਫੰਡ ਜਾਰੀ: ਡਾ.ਬਲਜੀਤ ਕੌਰ

ਇਕ ਪੁਲਿਸ ਅਧਿਕਾਰੀ ਨੇ ਦਸਿਆ, ''ਜਹਾਜ਼ ਸ਼ਾਮ 7 ਵਜੇ ਦੇ ਕਰੀਬ ਉਡਾਣ ਭਰਨ ਵਾਲਾ ਸੀ ਅਤੇ ਘਟਨਾ ਉਸ ਤੋਂ ਥੋੜ੍ਹੀ ਦੇਰ ਪਹਿਲਾਂ ਵਾਪਰੀ। ਸਾਰੇ ਯਾਤਰੀ ਅਪਣੀਆਂ ਸੀਟਾਂ 'ਤੇ ਬੈਠ ਗਏ ਸਨ ਅਤੇ ਚਾਲਕ ਦਲ ਦੇ ਮੈਂਬਰ ਅਪਣੇ ਕੰਮ ਵਿਚ ਰੁੱਝੇ ਹੋਏ ਸਨ।'' ਉਨ੍ਹਾਂ ਕਿਹਾ, ''ਇਕ ਕਰੂ ਮੈਂਬਰ ਅਤੇ ਹੋਰ ਵਿਅਕਤੀ ਨੇ ਯਾਤਰੀ ਨੂੰ ਅਪਣੇ ਮੋਬਾਈਲ ਫੋਨ 'ਤੇ ਹਿੰਦੀ ਵਿਚ ਕਿਸੇ ਨਾਲ ਗੱਲ ਕਰਦੇ ਸੁਣਿਆ। ਯਾਤਰੀ ਕਹਿ ਰਿਹਾ ਸੀ ਕਿ ਉਹ ਅਹਿਮਦਾਬਾਦ ਜਾਣ ਵਾਲੀ ਫਲਾਈਟ 'ਚ ਸਵਾਰ ਹੋਣ ਵਾਲਾ ਹੈ। ਜੇ ਕੋਈ ਸਮੱਸਿਆ ਹੈ ਤਾਂ ਮੈਨੂੰ ਕਾਲ ਕਰੋ।”

ਇਹ ਵੀ ਪੜ੍ਹੋ: ਅੰਬੇਦਕਰ ਇੰਸਟੀਚਿਊਟ ਆਫ਼ ਕੈਰੀਅਰਜ਼ ਐਂਡ ਕੋਰਸਿਜ਼ ਦੀ ਇਮਾਰਤ ਦੀ ਮੁਰੰਮਤ ਲਈ ਫੰਡ ਜਾਰੀ: ਡਾ.ਬਲਜੀਤ ਕੌਰ

ਅਧਿਕਾਰੀ ਦੇ ਅਨੁਸਾਰ, ਯਾਤਰੀ ਨੇ ਇਹ ਵੀ ਕਿਹਾ, “ਹਾਈਜੈਕ ਦੀ ਸਾਰੀ ਯੋਜਨਾ ਤਿਆਰ ਹੈ। ਉਸ ਕੋਲ ਸਾਰਾ ‘ਐਕਸੈਸ’ ਹੈ, ਚਿੰਤਾ ਨਾ ਕਰੋ”। ਉਸ ਨੇ ਕਿਹਾ,''ਉਸ ਦੀ ਗੱਲ ਸੁਣ ਕੇ ਆਸ-ਪਾਸ ਬੈਠੇ ਯਾਤਰੀ ਡਰ ਗਏ ਅਤੇ ਉਨ੍ਹਾਂ 'ਚੋਂ ਕਈ ਅਪਣੀ ਥਾਂ 'ਤੇ ਖੜ੍ਹੇ ਹੋ ਗਏ। ਚਾਲਕ ਦਲ ਦੇ ਮੈਂਬਰ ਨੇ ਫਲਾਈਟ ਦੇ ਸੁਰੱਖਿਆ ਕਰਮਚਾਰੀਆਂ ਨੂੰ ਬੁਲਾਇਆ ਅਤੇ ਯਾਤਰੀ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ.) ਦੇ ਹਵਾਲੇ ਕਰ ਦਿਤਾ ਗਿਆ।

ਇਹ ਵੀ ਪੜ੍ਹੋ: SGGS ਕਾਲਜ ਨੇ ਜਿੱਤਿਆ ਕੁਇਜ਼ ਮੁਕਾਬਲਾ

ਬਾਅਦ ਵਿਚ ਯਾਤਰੀ ਦੀ ਪਛਾਣ ਰਿਤੇਸ਼ ਜੁਨੇਜਾ ਵਜੋਂ ਹੋਈ। ਉਸ ਨੂੰ ਸਹਾਰ ਥਾਣੇ ਲਿਜਾਇਆ ਗਿਆ ਅਤੇ 27 ਸਾਲਾ ਕਰੂ ਮੈਂਬਰ ਵਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਉਸ ਵਿਰੁਧ ਅਪਰਾਧਿਕ ਕੇਸ ਦਰਜ ਕੀਤਾ ਗਿਆ। ਦਸਿਆ ਜਾ ਰਿਹਾ ਹੈ ਕਿ ਯਾਤਰੀ ਮਾਨਸਿਕ ਤੌਰ 'ਤੇ ਅਸਥਿਰ ਹੈ ਅਤੇ ਉਸ ਦਾ ਇਲਾਜ 2021 ਤੋਂ ਚੱਲ ਰਿਹਾ ਹੈ। ਇਕ ਬਿਆਨ ਵਿਚ, ਵਿਸਤਾਰਾ ਏਅਰਲਾਈਨ ਦੇ ਬੁਲਾਰੇ ਨੇ ਕਿਹਾ, "ਅਸੀਂ ਪੁਸ਼ਟੀ ਕਰਦੇ ਹਾਂ ਕਿ 22 ਜੂਨ, 2023 ਨੂੰ ਸ਼ਾਮ 6:30 ਵਜੇ ਮੁੰਬਈ ਤੋਂ ਦਿੱਲੀ ਜਾਣ ਵਾਲੀ ਵਿਸਤਾਰਾ ਫਲਾਈਟ UK 996 ਵਿਚ ਇਕ ਯਾਤਰੀ ਕਾਰਨ ਇਹ ਘਟਨਾ ਵਾਪਰੀ”।