ਭਾਜਪਾ ਦੇ ਰਾਜ 'ਚ ਮੁਸਲਮਾਨ ਸੁਰੱਖਿਅਤ ਨਹੀਂ : ਓਵੈਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ਦੇ ਹਾਪੁੜ ਵਿਚ ਕਥਿਤ ਗਊ ਹੱਤਿਆ ਦੇ ਨਾਮ 'ਤੇ ਮੁਸਲਿਮ ਨੌਜਵਾਨ ਦੀ ਕੁੱਟ ਕੁੱਟ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਆਲ ...

owaisi

ਨਵੀਂ ਦਿੱਲੀ : ਉਤਰ ਪ੍ਰਦੇਸ਼ ਦੇ ਹਾਪੁੜ ਵਿਚ ਕਥਿਤ ਗਊ ਹੱਤਿਆ ਦੇ ਨਾਮ 'ਤੇ ਮੁਸਲਿਮ ਨੌਜਵਾਨ ਦੀ ਕੁੱਟ ਕੁੱਟ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲੀਮੀਨ (ਏਆਈਐਮਆਈਐਮ) ਮੁਖੀ ਅਸਦੂਦੀਨ ਓਵੈਸੀ ਨੇ ਕਿਹਾ ਕਿ ਭਾਜਪਾ ਦੇ ਰਾਜ ਵਿਚ ਮੁਸਲਮਾਨ ਸੁਰੱਖਿਅਤ ਨਹੀਂ ਹਨ। ਓਵੈਸੀ ਨੇ ਕਿਹਾ ਕਿ ਜਦੋਂ ਤੋਂ ਭਾਜਪਾ ਦੀ ਸਰਕਾਰ ਆਈ ਹੈ, ਉਦੋਂ ਤੋਂ ਮੁਸਲਿਮਾਂ ਅਤੇ ਦਲਿਤਾਂ ਦਾ ਸਨਮਾਨ ਨਹੀਂ ਰਹਿ ਗਿਆ ਹੈ। 

ਇਨੀਂ ਦਿਨੀਂ ਮੁਸਲਮਾਨਾਂ ਦੇ ਵਿਰੁਧ ਮਾਬ ਲਿੰਚਿੰਗ (ਭੀੜ ਵਲੋਂ ਮਾਰੇ ਜਾਣ) ਦੀਆਂ ਘਟਨਾਵਾਂ ਵਧ ਗਈਆਂ ਹਨ। ਓਵੈਸੀ ਨੇ ਕਿਹਾ ਕਿ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਬਾਅਦ ਮੁਸਲਮਾਨਾਂ ਅਤੇ ਦਲਿਤਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਇਹ ਸਭ ਸਰਕਾਰ ਦੇ ਇਸ਼ਾਰਿਆਂ 'ਤੇ ਹੋ ਰਿਹਾ ਹੈ। ਓਵੈਸੀ ਨੇ ਇਹ ਬਿਆਨ ਉਤਰ ਪ੍ਰਦੇਸ਼ ਦੇ ਹਾਪੁੜ ਵਿਚ ਹੋਈ 18 ਜੂਨ ਨੂੰ ਮਾਬ ਲਿੰਚਿੰਗ ਮਾਮਲੇ 'ਤੇ ਦਿਤਾ।