ਕੌਣ ਹੈ ਉਹ ਮਹਿਲਾ ਆਈਪੀਐਸ ਅਫ਼ਸਰ, ਜਿਸ ਨੇ ਇਕ ਬਾਹੂਬਲੀ ਦੇ ਦਿਲ ਵਿਚ ਪੈਦਾ ਕੀਤਾ ਖ਼ੌਫ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਬਿਹਾਰ ਵਿਚ ਇਨੀਂ ਦਿਨੀਂ ‘ਲੇਡੀ ਸਿੰਘਮ’ ਦਾ ਨਾਂਅ ਲੋਕਾਂ ਦੀ ਜ਼ੁਬਾਨ ‘ਤੇ ਬਹੁਤ ਮਸ਼ਹੂਰ ਹੋ ਰਿਹਾ ਹੈ।

Bihar woman cop who cornered Mokama MLA Anant Singh

ਨਵੀਂ ਦਿੱਲੀ: ਬਿਹਾਰ ਵਿਚ ਇਨੀਂ ਦਿਨੀਂ ‘ਲੇਡੀ ਸਿੰਘਮ’ ਦਾ ਨਾਂਅ ਲੋਕਾਂ ਦੀ ਜ਼ੁਬਾਨ ‘ਤੇ ਬਹੁਤ ਮਸ਼ਹੂਰ ਹੋ ਰਿਹਾ ਹੈ। ਇਹ ਉਹ ਨਾਂਅ ਹੈ ਜਿਸ ਬਾਰੇ ਹਰ ਕੋਈ ਜਾਣਨਾ ਚਾਹੁੰਦਾ ਹੈ ਤੇ ਉਸ ਨੂੰ ਦੇਖਣਾ ਚਾਹੁੰਦਾ ਹੈ। ਮਹਿਜ ਕੁਝ ਸਾਲ ਦੇ ਹੀ ਕਾਰਜਕਾਲ ਵਿਚ ਇਕ ਮਹਿਲਾ ਆਈਪੀਐਸ ਅਫ਼ਸਰ ਨੇ ਅਜਿਹਾ ਕੰਮ ਕੀਤਾ ਹੈ, ਜਿਸ ਨਾਲ ਬਾਹੂਬਲੀ ਅਤੇ ਅਪਰਾਧੀਆ ਦੇ ਦਿਲਾਂ ਵਿਚ ਵੀ ਖੌਫ਼ ਪੈਦਾ ਹੋ ਗਿਆ ਹੈ।

ਅਸੀਂ ਗੱਲ ਕਰ ਰਹੇ ਹਾਂ ਲੇਡੀ ਆਈਪੀਐਸ ਅਧਿਕਾਰੀ ਲਿਪੀ ਸਿੰਘ ਦੀ ਜੋ ਇਹਨੀਂ ਦਿਨੀਂ ਮਿਸ਼ਨ ‘ਅਨੰਤ’ ‘ਤੇ ਹੈ। ਮਿਸ਼ਨ ਅਨੰਤ ਭਾਵ ਮੋਕਾਮਾ ਤੋਂ ਬਾਹੂਬਲੀ ਵਿਧਾਇਕ ਅਨੰਦ ਸਿੰਘ ਦੀ ਗ੍ਰਿਫ਼ਤਾਰੀ। ਇਸ ਬਾਹੂਬਲੀ ਤੋਂ ਜਿੱਥੇ ਚੰਗੇ-ਚੰਗੇ ਲੋਕ ਖੌਫ਼ ਖਾਂਦੇ ਰਹੇ ਹਨ, ਉੱਥੇ ਹੀ ਏਕੇ-47 ਕੇਸ ਵਿਚ ਨਾਂਅ ਆਉਣ ਤੋਂ ਬਾਅਦ ਲਿਪੀ ਸਿੰਘ ਨੇ ਅਨੰਤ ਸਿੰਘ ਦੀ ਗ੍ਰਿਫ਼ਤਾਰੀ ਲਈ ਤਿਆਰੀ ਕਰ ਲਈ ਹੈ।

