ਕੱਲ੍ਹ ਦੁਪਹਿਰ 3 ਵਜੇ ਐਲਾਨੇ ਜਾਣਗੇ ISCE ਅਤੇ ICS ਬੋਰਡ ਦੇ ਨਤੀਜੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆਵਾਂ ਕੌਂਸਲ (ਸੀਆਈਐਸਸੀਈ) ਵੱਲੋਂ 10 ਅਤੇ 12ਵੀਂ ਦੇ ਬੋਰਡ ਦੇ ਨਤੀਜੇ ਕੱਲ੍ਹ ਦੁਪਹਿਰ 3 ਵਜੇ ਜਾਰੀ ਕੀਤੇ ਜਾਣਗੇ।

ISCE, ISC Board Results To Be Announced Tomorrow At 3 PM

ਨਵੀਂ ਦਿੱਲੀ: ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆਵਾਂ ਕੌਂਸਲ (ਸੀਆਈਐਸਸੀਈ) ਵੱਲੋਂ 10 ਅਤੇ 12ਵੀਂ ਦੇ ਬੋਰਡ ਦੇ ਨਤੀਜੇ ਕੱਲ੍ਹ ਦੁਪਹਿਰ 3 ਵਜੇ ਜਾਰੀ ਕੀਤੇ ਜਾਣਗੇ। ਵਿਦਿਆਰਥੀ ਸੀਆਈਐਸਸੀਈ ਦੀ ਅਧਿਕਾਰਕ ਵੈੱਬਸਾਈਟ cisce.org ’ਤੇ ਨਤੀਜੇ ਦੇਖ ਸਕਦੇ ਹਨ।

ਹੋਰ ਪੜ੍ਹੋ: ਜਾਸੂਸੀ ਕਾਂਡ ਨੂੰ ਲੈ ਕੇ ਲੋਕ ਸਭਾ ਵਿਚ ਜ਼ੋਰਦਾਰ ਹੰਗਾਮਾ, ਕਾਰਵਾਈ 26 ਜੁਲਾਈ ਤੱਕ ਮੁਲਤਵੀ

ਇਸ ਤੋਂ ਪਹਿਲਾਂ ਸੀਆਈਐਸਸੀਈ ਨੇ ਭਾਰਤ ਦੇ ਵੱਖ ਵੱਖ ਹੋਰ ਰਾਸ਼ਟਰੀ ਅਤੇ ਰਾਜ ਬੋਰਡਾਂ ਦੇ ਨਾਲ ਕੋਵਿਡ 19 ਸਥਿਤੀ ਕਾਰਨ 10 ਵੀਂ ਅਤੇ 12 ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਸੀ। ਬੋਰਡ ਨੇ ਨਿਰਧਾਰਤ ਅੰਦਰੂਨੀ ਮੁਲਾਂਕਣ ਨੀਤੀ ਦੇ ਅਧਾਰ ’ਤੇ ਨਤੀਜੇ ਤਿਆਰ ਕਰਨ ਦਾ ਫੈਸਲਾ ਕੀਤਾ ਸੀ।

ਹੋਰ ਪੜ੍ਹੋ: ਪੇਗਾਸਸ ਵਿਵਾਦ 'ਤੇ ਬੋਲੇ ਰਾਹੁਲ ਗਾਂਧੀ, 'ਟੈਪ ਕੀਤਾ ਗਿਆ ਮੇਰਾ ਫੋਨ, ਗ੍ਰਹਿ ਮੰਤਰੀ ਦੇਣ ਅਸਤੀਫ਼ਾ'