ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੇ 'ਅੰਤਰ-ਕਾਲਜ ਸ਼ਾਰਟ' ਫ਼ਿਲਮ ਮੁਕਾਬਲੇ ਦੇ ਨਤੀਜੇ ਐਲਾਨੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26, ਚੰਡੀਗੜ੍ਹ ਦੇ ਪੀਜੀ ਜੀਓਲਜੀ ਵਿਭਾਗ ਵੱਲੋਂ 22 ਮਈ 2021 ਨੂੰ ਅੰਤਰ ਰਾਸ਼ਟਰੀ ਜੀਵ ਵਿਭਿੰਨਤਾ ਦਿਵਸ ਮਨਾਇਆ ਗਿਆ ਸੀ।

SGGS College announces results of 'Inter-College Short' Film Competition

ਚੰਡੀਗੜ੍ਹ: ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26, ਚੰਡੀਗੜ੍ਹ ਦੇ ਪੀਜੀ ਜੀਓਲਜੀ ਵਿਭਾਗ ਵੱਲੋਂ 22 ਮਈ 2021 ਨੂੰ ਅੰਤਰ ਰਾਸ਼ਟਰੀ ਜੀਵ ਵਿਭਿੰਨਤਾ ਦਿਵਸ (International Biodiversity Day Celebration in SGGS College ) ਮਨਾਇਆ ਗਿਆ ਸੀ। ਇਸ ਦੌਰਾਨ ਵਿਭਾਗ ਵੱਲੋਂ ਅੰਤਰ ਕਾਲਜ ਸ਼ਾਰਟ ਫਿਲਮ ਮੁਕਾਬਲੇ ('Inter-College Short' Film Competition) ਆਯੋਜਿਤ ਕਰਵਾਏ ਗਏ। ਇਸ ਮੁਕਾਬਲੇ ਦਾ ਨਤੀਜਾ 3 ਜੁਲਾਈ 2021 ਨੂੰ ਐਲਾਨਿਆ ਗਿਆ।

ਹੋਰ ਪੜ੍ਹੋ: ਪੰਜਾਬ ਦੇ ਲੋਕਾਂ ਨੂੰ ਲੁੱਟਣ ਵਾਲੀ 'ਪਰਲ ਕੰਪਨੀ' ਦੇ ਪ੍ਰਬੰਧਕਾਂ ਨੂੰ ਬਚਾ ਰਹੇ ਨੇ ਸੀਐੱਮ: ਸੰਧਵਾਂ

ਮੁਕਾਬਲੇ ਵਿਚ ਵਿਦਿਆਰਥੀਆਂ ਨੂੰ ਕਿਸੇ ਵੀ ਤਿੰਨ ਥੀਮ, ਜਿਵੇਂ ਕਿ, ‘ਵਾਈਲਡ ਲਾਈਫ ਦੇ ਅਚੰਭੇ’, ‘ਬੈਕਯਾਰਡ ਵਾਈਲਡਨੈਰਸ’ ਅਤੇ ‘ਮੇਰੀ ਬਾਲਕੋਨੀ ਤੋਂ ਜੀਵ-ਵਿਭਿੰਨਤਾ’ ਵਿਚੋਂ ਕਿਸੇ ਇਕ ਉੱਤੇ ਬਿਰਤਾਂਤ ਜਾਂ ਦਸਤਾਵੇਜ਼ੀ ਫਿਲਮ ਤਿਆਰ ਕਰਨੀ ਸੀ। ਇਸ ਦੇ ਲਈ ਪੂਰੇ ਪੰਜਾਬ ਅਤੇ ਦਿੱਲੀ ਖੇਤਰ ਦੇ ਵਿਦਿਆਰਥੀਆਂ ਵੱਲੋਂ ਕੁੱਲ 50 ਯੂਟਿਊਬ ਐਂਟਰੀਆਂ ਪ੍ਰਾਪਤ ਹੋਈਆਂ।

ਇਹ  ਵੀ ਪੜ੍ਹੋ -  ਮਹਿੰਗਾਈ ਵਿਰੁੱਧ 8 ਜੁਲਾਈ ਨੂੰ ਹਾਈਵੇ ’ਤੇ ਰੋਸ ਪ੍ਰਦਰਸ਼ਨ ਕਰੇਗਾ ਸੰਯੁਕਤ ਕਿਸਾਨ ਮੋਰਚਾ

ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਈ-ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਪਹਿਲੇ, ਦੂਜੇ ਅਤੇ ਤੀਜੇ ਇਨਾਮ ਜੇਤੂਆਂ ਨੂੰ ਨਕਦ ਇਨਾਮ ਅਤੇ ਈ-ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ।

ਇਹ ਵੀ ਪੜ੍ਹੋ  -  ਦਰਦਨਾਕ! ਪਲਾਟ 'ਚ ਸੁੱਟੇ ਨਵਜੰਮੇ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਖਾਧਾ

ਪਹਿਲਾ ਇਨਾਮ ਅਨੰਦਿਤਾ ਭਾਰਤੀ (ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ) ਅਤੇ ਰਨੀਤਾ ਰਿੰਗਨਮ (ਡੀਏਵੀ – ਸੈਕਟਰ 10) ਨੂੰ ਮਿਲਿਆ ਹੈ। ਦੂਜਾ ਇਨਾਮ ਨਾਯਨ ਮਹਾਜਨ, ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26 ਨੂੰ ਮਿਲਿਆ ਹੈ। ਤੀਜਾ ਇਨਾਮ ਐਮਸੀਐਮ ਡੀਏਵੀ ਕਾਲਜ-36 ਦੀ ਲਾਵਨਿਆ ਗੁਪਤਾ ਨੂੰ ਦਿੱਤਾ ਗਿਆ ਹੈ।