ਵਾਜਪਾਈ ਨੂੰ ਸ਼ਰਧਾਂਜਲੀ ਦਾ ਵਿਰੋਧ ਕਰਨ ਵਾਲੇ ਓਵੈਸੀ ਦੇ ਕੌਂਸਲਰ ਨੂੰ ਇਕ ਸਾਲ ਦੀ ਜੇਲ੍ਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਔਰੰਗਾਬਾਦ ਵਿਚ ਨਗਰ ਨਿਗਮ ਦੀ ਬੈਠਕ ਵਿਚ ਪਿਛਲੇ ਦਿਨੀਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਦੇ ਸੱਦੇ ਦਾ ਵਿਰੋਧ ਕਰਨ ਵਾਲੇ ਐਆਈਐਮਆਈਐਮ...

Aurangabad AIMIM corporator sent to jail

ਨਵੀਂ ਦਿੱਲੀ : ਔਰੰਗਾਬਾਦ ਵਿਚ ਨਗਰ ਨਿਗਮ ਦੀ ਬੈਠਕ ਵਿਚ ਪਿਛਲੇ ਦਿਨੀਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਦੇ ਸੱਦੇ ਦਾ ਵਿਰੋਧ ਕਰਨ ਵਾਲੇ ਏਆਈਐਮਆਈਐਮ ਦੇ ਕੌਂਸਲਰ ਸਇਯਦ ਮਤੀਨ ਰਾਸ਼ਿਦ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਵਿਰੁਧ ਪੁਲਿਸ ਨੇ ਮਹਾਰਾਸ਼ਟਰ ਪ੍ਰਿਵੈਂਸ਼ਨ ਆਫ਼ ਡੇਂਜਰਸ ਐਕਟਿਵਿਟੀਜ਼ ਆਫ਼ ਸਲਮਲਾਡਰਸ, ਬੁਟਲੇਗਰਸ, ਡਰਗ ਓਫੈਂਡਰਸ ਅਤੇ ਡੇਂਜਰਸ ਪਰਸਨ ਐਕਟ 1981 ਦੇ ਅਧੀਨ ਮਾਮਲਾ ਦਰਜ ਕੀਤਾ ਹੈ।

ਪਿਛਲੇ ਹਫ਼ਤੇ ਰਾਸ਼ਿਦ ਨੇ ਨਗਰ ਨਿਗਮ ਦੀ ਬੈਠਕ ਵਿਚ ਇਸ ਸੱਦੇ ਦਾ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਭਾਜਪਾ ਕੌਂਸਲਰਾਂ ਨੇ ਉਨ੍ਹਾਂ ਦੀ ਜੰਮ ਕੇ ਕੁੱਟ ਮਾਰ ਕੀਤੀ ਸੀ। ਕਿਸੇ ਤਰ੍ਹਾਂ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਬਚਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਗ੍ਰਿਫ਼ਤਾਰੀ ਕਰ ਲਈ ਗਈ ਸੀ। ਹਾਲਾਂਕਿ ਰਾਸ਼ਿਦ ਅਪਣੇ ਆਪ ਭਾਜਪਾ ਕੌਂਸਲਰਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ ਪਰ ਉਨ੍ਹਾਂ 'ਤੇ ਦੋਸ਼ ਲਗਾਇਆ ਗਿਆ ਕਿ ਉਹ ਇਸ ਕੁੱਟ ਮਾਰ ਦੇ ਮਾਮਲੇ ਨੂੰ ਦੋ ਭਾਈਚਾਰਿਆਂ ਵਿਚਕਾਰ ਤਣਾਅ ਦੇ ਲਈ ਕਰ ਰਹੇ ਸਨ।

ਮੰਗਲਵਾਰ ਨੂੰ ਰਾਸ਼ਿਦ ਨੂੰ ਇਸ ਮਾਮਲੇ ਵਿਚ ਜ਼ਮਾਨਤ ਮਿਲ ਗਈ ਸੀ ਪਰ ਥੋੜ੍ਹੀ ਦੇਰ ਬਾਅਦ ਹੀ ਸਿਟੀ ਚੌਕ ਪੁਲਿਸ ਸਟੇਸ਼ਨ ਦੀ ਇਕ ਟੀਮ ਹਰਸੁਲ ਜੇਲ੍ਹ ਪਹੁੰਚੀ। ਇਥੇ ਰਾਸ਼ਿਦ ਨੂੰ ਪੁਲਿਸ ਕਸਟਡੀ ਵਿਚ ਰੱਖਿਆ ਗਿਆ ਸੀ। ਇਸ ਤੋਂ ਬਾਅਦ ਰਾਸ਼ਿਦ ਨੂੰ ਇਕ ਸਾਲ ਦੀ ਪੁਲਿਸ ਕਸਟਡੀ ਵਿਚ ਭੇਜ ਦਿਤਾ ਗਿਆ। ਇਸ ਮਾਮਲੇ ਵਿਚ ਔਰੰਗਾਬਾਦ ਕਮਿਸ਼ਨਰ ਚਿਰੰਜੀਵ ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਦੇ ਵਿਰੁਧ ਜਿਸ ਤਰ੍ਹਾਂ ਦੇ ਦੋਸ਼ ਹਨ, ਉਸ ਤੋਂ ਬਾਅਦ ਸਾਡੇ ਕੋਲ ਕੋਈ ਵਿਕਲਪ ਨਹੀਂ ਸਨ। ਰਾਸ਼ਿਦ ਇਸ ਤੋਂ ਪਹਿਲਾਂ ਵੀ ਵਿਵਾਦਾਂ ਵਿਚ ਰਹਿ ਚੁੱਕੇ ਹਨ।

ਉਹ ਪਹਿਲੀ ਵਾਰ ਤੱਦ ਵਿਵਾਦਾਂ ਵਿਚ ਆਏ ਜਦੋਂ ਉਨ੍ਹਾਂ ਨੇ ਨਗਰ ਨਿਗਮ ਵਿਚ ਰਾਸ਼ਟਰ ਗੀਤ ਵਜਾਉਣੇ ਦਾ ਵਿਰੋਧ ਕੀਤਾ ਸੀ। ਏਆਈਐਮਆਈਐਮ ਦੇ ਦੂਜੇ ਸੇਵਾਦਾਰ ਸਇਯਦ ਇਮਤਿਆਜ਼ ਜਲੀਲ ਨੇ ਕਿਹਾ ਕਿ ਉਨ੍ਹਾਂ ਦੇ  ਵਿਰੁਧ ਸਿਰਫ਼ ਦੋ ਮਾਮਲੇ ਹਨ। ਇਸ ਦੇ ਪਿੱਛੇ ਪੂਰੀ ਤਰ੍ਹਾਂ ਨਾਲ ਰਾਜਨੀਤੀ ਹੈ। ਸਾਡੀ ਪਾਰਟੀ ਨੇ ਵਾਜਪਾਈ ਜੀ ਨੂੰ ਸ਼ਰਧਾਂਜਲਿ ਦਿੱਤੀ ਸੀ। ਇਹ ਸਾਡਾ ਪਾਰਟੀ ਦਾ ਮਾਮਲਾ ਸੀ। ਭਾਜਪਾ ਦੇ ਕੌਂਸਲਰਾਂ ਨੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਸੀ।