12th Result: ਸੁਪਰੀਮ ਕੋਰਟ ਦਾ ਸੂਬਿਆਂ ਨੂੰ ਹੁਕਮ, 31 ਜੁਲਾਈ ਤੱਕ ਐਲਾਨੇ ਜਾਣ 12ਵੀਂ ਦੇ ਨਤੀਜੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਦੇ ਬੋਰਡ ਨੂੰ ਆਦੇਸ਼ ਦਿੱਤੇ ਹਨ ਕਿ 31 ਜੁਲਾਈ ਤੱਕ 12ਵੀਂ ਦੇ ਨਤੀਜੇ ਐਲਾਨੇ ਜਾਣ।

Declare Class 12 Results by July 31: Supreme Court

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਜ਼ਿਆਦਾਤਰ ਸੂਬਿਆਂ ਨੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ (12th board exams) ਰੱਦ ਕਰ ਦਿੱਤੀਆਂ ਹਨ। ਇਸ ਦੌਰਾਨ ਸੁਪਰੀਮ ਕੋਰਟ (Supreme Court) ਨੇ ਸਾਰੇ ਸੂਬਿਆਂ ਦੇ ਬੋਰਡ ਨੂੰ ਆਦੇਸ਼ ਦਿੱਤੇ ਹਨ ਕਿ 31 ਜੁਲਾਈ ਤੱਕ 12ਵੀਂ ਦੇ ਨਤੀਜੇ ਐਲਾਨੇ ਜਾਣ। ਸੁਪਰੀਮ ਕੋਰਟ ਨੇ ਕਿਹਾ ਕਿ ਜਿਨ੍ਹਾਂ ਸੂਬਿਆਂ ਨੇ ਅਜੇ ਤੱਕ ਅੰਦਰੂਨੀ ਮੁਲਾਂਕਣ (Internal assessment) ਦੀ ਸਕੀਮ ਤਿਆਰ ਨਹੀਂ ਕੀਤੀ ਹੈ, ਉਹਨਾਂ ਕੋਲ 10 ਦਿਨ ਦਾ ਸਮਾਂ ਹੈ।

ਹੋਰ ਪੜ੍ਹੋ: ਸਦੀ ਦੇ ਸਭ ਤੋਂ ਵੱਡੇ ਪਰਉਪਕਾਰੀ ਬਣ ਕੇ ਉੱਭਰੇ ਟਾਟਾ ਗਰੁੱਪ ਦੇ ਬਾਨੀ, ਅਰਬਪਤੀਆਂ ਨੂੰ ਛੱਡਿਆ ਪਿੱਛੇ

ਇਸ ਤੋਂ ਪਹਿਲਾਂ ਸੀਬੀਐਸਈ  (CBSE) ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਉਹਨਾਂ ਦੀ ਯੋਜਨਾ ਹੈ ਕਿ 12ਵੀਂ ਦੇ ਵਿਦਿਆਰਥੀਆਂ ਲਈ ਮੁਲਾਂਕਣ ਮਾਪਦੰਡ 10ਵੀਂ ਤੇ 11ਵੀਂ ਦੇ ਨਤੀਜਿਆਂ ’ਤੇ ਅਧਾਰਿਤ ਹੋਵੇਗਾ। ਸੀਬੀਐਈ ਨੇ ਦੱਸਿਆ ਕਿ 12ਵੀਂ ਦੇ ਕੁੱਲ ਅੰਕ ਪਿਛਲੀਆਂ ਪ੍ਰੀਖਿਆਵਾਂ ਦੇ ਪ੍ਰਦਰਸ਼ਨ ’ਤੇ ਅਧਾਰਿਤ ਹਣਗੇ।

ਹੋਰ ਪੜ੍ਹੋ: ਵਿਆਹ ਦਾ ਨਾਟਕ ਰਚ ਵਿਦਿਆਰਥਣ ਦਾ ਸਰੀਰਕ ਸੋਸ਼ਣ ਕਰਦਾ ਰਿਹਾ ABVP ਨੇਤਾ, ਹੁਣ ਹੋਇਆ ਫਰਾਰ

ਬੋਰਡ ਨੇ ਦੱਸਿਆ ਕਿ ਨਤੀਜੇ 31 ਜੁਲਾਈ ਤੱਕ ਜਾਰੀ ਕਰ ਦਿੱਤੇ ਜਾਣਗੇ। ਸੀਬੀਐਸਈ ਨੇ 12ਵੀਂ  (12th Result 2021) ਪ੍ਰੀਖਿਆ ਲਈ ਅਪਣਾ ਮੁਲਾਂਕਣ ਮਾਪਦੰਡ ਪੇਸ਼ ਕਰਦੇ ਹੋਏ ਅਦਾਲਤ ਨੂੰ ਦੱਸਿਆ ਸੀ ਕਿ 40 ਫੀਸਦ ਅੰਕ 12ਵੀਂ ਦੇ ਪ੍ਰੀ-ਬੋਰਡ ’ਤੇ ਅਧਾਰਿਤ ਹੋਣਗੇ। ਜਦਕਿ 10ਵੀਂ ਤੇ 11ਵੀਂ ਦੀਆਂ ਪ੍ਰੀਖਆਵਾਂ ਦੇ 30-30 ਫੀਸਦ ਅੰਕ ਲਏ ਜਾਣਗੇ।

ਹੋਰ ਪੜ੍ਹੋ: ਸਬਜ਼ੀ ਵੇਚਣ ਵਾਲੇ ਦੀ ਧੀ ਨੇ ਅਮਰੀਕਾ ਦੀ ਯੂਨੀਵਰਸਿਟੀ 'ਚ ਬਣਾਈ ਥਾਂ, Crowd funding ਜ਼ਰੀਏ ਮੰਗੀ ਮਦਦ

ਸੀਬੀਐਸਈ (CBSE 12th Result) ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਅਭਿਆਸ 100 ਅੰਕ ਦੇ ਹੋਣਗੇ ਅਤੇ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਦਿੱਤੇ ਗਏ ਅੰਕ ਹੀ ਯੋਗ ਹੋਣਗੇ। ਦੱਸ ਦਈਏ ਕਿ ਆਈਸੀਐਸਈ ਬੋਰਡ ਨੇ ਵੀ ਸੁਪਰੀਮ ਕੋਰਟ ਨੂੰ ਇਕ ਹਲਫਨਾਮਾ ਦਿੱਤਾ ਸੀ ਕਿ ਨਤੀਜਾ 31 ਜੁਲਾਈ (12th Result on 31 July) ਤੋਂ ਪਹਿਲਾਂ ਜਾਰੀ ਕਰ ਦਿੱਤਾ ਜਾਵੇਗਾ।