ਇਸ ਲੇਡੀ ਆਈਪੀਐਸ ਅਧਿਕਾਰੀ ਨੂੰ ਲੋਕ ‘ਲੇਡੀ ਸਿੰਘਮ’ ਕਹਿ ਕੇ ਬੁਲਾਉਂਦੇ  ਹਨ। ਇਹ ਮਹਿਲਾ ਆਈਪੀਐਸ ਅਧਿਕਾਰੀ ਦੇ ਨਾਂਅ ਤੋਂ ਇਲਾਕੇ ਦੇ ਅਪਰਾਧੀ ਕੰਬ ਉੱਠਦੇ ਹਨ, ਇਸ ਲੇਡੀ ਸਿੰਘਮ ਦੇ ਡਰ ਨਾਲ ਖ਼ੁਦ ਅਨੰਤ ਸਿੰਘ ਦੇ ਨੱਕ ਵਿਚ ਦਮ ਹੋ ਰੱਖਿਆ ਹੈ। ਸ਼ਾਇਦ ਇਹੀ ਕਾਰਨ ਹੈ ਕਿ ਅਨੰਤ ਸਿੰਘ ਖੁਦ ਉਹਨਾਂ ਦੀ ਟੀਮ ਦੇ ਡਰ ਤੋਂ ਫਰਾਰ ਚੱਲ ਰਹੇ ਹਨ ਤਾਂ ਕਦੀ ਉਹਨਾਂ ‘ਤੇ ਇਲਜ਼ਾਮ ਲਗਾ ਰਹੇ ਹਨ।

ਕੌਣ ਹੈ ਲਿਪੀ ਸਿੰਘ?
ਲਿਪੀ ਸਿੰਘ ਜੇਡੀਯੂ ਦੇ ਰਾਜਸਭਾ ਸੰਸਦ ਆਰਸੀਪੀ ਸਿੰਘ ਦੀ ਲੜਕੀ ਹੈ। ਆਰਸੀਪੀ ਸਿੰਘ ਦੀ ਪਛਾਣ ਨਾ ਸਿਰਫ਼ ਜੇਡੀਯੂ ਸੰਸਦ ਦੇ ਤੌਰ ‘ਤੇ ਹੁੰਦੀ ਹੈ ਬਲਕਿ ਉਹ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਕਰੀਬੀ ਸਹਿਯੋਗੀ ਅਤੇ ਸਾਬਕਾ ਆਈਏਐਸ ਅਧਿਕਾਰੀ ਵੀ ਹਨ। ਆਰਸੀਪੀ ਸਿੰਘ ਦੀ ਲੜਕੀ ਲਿਪੀ ਸਿੰਘ ਸਾਲ 2015 ਵਿਚ ਯੂਪੀਐਸਸੀ ਦੀ ਸਿਵਲ ਸਰਵਿਸ ਪ੍ਰੀਖਿਆ ਪਾਸ ਕਰ ਕੇ ਆਈਪੀਐਸ ਅਧਿਕਾਰੀ ਬਣੀ ਸੀ।

ਸਿਵਲ ਸਰਵਿਸ ਪ੍ਰੀਖਿਆ ਵਿਚ ਲਿਪੀ ਸਿੰਘ ਨੂੰ 114ਵਾਂ ਰੈਂਕ ਮਿਲਿਆ ਸੀ। ਲਿਪੀ ਸਿੰਘ ਨੇ ਦਿੱਲੀ ਯੂਨੀਵਰਸਿਟੀ ਤੋਂ ਲਾਅ ਦੀ ਪੜ੍ਹਾਈ ਵੀ ਕੀਤੀ ਹੈ। ਲਿਪੀ ਸਿੰਘ ਨੇ ਪੁਲਿਸ ਫੋਰਸ ਜੁਆਇਨ ਕਰਨ ਤੋਂ ਬਾਅਦ ਕਦੀ ਵੀ ਕਾਨੂੰਨ ਵਿਰੋਧੀ ਕੰਮ ਨਹੀਂ ਕੀਤਾ। ਬਾਹੂਬਲੀ ਵਿਧਾਇਕ ਅਨੰਤ ਸਿੰਘ ਦੇ ਘਰ ਹੋਈ ਛਾਪੇਮਾਰੀ ਵਿਚ ਵੀ ਪੁਲਿਸ ਟੀਮ ਦੀ ਅਗਵਾਈ ਲਿਪੀ ਸਿੰਘ ਕਰ ਰਹੀ ਸੀ।  ਅਨੰਤ ਸਿੰਘ ਦੇ ਸਮਰਥਕਾਂ ‘ਤੇ ਲਿਪੀ ਸਿੰਘ ਦਾ ਕਹਿਰ ਲਗਾਤਾਰ ਟੁੱਟ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।